ਸਰਕਾਰ ਵਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇਣ ਤੋਂ ਮੁਕਰਨ ਪਿੱਛੋਂ ਐੱਨ.ਐੱਚ.ਐੱਮ ਮੁਲਾਜ਼ਮਾਂ ’ਚ ਰੋਸ
ਫ਼ਿਰੋਜ਼ਪੁਰ,11 ਸਤੰਬਰ (ਕੁਲਬੀਰ ਸਿੰਘ ਸੋਢੀ)-ਸਿਹਤ ਵਿਭਾਗ ’ਚ ਲੰਮੇ ਸਮੇਂ ਤੋਂ ਪਹਿਲੀ ਕਤਾਰ ’ਚ ਸੇਵਾਵਾਂ ਨਿਭਾ ਰਹੇ ਨੈਸ਼ਨਲ ਹੈੱਲਥ ਮਿਸ਼ਨ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਵਲੋਂ ਮੌਜੂਦਾ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੇ ਖ਼ਿਲਾਫ਼ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ। ਇਸੇ ਲੜੀ ਦੇ ਤਹਿਤ ਪਿਛਲੇ ਦਿਨੀਂ 8 ਸਤੰਬਰ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਪੰਜਾਬ ਦੇ ਖ਼ਿਲਾਫ਼ ਇਕ ਵੱਡੀ ਸੂਬਾ ਪੱਧਰੀ ਰੈਲੀ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ।
ਫ਼ਿਰੋਜ਼ਪੁਰ,11 ਸਤੰਬਰ (ਕੁਲਬੀਰ ਸਿੰਘ ਸੋਢੀ)-ਸਿਹਤ ਵਿਭਾਗ ’ਚ ਲੰਮੇ ਸਮੇਂ ਤੋਂ ਪਹਿਲੀ ਕਤਾਰ ’ਚ ਸੇਵਾਵਾਂ ਨਿਭਾ ਰਹੇ ਨੈਸ਼ਨਲ ਹੈੱਲਥ ਮਿਸ਼ਨ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਵਲੋਂ ਮੌਜੂਦਾ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੇ ਖ਼ਿਲਾਫ਼ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ। ਇਸੇ ਲੜੀ ਦੇ ਤਹਿਤ ਪਿਛਲੇ ਦਿਨੀਂ 8 ਸਤੰਬਰ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਪੰਜਾਬ ਦੇ ਖ਼ਿਲਾਫ਼ ਇਕ ਵੱਡੀ ਸੂਬਾ ਪੱਧਰੀ ਰੈਲੀ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ। ਇਸ ਰੈਲੀ ਦੇ ਹਵਾਲੇ ਤੇ ਪਹਿਲਾਂ ਤੋਂ ਚੱਲ ਰਹੇ ਸੰਘਰਸ਼ ਦੀ ਬਦੌਲਤ ਯੂਨੀਅਨ ਨੂੰ ਕੈਬਨਿਟ ਸਬ ਕਮੇਟੀ ਤੇ ਵਿੱਤ ਮੰਤਰੀ ਪੰਜਾਬ ਨਾਲ ਦੋ ਅਹਿਮ ਮੀਟਿੰਗਾਂ ਮਿਲੀਆਂ ਹੋਈਆਂ ਸਨ, ਇਨ੍ਹਾਂ ਦੋ ਅਹਿਮ ਮੀਟਿੰਗਾਂ ’ਚ ਸਮੁੱਚੇ ਮੁਲਾਜ਼ਮਾਂ ਨੂੰ ਪੂਰਨ ਆਸ ਸੀ ਕਿ ਕੋਈ ਸਾਰਥਿਕ ਨਤੀਜਾ ਸਾਹਮਣੇ ਆਵੇਗਾ ਪਰ ਸਰਕਾਰ ਦੀਆਂ ਕੋਝੀਆਂ ਚਾਲਾਂ, ਡੰਗ ਟਪਾਊ ਨੀਤੀਆਂ ਤੇ ਮੁਲਾਜ਼ਮਾਂ ਨੂੰ ਅਣਗੌਲਿਆ ਕਰਨ ਦੀ ਮਾੜੀ ਮਾਨਸਿਕਤਾ ਇਕ ਵਾਰ ਫਿਰ ਸਰਕਾਰ ਨੇ ਸਾਰੀਆਂ ਮੀਟਿੰਗ ਮੁਲਤਵੀ ਕਰਕੇ ਜੱਗ ਜ਼ਾਹਿਰ ਕੀਤੀ। ਇਸ ਕਾਰਨ ਯੂਨੀਅਨ ਆਗੂਆਂ ਤੇ ਸਮੁੱਚੇ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ ਮੀਟਿੰਗਾਂ ਨੂੰ ਮੁਲਤਵੀ ਕਰਨ ਦੇ ਰੋਸ ਵਜੋਂ ਯੂਨੀਅਨ ਨੇ ਸਰਬ ਸੰਮਤੀ ਨਾਲ ਫ਼ੈਸਲਾ ਲੈਂਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦੇ ਧੂਰੀ ਵਿਖੇ ਸਥਿਤ ਮੁੱਖ ਦਫ਼ਤਰ ਦਾ ਮਿਤੀ 18 ਸਤੰਬਰ ਨੂੰ ਇਕ ਸੂਬਾ ਪੱਧਰੀ ਰੋਸ ਰੈਲੀ ਕਰਕੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਕਪੂਰਥਲਾ ਅਤੇ ਅਮਨਦੀਪ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਨੂੰ ਯੂਨੀਅਨ ਨਾਲ ਤੁਰੰਤ ਗੱਲਬਾਤ ਕਰਕੇ ਸਾਡੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਸੀਨੀਅਰ ਆਗੂ ਸੁਖਜੀਤ ਸਿੰਘ ਰੋਪੜ, ਡਾਕਟਰ ਵਾਹਿਗੁਰੂ ਮਲੇਰਕੋਟਲਾ, ਜਗਦੇਵ ਸਿੰਘ ਮਾਨਸਾ, ਗੁਲਸ਼ਨ ਫ਼ਰੀਦਕੋਟ ਨੇ ਕਿਹਾ ਕਿ ਜੇਕਰ ਸਰਕਾਰ ਜਲਦੀ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਮਜਬੂਰਨ ਉਨ੍ਹਾਂ ਨੂੰ ਭੁੱਖ ਹੜਤਾਲ, ਮਰਨ ਵਰਤ ਵਰਗੇ ਕਰੜੇ ਸੰਘਰਸ਼ ਵੱਲ ਰੁੱਖ ਕਰਨਾ ਪਵੇਗਾ। ਇਸ ਮੌਕੇ ਆਗੂ ਜਸਵੀਰ ਸਿੰਘ ਬਰਨਾਲਾ, ਮਨਦੀਪ ਸਿੰਘ ਤਰਨਤਾਰਨ, ਦਿਨੇਸ਼ ਗਰਗ ਪਟਿਆਲਾ, ਦੀਪਿਕਾ ਪਠਾਨਕੋਟ, ਪਵਨ ਤੇ ਗੌਰਵ ਅੰਮ੍ਰਿਤਸਰ ਸਾਹਿਬ, ਬਲਕਰਨ ਮੁਕਤਸਰ ਸਾਹਿਬ, ਬਗੀਚਾ ਸਿੰਘ ਫ਼ਿਰੋਜ਼ਪੁਰ, ਰਵਿੰਦਰ ਫ਼ਾਜ਼ਿਲਕਾ, ਡਾ.ਪੰਖੜੀ ਜਲੰਧਰ, ਡਾ.ਸਿਮਰ ਮੋਗਾ, ਜਸਵੀਰ ਮੋਗਾ, ਕਿਰਨਜੀਤ ਮੋਹਾਲੀ, ਅਮਰਜੀਤ ਫ਼ਤਿਹਗੜ੍ਹ ਸਾਹਿਬ, ਅਮਨਦੀਪ ਕੌਰ ਨਵਾ ਸ਼ਹਿਰ, ਡਾ. ਸ਼ਿਵਰਾਜ ਲੁਧਿਆਣਾ, ਡਾ.ਰਾਜ ਨਵਾਂ ਸ਼ਹਿਰ, ਤਰੁਣ ਹੁਸ਼ਿਆਰਪੁਰ, ਡਾ.ਵਿਕਰਮ ਸੂਰੀ ਗੁਰਦਾਸਪੁਰ ਆਦਿ ਹਾਜ਼ਰ ਸਨ।