ਵਿਦੇਸ਼ ਤੋਂ ਪੁੱਤਰ ਦੇ ਪਰਤਣ ਮਗਰੋਂ ਮ੍ਰਿਤਕ ਗੁਰਕਿਰਪਾਲ ਸਿੰਘ ਚਾਵਲਾ ਦਾ ਅੰਤਿਮ ਸੰਸਕਾਰ
ਫ਼ਿਰੋਜ਼ਪੁਰ, 19 ਅਗਸਤ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਵਿਚ ਸੋਮਵਾਰ ਸਵੇਰੇ ਆਪਣੇ ਲਾਇਸੈਂਸੀ ਪਿਸਟਲ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਵਾਲੇ 56 ਸਾਲਾ ਗੁਰ ਕਿਰਪਾਲ ਸਿੰਘ ਚਾਵਲਾ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦਾ ਪੁੱਤਰ ਹਰਨੂਰ ਸਿੰਘ ਕੈਨੇਡਾ ’ਚ ਉੱਚ ਸਿੱਖਿਆ ਹਾਸਿਲ ਕਰਨ ਲਈ ਗਿਆ ਹੋਇਆ ਸੀ।
ਗ
ਗੁਰਕਿਰਪਾਲ ਸਿੰਘ ਦੀ ਚਿਤਾ ਨੂੰ ਅਗਨ ਭੇਟ ਕਰਨ ਸਮੇਂ ਉਨ੍ਹਾਂ ਦਾ ਸਪੁੱਤਰ ਹਰਨੂਰ ਸਿੰਘ ਅਤੇ ਪਰਿਵਾਰਿਕ ਮੈਂਬਰ।
20-08-2026
ਫ਼ਿਰੋਜ਼ਪੁਰ, 19 ਅਗਸਤ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਵਿਚ ਸੋਮਵਾਰ ਸਵੇਰੇ ਆਪਣੇ ਲਾਇਸੈਂਸੀ ਪਿਸਟਲ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਵਾਲੇ 56 ਸਾਲਾ ਗੁਰ ਕਿਰਪਾਲ ਸਿੰਘ ਚਾਵਲਾ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦਾ ਪੁੱਤਰ ਹਰਨੂਰ ਸਿੰਘ ਕੈਨੇਡਾ ’ਚ ਉੱਚ ਸਿੱਖਿਆ ਹਾਸਿਲ ਕਰਨ ਲਈ ਗਿਆ ਹੋਇਆ ਸੀ। ਜਿਸ ਦੇ ਪਹੁੰਚਣ ਦੀ ਉਡੀਕ ਤੱਕ ਮ੍ਰਿਤਕ ਗੁਰ ਕਿਰਪਾਲ ਸਿੰਘ ਚਾਵਲਾ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਵਿਚ ਰੱਖਿਆ ਗਿਆ ਸੀ ਅਤੇ ਜਿਸ ਦਾ ਅੱਜ ਫਰੀਦਕੋਟ ਤੋਂ ਪੋਸਟਮਾਰਟਮ ਕਰਵਾਉਣ ਅਤੇ ਪੁੱਤਰ ਦੇ ਆਉਣ ਉਪਰੰਤ ਪਰਿਵਾਰ ਵਲੋਂ ਅੱਜ ਸ਼ਾਮ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਵਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਗੁਰ ਕਿਰਪਾਲ ਸਿੰਘ ਚਾਵਲਾ ਬਗਦਾਦੀ ਗੇਟ ਚੌਕ ਵਿਖੇ ਸਪੇਅਰ ਪਾਰਟਸ ਦੀ ਦੁਕਾਨ ਚਲਾਉਂਦੇ ਸਨ। ਸੋਮਵਾਰ ਸਵੇਰੇ ਗੋਲਡਨ ਇਨਕਲੇਵ ਸਥਿਤ ਆਪਣੇ ਘਰ ਦੇ ਕਮਰੇ ਵਿਚ ਉਨ੍ਹਾਂ ਨੇ ਆਪਣੇ ਲਾਇਸੈਂਸੀ ਪਿਸਟਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਸੀ। ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਪਰਿਵਾਰ ਨੂੰ ਕੋਈ ਸਪੱਸ਼ਟ ਜਾਣਕਾਰੀ ਨਹੀਂ ਸੀ। ਪੁਲਿਸ ਵਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦਵਿੰਦਰ ਪਾਲ ਕੌਰ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਮੋਗਾ ਵਿਖੇ ਗੁਰਬਾਣੀ ਦਾ ਕੋਰਸ ਕਰਨ ਲਈ ਗਏ ਹੋਏ ਸੀ, ਜਦਕਿ ਉਨ੍ਹਾਂ ਦਾ ਪੁੱਤਰ ਹਰਨੂਰ ਸਿੰਘ ਕੈਨੇਡਾ ਵਿਚ ਉੱਚ ਸਿੱਖਿਆ ਹਾਸਿਲ ਕਰ ਰਿਹਾ ਹੈ। ਪੁੱਤਰ ਦੇ ਵਿਦੇਸ਼ ਤੋਂ ਵਾਪਸ ਆਉਣ ਉਪਰੰਤ ਅੱਜ ਗੁਰ ਕਿਰਪਾਲ ਸਿੰਘ ਚਾਵਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਜਦੋਂ ਮ੍ਰਿਤਕ ਗੁਰ ਕਿਰਪਾਲ ਸਿੰਘ ਦੇ ਸਪੁੱਤਰ ਹਰਨੂਰ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਭਾਵੁਕ ਹੋ ਕੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਮੇਰੀ ਪਾਪਾ ਦੇ ਨਾਲ ਗੱਲਬਾਤ ਹੋਈ ਉਨ੍ਹਾਂ ਨੇ ਮੈਨੂੰ ਖੁਸ਼ ਅਤੇ ਤੰਦਰੁਸਤ ਰਹਿਣ ਬਾਰੇ ਕਿਹਾ। ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ ਪਰ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਦਾ ਕਦਮ ਚੁੱਕ ਲੈਣਗੇ। ਇਸ ਦੌਰਾਨ ਜਦੋਂ ਮ੍ਰਿਤਕ ਦੀ ਪਤਨੀ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕੋਲੋਂ ਗੱਲ ਨਹੀਂ ਹੋ ਪਾਈ । ਇਸ ਮੌਕੇ ਰਜੇਸ਼ ਢੀਂਗਰਾ ਤਹਿਸੀਲਦਾਰ, ਮਨਜੀਤ ਸਿੰਘ ਔਲਖ ਚੇਅਰਮੈਨ ਪੰਜਾਬ ਸਰਕਾਰ ਰਾਮਗੜ੍ਹੀਆ ਵੈਲਫੇਅਰ ਬੋਰਡ ਜ਼ਿਲ੍ਹਾ ਫਿਰੋਜ਼ਪੁਰ, ਸਰਬਜੀਤ ਸਿੰਘ ਜੱਬਲ ਚੇਅਰਮੈਨ ਪੰਜਾਬ ਸਰਕਾਰ ਰਾਮਗੜ੍ਹੀਆ ਵੈਲਫੇਅਰ ਬੋਰਡ ਹਲਕਾ ਫਿਰੋਜ਼ਪੁਰ, ਸ਼ਮਸ਼ੇਰ ਸਿੰਘ ਕਲਸੀ ਮੀਤ ਪ੍ਰਧਾਨ ਪੰਜਾਬ, ਬਲਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ, ਜਸਵਿੰਦਰ ਸਿੰਘ ਵਾਈਸ ਚੇਅਰਮੈਨ, ਹਰਭਜਨ ਸਿੰਘ ਦੜਿਆਲ ਪ੍ਰਧਾਨ, ਅਸ਼ੋਕ ਸਚਦੇਵਾ ਨਗਰ ਕੌਂਸਲ ਦੇ ਪ੍ਰਧਾਨ ਹਰਜਿੰਦਰ ਸਿੰਘ ਬਿੱਟੂ ਸਾਂਗਾ ਕਸ਼ਮੀਰ ਸਿੰਘ ਭੁੱਲਰ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਪਰਮਿੰਦਰ ਸਿੰਘ ਹਾਂਡਾ ਅਤੇ ਹੋਰ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਹੋਏ। ਇਸ ਮੌਕੇ ਫੈਡਰੇਸ਼ਨ ਮਹਿਤਾ ਦੇ ਸੀਨੀਅਰ ਆਗੂ ਭਾਈ ਜਸਪਾਲ ਸਿੰਘ ਅਤੇ ਹੋਰਾਂ ਨੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।