25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

27 ਦੇ ‘ਮਹਾਂ ਬੰਦ’ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਚ ਭਾਰੀ ਉਤਸ਼ਾਹ-ਵੋਹਰਾ

ਗੁਰੂਹਰਸਹਾਏ, 24 ਅਗਸਤ (ਕਪਿਲ ਕੰਧਾਰੀ)-ਪੰਜਾਬ ਦੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ 27 ਅਗਸਤ ਨੂੰ ਹੋਣ ਵਾਲੇ ‘ਮਹਾਂ ਬੰਦ’ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਮਹਾਂ ਬੰਦ ਨੂੰ ਲੈ ਕੇ ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਆਗੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Ad Position 21
No active advertisement
ਇੰਜ.ਐੱਸ.ਐੱਸ. ਬਾਂਗੋਵਾਨੀ ਅਤੇ ਇੰਜ.ਬਲਬੀਰ ਸਿੰਘ ਵੋਹਰਾ। 25-08-2026
ਗੁਰੂਹਰਸਹਾਏ, 24 ਅਗਸਤ (ਕਪਿਲ ਕੰਧਾਰੀ)-ਪੰਜਾਬ ਦੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ 27 ਅਗਸਤ ਨੂੰ ਹੋਣ ਵਾਲੇ ‘ਮਹਾਂ ਬੰਦ’ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਮਹਾਂ ਬੰਦ ਨੂੰ ਲੈ ਕੇ ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਆਗੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਜਾਣਕਾਰੀ ਇੰਜੀਨੀਅਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ. ਐੱਸ.ਐੱਸ. ਬਾਂਗੋਵਾਨੀ ਅਤੇ ਸੂਬਾ ਪ੍ਰੈੱਸ ਸਕੱਤਰ ਇੰਜ.ਬਲਬੀਰ ਸਿੰਘ ਵੋਹਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇੰਜ.ਬਲਬੀਰ ਸਿੰਘ ਵੋਹਰਾ ਨੇ ਕਿਹਾ ਕਿ 7 ਅਗਸਤ ਦੀ ਮਹਾਂ ਰੈਲੀ ਨੇ ਸੂਬਾ ਸਰਕਾਰ ਦੀਆਂ ਨੀਂਦਾਂ ਉਡਾ ਦਿੱਤੀਆਂ ਸਨ, ਪਰ ਇਸ ਦੇ ਬਾਵਜੂਦ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਅਤੇ ਬੇਰੁਖ਼ੀ ਖ਼ਿਲਾਫ਼ ਰੋਸ ਪ੍ਰਗਟਾਉਣ ਲਈ 27 ਅਗਸਤ ਦਾ ‘ਮਹਾ ਬੰਦ’ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ 7 ਅਗਸਤ ਦੀ ਮਹਾ ਰੈਲੀ ਦੌਰਾਨ ਜੋ ਕਸਰ ਰਹਿ ਗਈ ਸੀ, ਉਹ 27 ਅਗਸਤ ਦੇ ਮਹਾ ਬੰਦ ਦੌਰਾਨ ਪੂਰੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦੇ ਹੌਸਲੇ ਲਈ ਐਸ.ਡੀ.ਐਮ. ਹਰਦੀਪ ਸਿੰਘ ਦਾ ਸ਼ਲਾਘਾਯੋਗ ਉਪਰਾਲਾ, ਨਿੱਜੀ ਰਾਸ਼ੀ ’ਚੋਂ ਦਿੱਤੇ 11,000 ਦੇ ਇਨਾਮ ਅਗਲੀ ਖ਼ਬਰ ਪਿੰਡ ਲੋਹਕੇ ਕਲਾਂ ਦੀ ਮੌਜੂਦਾ ਸਰਪੰਚ ‘ਆਪ’ ਨੂੰ ਛੱਡ ਕੇ ਕਾਂਗਰਸ ’ਚ ਹੋਈ ਸ਼ਾਮਿਲ
Ad Position 24