23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕੰਟੋਨਮੈਂਟ ਜਨਰਲ ਹਸਪਤਾਲ ਨੇ ਆਯੁਰਵੇਦ ਦਿਵਸ ਮਨਾਇਆ

ਫ਼ਿਰੋਜ਼ਪੁਰ, 23 ਸਤੰਬਰ (ਰਾਕੇਸ਼ ਚਾਵਲਾ)- ਕੰਟੋਨਮੈਂਟ ਜਨਰਲ ਹਸਪਤਾਲ ਵਲੋਂ ਡਾ. ਭਾਰਤ ਆਯੁਰਵੇਦ ਦਿਵਸ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 24-09-2026
ਫ਼ਿਰੋਜ਼ਪੁਰ, 23 ਸਤੰਬਰ (ਰਾਕੇਸ਼ ਚਾਵਲਾ)- ਕੰਟੋਨਮੈਂਟ ਜਨਰਲ ਹਸਪਤਾਲ ਵਲੋਂ ਡਾ.ਭਾਰਤ ਆਯੁਰਵੇਦ ਦਿਵਸ ਮਨਾਇਆ ਗਿਆ। ਇਸ ਮੌਕੇ ਹਸਪਤਾਲ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਆਯੁਰਵੇਦ ਦੇ ਮਹੱਤਵ, ਸਿਹਤਮੰਦ ਜੀਵਨ-ਸ਼ੈਲੀ ਅਤੇ ਕੁਦਰਤੀ ਢੰਗ ਨਾਲ ਸਿਹਤ ਦੀ ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਆਯੁਰਵੈਦਿਕ ਮਾਹਿਰ ਡਾ.ਰੀਤੂ ਕਟਿਆਲਾ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਆਯੁਰਵੇਦ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਆਯੁਰਵੇਦ ਸਾਡੀ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਹੈ ਜਿਸ ਵਿਚ ਸਿਹਤਮੰਦ ਜੀਵਨ ਬਤੀਤ ਕਰਨ ਲਈ ਖ਼ੁਰਾਕ, ਜੀਵਨ-ਸ਼ੈਲੀ ਤੇ ਕੁਦਰਤੀ ਢੰਗਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸੰਤੁਲਿਤ ਖ਼ੁਰਾਕ, ਸਾਫ਼-ਸੁਥਰੀ ਜੀਵਨ-ਸ਼ੈਲੀ ਤੇ ਸਿਹਤ ਪ੍ਰਤੀ ਜਾਗਰੂਕਤਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ.ਰੀਤੂ ਕਟਿਆਲਾ ਨੇ ਕਿਹਾ ਕਿ ਆਯੁਰਵੈਦਿਕ ਇਲਾਜ ਜਾਂ ਦਵਾਈਆਂ ਦੀ ਵਰਤੋਂ ਮਾਹਿਰ ਡਾਕਟਰ ਦੀ ਸਲਾਹ ਨਾਲ ਕਰਨੀ ਚਾਹੀਦੀ ਹੈ । ਉਨ੍ਹਾਂ ਲੋਕਾਂ ਵਲੋਂ ਪੁੱਛੇ ਗਏ ਸਿਹਤ ਸਬੰਧੀ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਆਯੁਰਵੇਦ ਨਾਲ ਜੁੜੀਆਂ ਕਈ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਡਾ.ਭਾਰਤ ਭੂਸ਼ਨ ਅਗਰਵਾਲ, ਡਾ.ਕਮਲ ਕਾਂਤ, ਡਾ.ਰੀਤੂ ਕਟਿਆਲਾ, ਮੈਡਮ ਜਗਰੂਪ ਕੌਰ, ਗੁਰਵਿੰਦਰ ਸਿੰਘ, ਜੈਸਮੀਨ, ਰਵੀ, ਗੀਤਿਕਾ, ਰਾਹੁਲ ਤੇ ਰਮਨ ਟਾਂਕ ਸਮੇਤ ਹਸਪਤਾਲ ਦਾ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਆਯੁਰਵੈਦ ਦਿਵਸ ਮੌਕੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ’ਚ ਫੂਡ ਫੈਸਟ ਲਗਾਇਆ ਅਗਲੀ ਖ਼ਬਰ ਹਲਕਾ ਫ਼ਿਰੋਜ਼ਪੁਰ ਦਿਹਾਤੀ ’ਚ ਆਸ਼ੂ ਬੰਗੜ ਦੀ ਮਿਹਨਤ ਰੰਗ ਲਿਆਏਗੀ- ਜਗਦੀਸ਼ ਸਿੰਘ ਸੰਘਾ
Ad Position 24