ਸਾਬਕਾ ਸਰਪੰਚ ਗੁਰਸੇਵਕ ਸਿੰਘ ਝੰਜ਼ੀ ਨੂੰ ਸਦਮਾ-ਮਾਤਾ ਸਵਰਗਵਾਸ
ਤਲਵੰਡੀ ਭਾਈ, 16 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਹਲਕਾ ਫਿਰੋਜ਼ਪੁਰ ਦਿਹਾਤੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਝੰਜ਼ੀ ਸਾਬਕਾ ਸਰਪੰਚ ਝੰਜ਼ੀਆਂ ਦੇ ਮਾਤਾ ਜੀ ਸਰਦਾਰਨੀ ਪ੍ਰਕਾਸ਼ ਕੌਰ (ਧਰਮ ਪਤਨੀ ਸਵ: ਅਮਰਜੀਤ ਸਿੰਘ) ਪ੍ਰਮਾਤਮਾ ਵਲੋਂ ਬਖ਼ਸ਼ੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਹ ਕਰੀਬ 77 ਵਰ੍ਹਿਆਂ ਦੇ ਸਨ।
ਸ
ਸਵ: ਪ੍ਰਕਾਸ਼ ਕੌਰ
17-11-2026
ਤਲਵੰਡੀ ਭਾਈ, 16 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਹਲਕਾ ਫਿਰੋਜ਼ਪੁਰ ਦਿਹਾਤੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਝੰਜ਼ੀ ਸਾਬਕਾ ਸਰਪੰਚ ਝੰਜ਼ੀਆਂ ਦੇ ਮਾਤਾ ਜੀ ਸਰਦਾਰਨੀ ਪ੍ਰਕਾਸ਼ ਕੌਰ (ਧਰਮ ਪਤਨੀ ਸਵ: ਅਮਰਜੀਤ ਸਿੰਘ) ਪ੍ਰਮਾਤਮਾ ਵਲੋਂ ਬਖ਼ਸ਼ੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਹ ਕਰੀਬ 77 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਦਿਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਫ਼ਿਰੋਜਪੁਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਦਿਹਾਤੀ, ਸੁਰਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ, ਬਲਰਾਜ ਸਿੰਘ ਰਾਜਾ ਕੋਟਲਾ, ਜਗਜੀਤ ਸਿੰਘ ਭੰਗਾਲੀ, ਬਲਜਿੰਦਰ ਸਿੰਘ ਹਰਾਜ, ਮਨਜੀਤ ਸਿੰਘ ਢਿੱਲੋਂ ਚੇਅਰਮੈਨ ਕਵਾਲਿਟੀ ਗਰੁੱਪ, ਗਗਨਦੀਪ ਸਿੰਘ ਹਰਾਜ, ਜਗਦੀਪ ਸਿੰਘ ਭੋਲੂਵਾਲਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਫ਼ਿਰੋਜਪੁਰ ਸ਼ਹਿਰੀ, ਜੀਤ ਰਾਮ ਢਲ ਤਲਵੰਡੀ ਭਾਈ, ਸੰਜੀਵ ਕੁਮਾਰ ਪਿੰਟਾ, ਜਗਜੀਤ ਸਿੰਘ ਭੰਗਾਲੀ, ਸਤਵੀਰ ਸਿੰਘ ਮਿਰਜੇਕੇ, ਸੁਖਪ੍ਰੀਤ ਸਿੰਘ ਮਾਛੀਬੁਗਰਾ, ਰਾਜਦੀਪ ਸਿੰਘ ਰਾਜੂ ਸੁਲਹਾਣੀ, ਮਹਿੰਦਰ ਪਾਲ ਢਲ, ਜਗਮੋਹਨ ਸਿੰਘ ਬਰਾੜ ਮਾਛੀਬੁਗਰਾ, ਗੁਰਭੇਜ ਸਿੰਘ ਵਾੜਾ ਜੈਦ, ਬਲਰਾਜ ਸਿੰਘ ਲੱਲੇ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਦਾ ਪ੍ਰਗਟਾਵਾ ਕੀਤਾ ਹੈ।