23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੇਂਦਰੀ ਸਿਹਤ ਮੰਤਰਾਲੇ ਦੀ ਟੀਮ ਵਲੋਂ ਸੀ.ਐੱਚ.ਸੀ. ਫ਼ਿਰੋਜ਼ਸ਼ਾਹ ’ਚ ਸਿਹਤ ਸੇਵਾਵਾਂ ਦੀ ਸਮੀਖਿਆ

ਫ਼ਿਰੋਜ਼ਸ਼ਾਹ, 22 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਵਲੋਂ ਭੇਜੀ ਗਈ ਦੋ ਮੈਂਬਰੀ ਕੇਂਦਰੀ ਟੀਮ ਨੇ ਸੀ. ਐੱਚ.

Ad Position 21
No active advertisement
ਅਜੀਤ ਡੈਸਕ 23-08-2026
ਫ਼ਿਰੋਜ਼ਸ਼ਾਹ, 22 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਵਲੋਂ ਭੇਜੀ ਗਈ ਦੋ ਮੈਂਬਰੀ ਕੇਂਦਰੀ ਟੀਮ ਨੇ ਸੀ.ਐੱਚ.ਸੀ ਫ਼ਿਰੋਜ਼ਸ਼ਾਹ ਵਿਖੇ ਦੌਰਾ ਕੀਤਾ। ਟੀਮ ’ਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਡਿਪਟੀ ਡਾਇਰੈਕਟਰ ਦੀਕਸ਼ਾ ਸਚਦੇਵਾ ਅਤੇ ਜੂਨੀਅਰ ਸਟੈਟੀਕਲ ਅਫ਼ਸਰ ਸ਼ੇਸ਼ ਕੁਮਾਰ ਮੋਰਿਆ ਸ਼ਾਮਿਲ ਸਨ। ਟੀਮ ਵਲੋਂ ਸੀ.ਐੱਚ.ਸੀ ਦੇ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ ਅਤੇ ਪੈਰਾ-ਮੈਡੀਕਲ ਸਟਾਫ਼ ਨਾਲ ਮੀਟਿੰਗ ਕੀਤੀ ਗਈ। ਡਿਪਟੀ ਡਾਇਰੈਕਟਰ ਦੀਕਸ਼ਾ ਸਚਦੇਵਾ ਵਲੋਂ ਗ਼ੈਰ-ਸੰਚਾਰੀ ਰੋਗਾਂ, ਜਨਮ, ਮੌਤ ਅਤੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਨਾਲ ਸਬੰਧਤ ਪੋਰਟਲਾਂ ’ਤੇ ਦਰਜ ਅੰਕੜਿਆਂ ਦੀ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਕਮਿਊਨਿਟੀ ਸਿਹਤ ਕੇਂਦਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ, ਮਰੀਜ਼ਾਂ ਦੀ ਸਹੂਲਤ ਅਤੇ ਰਿਕਾਰਡ ਦੀ ਸਾਂਭ-ਸੰਭਾਲ ਦਾ ਜਾਇਜ਼ਾ ਲਿਆ। ਉਨ੍ਹਾਂ ਵਲੋਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਸੁਝਾਅ ਲਏ । ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਰਜਨੀਸ਼ ਗੋਇਲ ਨੇ ਕੇਂਦਰੀ ਟੀਮ ਨਾਲ ਜ਼ਿਲ੍ਹੇ ਵਿਚ ਚੱਲ ਰਹੇ ਗੈਰ-ਸੰਚਾਰੀ ਰੋਗ ਪ੍ਰੋਗਰਾਮ, ਜਨਮ-ਮੌਤ ਰਜਿਸਟਰੇਸ਼ਨ ਅਤੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹੋਰ ਸਬੰਧਤ ਕਰਮਚਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 180 ਈ.ਟੀ.ਟੀ. ਅਧਿਆਪਕਾਂ ’ਤੇ ਪੁਲਿਸ ਜਬਰ ਦੀ ਡੀ.ਟੀ.ਐੱਫ. ਵਲੋਂ ਸਖ਼ਤ ਨਿਖੇਧੀ ਪੱਗਾਂ ਦੀ ਬੇਅਦਬੀ ਅਤੇ ਮਹਿਲਾ ਅਧਿਆਪਕਾ... ਅਗਲੀ ਖ਼ਬਰ ‘ ਤੀਆਂ ਧੀਆਂ ਦੀਆਂ’ ਦੀ ਰੌਣਕ ਨਾਲ ਗੂੰਜਿਆ ਵਿਵੇੋਕਾਨੰਦ ਜੂਨੀਅਰ-ਏ ਪ੍ਰਾਇਮਰੀ ਸਕੂਲ ਨਿੱਕੀਆਂ ਪੰਜਾਬਣਾਂ ਦੇ ਗਿੱਧੇ ਅਤ...
Ad Position 24