20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ, ਡਰਾਈਵਰ ਟਰੱਕ ਸਮੇਤ ਫਰਾਰ

ਫਿਰੋਜ਼ਪੁਰ, 19 ਅਗਸਤ (ਗੁਰਿੰਦਰ ਸਿੰਘ)-ਫਿਰੋਜ਼ਪੁਰ-ਫਾਜਿਲਕਾ ਸੜਕ ’ਤੇ ਪਿੰਡ ਖਾਈ ਫੇਮੇ ਕੀ ਨੇੜੇ ਫਿਰ ਵਾਪਰੇ ਹਾਦਸੇ ਵਿਚ ਗੁਰੂਹਰਸਹਾਏ ਤੋਂ ਬਜੀਦਪੁਰ ਆਪਣੇ ਘਰ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਇਕ ਤੇਜ਼ ਰਫ਼ਤਾਰ ਟਰੱਕ ਚਾਲਕ ਵਲੋਂ ਪਿੱਛੋਂ ਜ਼ੋਰਦਾਰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਸੱਜੀ ਲੱਤ ਉੱਪਰੋਂ ਟਰੱਕ ਦੇ ਟਾਇਰ ਲੰਘ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

Ad Position 21
No active advertisement
ਅਜੀਤ ਡੈਸਕ 20-08-2026
ਫਿਰੋਜ਼ਪੁਰ, 19 ਅਗਸਤ (ਗੁਰਿੰਦਰ ਸਿੰਘ)-ਫਿਰੋਜ਼ਪੁਰ-ਫਾਜਿਲਕਾ ਸੜਕ ’ਤੇ ਪਿੰਡ ਖਾਈ ਫੇਮੇ ਕੀ ਨੇੜੇ ਫਿਰ ਵਾਪਰੇ ਹਾਦਸੇ ਵਿਚ ਗੁਰੂਹਰਸਹਾਏ ਤੋਂ ਬਜੀਦਪੁਰ ਆਪਣੇ ਘਰ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਇਕ ਤੇਜ਼ ਰਫ਼ਤਾਰ ਟਰੱਕ ਚਾਲਕ ਵਲੋਂ ਪਿੱਛੋਂ ਜ਼ੋਰਦਾਰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਸੱਜੀ ਲੱਤ ਉੱਪਰੋਂ ਟਰੱਕ ਦੇ ਟਾਇਰ ਲੰਘ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਚੰਦਨ ਸ਼ਰਮਾ ਵਾਸੀ ਗੁਰੂਹਰਸਹਾਏ ਹਾਲ ਆਬਾਦ ਸਮਾਰਟ ਸਿਟੀ ਬਜੀਦਪੁਰ, 15 ਅਗਸਤ ਦੀ ਸ਼ਾਮ ਨੂੰ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.-05-ਏ.ਐੱਨ.-3444 ’ਤੇ ਗੁਰੂਹਰਸਹਾਏ ਤੋਂ ਬਜੀਦਪੁਰ ਜਾ ਰਿਹਾ ਸੀ। ਜਦੋਂ ਉਹ ਖਾਈ ਫੇਮੇ ਕੀ ਰੇਲਵੇ ਪੁਲ ਤੋਂ ਕੁਝ ਅੱਗੇ ਪੁੱਜਿਆ ਤਾਂ ਪਿੱਛੋਂ ਆ ਰਹੇ ਟਰੱਕ ਨੰਬਰ ਆਰ.ਜੇ.-07-ਜੀ.ਡੀ.-3367 ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਕਥਿਤ ਲਾਪਰਵਾਹੀ ਨਾਲ ਬਿਨਾਂ ਹਾਰਨ ਵਜਾਏ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਪੀੜਤ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਿਆ ਅਤੇ ਟਰੱਕ ਦੇ ਟਾਇਰ ਉਸਦੀ ਸੱਜੀ ਲੱਤ ਉੱਪਰੋਂ ਲੰਘ ਗਏ। ਇਸ ਤੋਂ ਇਲਾਵਾ ਉਸਦੀ ਸੱਜੀ ਬਾਂਹ ਅਤੇ ਖੱਬੇ ਮੋਢੇ ’ਤੇ ਵੀ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਵਿਖੇ ਚੰਦਨ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮੁਕੱਦਮਾ ਨੰਬਰ 278 ਮਿਤੀ 18-08-2026 ਤਹਿਤ ਧਾਰਾ 281, 125(ਅ), 125(ਬ), 324(4), 324(5), 279, 337, 338 ਅਤੇ 427 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਫਰਾਰ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਲੋਂ 38 ਸੇਵਾ ਮੁਕਤ ਰੇਲ ਕਰਮਚਾਰੀਆਂ ਨੂੰ 20.47 ਕਰੋੜ ਦਾ ਭੁਗਤਾਨ ਅਗਲੀ ਖ਼ਬਰ ਕਬੱਡੀ ਜਗਤ ਦੇ ਧਰੂ ਤਾਰੇ ਗੁਰਜੀਤ ਤੂਤ ਦੇ ਨਾਂਅ ’ਤੇ ਠੱਗੀ ਦਾ ਧੰਦਾ ਆਇਆ ਸਾਹਮਣੇ ਪਰਿਵਾਰ ਨੇ ਪੁਲਿਸ ਕੋਲ ਕੀਤੀ ਸ਼ਿਕਾਇ...
Ad Position 24