23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

‘ ਤੀਆਂ ਧੀਆਂ ਦੀਆਂ’ ਦੀ ਰੌਣਕ ਨਾਲ ਗੂੰਜਿਆ ਵਿਵੇੋਕਾਨੰਦ ਜੂਨੀਅਰ-ਏ ਪ੍ਰਾਇਮਰੀ ਸਕੂਲ ਨਿੱਕੀਆਂ ਪੰਜਾਬਣਾਂ ਦੇ ਗਿੱਧੇ ਅਤੇ ਕਿੱਕਲੀ ਨੇ ਬੰਨ੍ਹਿਆ ਰੰਗ

ਫ਼ਿਰੋਜ਼ਪੁਰ, 22 ਅਗਸਤ (ਗੁਰਿੰਦਰ ਸਿੰਘ)-ਵਿਵੇਕਾਨੰਦ ਜੂਨੀਅਰ-ਏ ਪ੍ਰਾਇਮਰੀ ਸਕੂਲ ਵਿਖੇ ਪੰਜਾਬੀ ਸੱਭਿਆਚਾਰ, ਪ੍ਰੰਪਰਾਵਾਂ ਅਤੇ ਆਪਸੀ ਸਾਂਝ ਦਾ ਪ੍ਰਤੀਕ ‘ਤੀਆਂ ਧੀਆਂ ਦੀਆਂ’ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗਾਂ ਅਤੇ ਰਵਾਇਤੀ ਰੌਣਕ ਨਾਲ ਭਰਿਆ ਨਜ਼ਰ ਆਇਆ।

Ad Position 21
No active advertisement
ਅਜੀਤ ਡੈਸਕ 23-08-2026
ਫ਼ਿਰੋਜ਼ਪੁਰ, 22 ਅਗਸਤ (ਗੁਰਿੰਦਰ ਸਿੰਘ)-ਵਿਵੇਕਾਨੰਦ ਜੂਨੀਅਰ-ਏ ਪ੍ਰਾਇਮਰੀ ਸਕੂਲ ਵਿਖੇ ਪੰਜਾਬੀ ਸੱਭਿਆਚਾਰ, ਪ੍ਰੰਪਰਾਵਾਂ ਅਤੇ ਆਪਸੀ ਸਾਂਝ ਦਾ ਪ੍ਰਤੀਕ ‘ਤੀਆਂ ਧੀਆਂ ਦੀਆਂ’ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗਾਂ ਅਤੇ ਰਵਾਇਤੀ ਰੌਣਕ ਨਾਲ ਭਰਿਆ ਨਜ਼ਰ ਆਇਆ। ਸਮਾਗਮ ਵਿਚ ਵਿਵੇਕਾਨੰਦ ਵਰਲਡ ਸਕੂਲ ਅਤੇ ਵਿਵੇਕਾਨੰਦ ਜੂਨੀਅਰ ਦੀ ਪੈਟਰਨ-ਇਨ-ਚੀਫ਼ ਪ੍ਰਭਾ ਭਾਸਕਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡੌਲੀ ਭਾਸਕਰ, ਸਕੱਤਰ ਵੀ.ਡਬਲਿਊ.ਐੱਸ. ਅਤੇ ਮਹਿਮਾ ਕਪੂਰ, ਵੀ.ਪੀ. ਐਡਮਿਨ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ। ਮਹਿਮਾਨਾਂ ਦੇ ਸਵਾਗਤ ਉਪਰੰਤ ਮਨਮੋਹਕ ਕਿੱਕਲੀ ਦੀ ਪੇਸ਼ਕਾਰੀ ਨੇ ਪੰਜਾਬੀ ਲੋਕ-ਪਰੰਪਰਾ ਦੀ ਖੂਬਸੂਰਤੀ ਨੂੰ ਦਰਸਾਇਆ। ਸਮਾਗਮ ਦੌਰਾਨ ਤੀਆਂ ਦੀ ਥੀਮ ਅਨੁਸਾਰ ਕੀਤੀ ਗਈ ਸਜਾਵਟ, ਮਨੋਰੰਜਕ ਖੇਡਾਂ, ਹਾਸੇ-ਖੁਸ਼ੀ ਦੇ ਪਲ ਅਤੇ ਰੈਂਪ ਵਾਕ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਵਿਵੇਕਾਨੰਦ ਜੂਨੀਅਰ ਦੀ ਟੀਮ ਵਲੋਂ ਪੇਸ਼ ਕੀਤੀ ਗਈ ਜੋਸ਼ੀਲੀ ਕਿੱਕਲੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸੇ ਤਰ੍ਹਾਂ ਸਕੂਲ ਦੀਆਂ ‘ਨਿੱਕੀਆਂ ਪੰਜਾਬਣਾਂ’ ਵਲੋਂ ਪੇਸ਼ ਕੀਤੇ ਗਿੱਧੇ ਨੇ ਸਮਾਗਮ ਵਿਚ ਪੰਜਾਬੀ ਲੋਕ-ਵਿਰਸੇ ਦੇ ਰੰਗ ਹੋਰ ਗੂੜ੍ਹੇ ਕਰ ਦਿੱਤੇ। ਸਮਾਗਮ ਦੇ ਅੰਤ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਗੁਰਮੀਤ ਕੌਰ ਨੂੰ ‘ਲੰਬੀ ਗੁੱਤ ਮੁਟਿਆਰ’, ਰੀਤ ਨੂੰ ‘ਸੋਹਣੀ ਮੁਟਿਆਰ’ ਅਤੇ ਗੁਰਮੀਤ ਕੌਰ (ਬੇਬੀ) ਨੂੰ ‘ਮਿਸ ਤੀਜ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸਾਰਿਆਂ ਵਲੋਂ ਕੀਤੀ ਗਈ ਜੋਸ਼ੀਲੀ ਡਾਂਸ ਪੇਸ਼ਕਾਰੀ ਨਾਲ ਸਮਾਗਮ ਯਾਦਗਾਰ ਬਣ ਗਿਆ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਸਿਹਤ ਮੰਤਰਾਲੇ ਦੀ ਟੀਮ ਵਲੋਂ ਸੀ.ਐੱਚ.ਸੀ. ਫ਼ਿਰੋਜ਼ਸ਼ਾਹ ’ਚ ਸਿਹਤ ਸੇਵਾਵਾਂ ਦੀ ਸਮੀਖਿਆ ਅਗਲੀ ਖ਼ਬਰ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹਾਂ ਲਈ ਆਪਣਾ ਘਰ ਬਿਰਧ ਆਸ਼ਰਮ ਸੇਵਾ ਵਲੋਂ ਸਮਾਗਮ ਅੱਜ
Ad Position 24