23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡੀ.ਸੀ.ਐੱਮ. ਸਕੂਲਜ਼ ਅਤੇ ਬੀ.ਐੱਮ.ਐੱਲ ਮੁੰਜਾਲ ਯੂਨੀਵਰਸਿਟੀ ਵਿਚਕਾਰ ਐੱਮ.ਓ.ਯੂ.

ਫ਼ਿਰੋਜ਼ਪੁਰ, 22 ਅਗਸਤ (ਗੁਰਿੰਦਰ ਸਿੰਘ)-ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਡੀ. ਸੀ.

Ad Position 21
No active advertisement
ਅਜੀਤ ਡੈਸਕ 23-08-2026
ਫ਼ਿਰੋਜ਼ਪੁਰ, 22 ਅਗਸਤ (ਗੁਰਿੰਦਰ ਸਿੰਘ)-ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਡੀ.ਸੀ.ਐੱਮ ਗਰੁੱਪ ਆਫ਼ ਸਕੂਲਜ਼ ਵਲੋਂ ਬੀ.ਐੱਮ.ਐੱਲ ਮੁੰਜਾਲ ਯੂਨੀਵਰਸਿਟੀ ਨਾਲ ਸਮਝੌਤਾ ਪੱਤਰ (ਐੱਮ.ਓ.ਯੂ) ਕੀਤਾ ਗਿਆ ਹੈ। ਇਸ ਸਮਝੌਤੇ ਰਾਹੀਂ ਡੀ.ਸੀ.ਐੱਮ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਸਕਿੱਲ ਡਿਵੈਲਪਮੈਂਟ ਅਤੇ ਕਰੀਅਰ ਗਾਈਡੈਂਸ ਦੇ ਖੇਤਰ ਵਿਚ ਵਿਸ਼ੇਸ਼ ਸਹਾਇਤਾ ਮਿਲੇਗੀ। ਗਰੁੱਪ ਦੇ ਡਾਇਰੈਕਟਰ ਅਕੈਡਮਿਕਸ ਰਮੇਸ਼ ਟੀ.ਆਰ. ਨੇ ਦੱਸਿਆ ਕਿ ਐੱਮ.ਓ.ਯੂ ’ਤੇ ਡੀ.ਸੀ.ਐੱਮ ਗਰੁੱਪ ਦੇ ਸੀ.ਈ.ਓ ਡਾ.ਅਨਿਰੁੱਧ ਗੁਪਤਾ ਅਤੇ ਬੀ.ਐੱਮ.ਐੱਲ ਮੁੰਜਾਲ ਯੂਨੀਵਰਸਿਟੀ ਦੇ ਆਊਟਰੀਚ ਐਂਡ ਐਡਮਿਸ਼ਨਜ਼ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਅਜੈ ਮਹਾਜਨ ਨੇ ਹਸਤਾਖ਼ਰ ਕੀਤੇ। ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਮਾਹਿਰਾਂ ਵਲੋਂ ਕਰੀਅਰ ਕਾਊਂਸਲਿੰਗ ਅਤੇ ਮੈਂਟਰਸ਼ਿਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਾਂਝੀਆਂ ਵਰਕਸ਼ਾਪਾਂ, ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਅਤੇ ਅਧਿਆਪਕਾਂ ਵਿਚਕਾਰ ਅਕਾਦਮਿਕ ਵਿਚਾਰਾਂ ਦੇ ਆਦਾਨ-ਪ੍ਰਦਾਨ ਰਾਹੀਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪੱਧਰੀ ਸਿੱਖਿਆ ਲਈ ਤਿਆਰ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਦੇ ਦੌਰੇ, ਪ੍ਰੈਕਟੀਕਲ ਲਰਨਿੰਗ ਅਤੇ ਆਧੁਨਿਕ ਸਿੱਖਿਆ ਪ੍ਰਣਾਲੀਆਂ ਨਾਲ ਜਾਣੂ ਹੋਣ ਦੇ ਮੌਕੇ ਵੀ ਮਿਲਣਗੇ। ਡਾ.ਅਨਿਰੁੱਧ ਗੁਪਤਾ ਨੇ ਕਿਹਾ ਕਿ ਇਹ ਸਾਂਝ ਵਿਦਿਆਰਥੀਆਂ ਵਿਚ ਵਿਹਾਰਕ ਹੁਨਰ, ਆਤਮਵਿਸ਼ਵਾਸ ਅਤੇ ਦੂਰਦਰਸ਼ੀ ਸੋਚ ਵਿਕਸਤ ਕਰਨ ਵੱਲ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਡੀ.ਸੀ.ਐੱਮ ਗਰੁੱਪ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਯੂਨੀਵਰਸਿਟੀਆਂ ਨਾਲ ਐੱਮ.ਓ.ਯੂ ਕੀਤੇ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਕਰੀਅਰ ਦੇ ਬਿਹਤਰ ਮੌਕੇ ਮਿਲ ਸਕਣ।
Ad Position 22
No active advertisement
ਪਿਛਲੀ ਖ਼ਬਰ ਨਾਨਕਸਰ ਰੇਲਵੇ ਸਟੇਸ਼ਨ ’ਤੇ 25 ਤੋਂ 29 ਅਗਸਤ ਤੱਕ ਕਈ ਟਰੇਨਾਂ ਦਾ ਅਸਥਾਈ ਠਹਿਰਾਅ ਬਰਸੀ ਸਮਾਗਮ ਮੌਕੇ ਰੇਲ ਯਾਤਰੀਆਂ ਦੀ... ਅਗਲੀ ਖ਼ਬਰ ਪਤਨੀ ਦੀ ਸ਼ਿਕਾਇਤ ’ਤੇ ਪਤੀ ਖਿਲਾਫ਼ ਮਾਮਲਾ ਦਰਜ
Ad Position 24