20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਟੇਡੀਅਮ ’ਚ ਬਣੇ ਜਿੰਮ ’ਚ ਕਲਸੀ ਪਰਿਵਾਰ ਨੇ ਆਰ.ਓ ਫ਼ਿਲਟਰ ਅਤੇ ਪ੍ਰਧਾਨ ਗੁਰਤੇਜ ਗਗਨੇ ਨੇ ਫ਼ਰਿੱਜ ਲਵਾਈ

ਮੁੱਦਕੀ,19 ਅਗਸਤ (ਭੁਪਿੰਦਰ ਸਿੰਘ)-ਸ਼ਹੀਦ ਗੰਜ ਸਪੋਰਟਸ ਕਲੱਬ ਮੁੱਦਕੀ ਵਲੋਂ ਖੇਡਾਂ ਨੂੰ ਪ੍ਰਮੋਟ ਕਰਨ ਲਈ ਅਤੇ ਖਿਡਾਰੀਆ ਲਈ ਉਚ ਪੱਧਰੀ ਉਪਰਾਲੇ ਕੀਤੇ ਜਾ ਰਹੇ ਹਨ। ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗੋਗਾ ਘਾਲੀ ਅਤੇ ਵਿਜੇ ਸ਼ਰਮਾ ਖ਼ਜ਼ਾਨਚੀ ਨੇ ਦੱਸਿਆ ਕਿ ਮਰਹੂਮ ਜੋਗਿੰਦਰ ਸਿੰਘ ਕਲਸੀ ਸਾਬਕਾ ਸਰਪੰਚ ਅਤੇ ਐਮ.

Ad Position 21
No active advertisement
ਅਜੀਤ ਡੈਸਕ 20-08-2026
ਮੁੱਦਕੀ,19 ਅਗਸਤ (ਭੁਪਿੰਦਰ ਸਿੰਘ)-ਸ਼ਹੀਦ ਗੰਜ ਸਪੋਰਟਸ ਕਲੱਬ ਮੁੱਦਕੀ ਵਲੋਂ ਖੇਡਾਂ ਨੂੰ ਪ੍ਰਮੋਟ ਕਰਨ ਲਈ ਅਤੇ ਖਿਡਾਰੀਆ ਲਈ ਉਚ ਪੱਧਰੀ ਉਪਰਾਲੇ ਕੀਤੇ ਜਾ ਰਹੇ ਹਨ। ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗੋਗਾ ਘਾਲੀ ਅਤੇ ਵਿਜੇ ਸ਼ਰਮਾ ਖ਼ਜ਼ਾਨਚੀ ਨੇ ਦੱਸਿਆ ਕਿ ਮਰਹੂਮ ਜੋਗਿੰਦਰ ਸਿੰਘ ਕਲਸੀ ਸਾਬਕਾ ਸਰਪੰਚ ਅਤੇ ਐਮ.ਸੀ ਦੇ ਪਰਿਵਾਰ ਵਲੋਂ ਸੰਤ ਅਮਰਜੀਤ ਸਿੰਘ ਸਟੇਡੀਅਮ ਵਿਚ ਬਣੇ ਜਿੰਮ ਵਿਚ ਕਸਰਤ ਕਰਨ ਵਾਲੇ ਖਿਡਾਰੀਆਂ ਲਈ ਆਰ.ਓ ਫ਼ਿਲਟਰ ਲਵਾਇਆ ਅਤੇ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਤੇਜ ਸਿੰਘ ਗਗਨਾ ਨੇ ਪਾਣੀ ਠੰਢਾ ਕਰਨ ਲਈ ਫ਼ਰਿਜ ਲਵਾ ਕੇ ਦਿੱਤੀ ਤਾਂ ਜੋ ਨੌਜਵਾਨ ਖਿਡਾਰੀਾਂ ਨੂੰ ਮਿਹਨਤ ਲਾਉਂਦੇ ਸਮੇਂ ਸ਼ੁੱਧ ਸਾਫ਼ ਅਤੇ ਠੰਢਾ ਪਾਣੀ ਮਿਲ ਸਕੇ। ਇਸ ਮੌਕੇ ਆਰ.ਓ ਫ਼ਿਲਟਰ ਅਤੇ ਫ਼ਰਿਜ ਦਾ ਉਦਘਾਟਨ ਸਮਾਜ ਸੇਵੀ ਨੌਜਵਾਨ ਗੁਰਪ੍ਰੀਤ ਸਿੰਘ ਸੇਖੋਂ, ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਤੇਜ ਸਿੰਘ ਗਗਨਾ ਅਤੇ ਅਮਰੀਕ ਸਿੰਘ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਮਨਪ੍ਰੀਤ ਸਿੰਘ ਗੋਰਾ ਘਾਲੀ ਨੇ ਕਲਸੀ ਪਰਿਵਾਰ ਅਤੇ ਪ੍ਰਧਾਨ ਗੁਰਤੇਜ ਸਿੰਘ ਗਗਨਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਮਨਪ੍ਰੀਤ ਸਿੰਘ ਗੋਰਾ ਘਾਲੀ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਠ, ਖ਼ਜ਼ਾਨਚੀ ਵਿਜੇ ਕੁਮਾਰ, ਅਵਤਾਰ ਸਿੰਘ ਕੜਾਕੇ ਵਾਲਾ, ਨੀਲਾ ਫ਼ੌਜੀ, ਐਮ.ਸੀ ਬਿੱਕਰ ਸਿੰਘ, ਮਾਸਟਰ ਦੀਦਾਰ ਸਿੰਘ, ਸੋਨਾ ਮੱਲਾ, ਹਰਪ੍ਰੀਤ ਸਿੰਘ ਗਗਨ ਕਲਸੀ, ਸਤਨਾਮ ਸਿੰਘ ਰਾਜੂ ਜਿੳਲਰਜ, ਸੁਖਜੀਤ ਸਿੰਘ, ਜਗਤਾਰ ਸਿੰਘ ਮਾਸਟਰ, ਨਰਵਿੰਦਰ ਸਿੰਘ, ਨਿਸ਼ਾਨ ਸਿੰਘ, ਜਿੰਮੀ ਸੇਖੋਂ ਤੋਂ ਇਲਾਵਾ ਕਲੱਬ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਐਨ.ਐਚ.ਐਮ ਕਰਮਚਾਰੀਆਂ ਦੀ ਹੜਤਾਲ ਦਾ ਡਟਵਾਂ ਸਮਰਥਨ ਅਗਲੀ ਖ਼ਬਰ ਕਿਸਾਨਾਂ ਨੂੰ ਵਧ ਰਹੇ ਖੇਤੀ ਖ਼ਰਚਿਆਂ ਤੋਂ ਰਾਹਤ ਦੇਣ ਲਈ ਖਾਦਾਂ ’ਤੇ ਸਬਸਿਡੀ ਵਧਾਈ ਜਾਵੇ-ਕਿਸਾਨ ਆਗੂ
Ad Position 24