29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਤੈਰਾਕੀ ਮੁਕਾਬਲੇ ’ ਚ ਹਾਸਿਲ ਕੀਤੇ ਮੈਡਲ

ਆਲਮਗੀਰ, 29 ਸਤੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਅੱਠਵੀਂ ਜਮਾਤ ਦੀ ਉਭਰਦੀ ਹੋਈ ਤੈਰਾਕ ਜਪਨੂਰ ਕੌਰ ਦੀ ਸ਼ਾਨਦਾਰ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਸ ਨੇ ਬਾਲ ਭਾਰਤੀ ਪਬਲਿਕ ਸਕੂਲ ਦੁਆਰਾ ਕਰਵਾਏ ਗਏ ‘ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ’ ਦੇ ਅੰਤਰ-ਸਕੂਲ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਦੋ ਵੱਖ-ਵੱਖ ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ।

Ad Position 21
No active advertisement
ਅਜੀਤ ਡੈਸਕ 30-09-2026
ਆਲਮਗੀਰ, 29 ਸਤੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਅੱਠਵੀਂ ਜਮਾਤ ਦੀ ਉਭਰਦੀ ਹੋਈ ਤੈਰਾਕ ਜਪਨੂਰ ਕੌਰ ਦੀ ਸ਼ਾਨਦਾਰ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਸ ਨੇ ਬਾਲ ਭਾਰਤੀ ਪਬਲਿਕ ਸਕੂਲ ਦੁਆਰਾ ਕਰਵਾਏ ਗਏ ‘ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ’ ਦੇ ਅੰਤਰ-ਸਕੂਲ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਦੋ ਵੱਖ-ਵੱਖ ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ। ਤੈਰਾਕੀ ਦੇ ਬਿਹਤਰੀਨ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਜਪਨੂਰ ਨੇ ਅੰਡਰ-14 ਵਰਗ ਦੇ 100 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ ਵਿਚ ਦੂਜਾ ਸਥਾਨ ਅਤੇ 50 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ ਵਿਚ ਦੂਜਾ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 50 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ ਵਿਚ ਰਾਜ ਪੱਧਰ ‘ਤੇ ਸ਼ਾਨਦਾਰ ਪੰਜਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਜਪਨੂਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥਣ ਜਪਨੂਰ ਵਲੋਂ ਤੈਰਾਕੀ ਮੁਕਾਬਲੇ ਦੌਰਾਨ ਮੈਡਲ ਹਾਸਲ ਕਰਨੇ ਸਕੂਲ ਲਈ ਮਾਣ ਵਾਲੀ ਗੱਲ ਹੈ। ਉਸ ਦੀ ਲਗਨ ਅਤੇ ਦ੍ਰਿੜ੍ਹ ਇਰਾਦਾ ਸੱਚਮੁੱਚ ਪ੍ਰੇਰਨਾਦਾਇਕ ਹਨ। ਉਨ੍ਹਾਂ ਨੇ ਵਿਦਿਆਰਥਣ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਭਵਿੱਖ ਵਿਚ ਵੀ ਸਖ਼ਤ ਮਿਹਨਤ ਜਾਰੀ ਰੱਖਣ ਅਤੇ ਹੋਰ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਘੁਮਾਰ ਮੰਡੀ ਸਮੇਤ ਲੁਧਿਆਣਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਅੱਗ ਤੋਂ ਸੁਰੱਖਿਆ ਕਿੰਨੀ ਯਕੀਨੀ? ਅਗਲੀ ਖ਼ਬਰ ਹਥਿਆਰਾਂ ਸਮੇਤ ਨੌਜਵਾਨ ਕਾਬੂ
Ad Position 24