18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚਲਾਈ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ

ਫ਼ਿਰੋਜ਼ਪੁਰ, 18 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸੁਵਿਧਾਜਨਕ ਅਤੇ ਸੁਖਾਲੀ ਯਾਤਰਾ ਯਕੀਨੀ ਬਣਾਉਣ ਅਤੇ ਬਿਨ੍ਹਾ ਟਿਕਟ/ਗ਼ੈਰ-ਮਿਆਰੀ (ਅਨਿਯਮਿਤ) ਯਾਤਰਾ ’ਤੇ ਠੱਲ੍ਹ ਪਾਉਣ ਦੇ ਮਕਸਦ ਨਾਲ 18 ਅਗਸਤ 2026 ਨੂੰ ਵੱਡੇ ਪੱਧਰ ’ਤੇ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਦੇ ਕੁੱਲ 483 ਮਾਮਲੇ ਫੜੇ ਗਏ ਅਤੇ ਰੇਲਵੇ ਨਿਯਮਾਂ ਅਨੁਸਾਰ 3,84,210 ਦਾ ਰੇਲ ਰਾਜਸਵ (ਮਾਲੀਆ) ਵਸੂਲਿਆ ਗਿਆ।

Ad Position 21
No active advertisement
ਅਜੀਤ ਡੈਸਕ 19-08-2026
ਫ਼ਿਰੋਜ਼ਪੁਰ, 18 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸੁਵਿਧਾਜਨਕ ਅਤੇ ਸੁਖਾਲੀ ਯਾਤਰਾ ਯਕੀਨੀ ਬਣਾਉਣ ਅਤੇ ਬਿਨ੍ਹਾ ਟਿਕਟ/ਗ਼ੈਰ-ਮਿਆਰੀ (ਅਨਿਯਮਿਤ) ਯਾਤਰਾ ’ਤੇ ਠੱਲ੍ਹ ਪਾਉਣ ਦੇ ਮਕਸਦ ਨਾਲ 18 ਅਗਸਤ 2026 ਨੂੰ ਵੱਡੇ ਪੱਧਰ ’ਤੇ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਦੇ ਕੁੱਲ 483 ਮਾਮਲੇ ਫੜੇ ਗਏ ਅਤੇ ਰੇਲਵੇ ਨਿਯਮਾਂ ਅਨੁਸਾਰ 3,84,210 ਦਾ ਰੇਲ ਰਾਜਸਵ (ਮਾਲੀਆ) ਵਸੂਲਿਆ ਗਿਆ। ਇਸ ਮੁਹਿੰਮ ਵਿਚ 10 ਟਿਕਟ ਚੈਕਿੰਗ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੀ ਸਾਂਝੀ ਟੀਮ ਨੇ ਸਰਗਰਮੀ ਨਾਲ ਹਿੱਸਾ ਲਿਆ, ਨਾਲ ਹੀ ਮੁਹਿੰਮ ਦੌਰਾਨ, ਯਾਤਰੀਆਂ ਨੂੰ ਉੱਚਿਤ ਅਤੇ ਵੈਧ ਟਿਕਟ ਲੈ ਕੇ ਯਾਤਰਾ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਵੀ ਕੀਤਾ ਗਿਆ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਵੈਧ ਟਿਕਟ ਲੈ ਕੇ ਸਬੰਧਤ ਸ਼੍ਰੇਣੀ ਦੇ ਕੋਚ ਵਿਚ ਹੀ ਯਾਤਰਾ ਕਰਨ ਅਤੇ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਤੋਂ ਬਚਣ। ਸਟੇਸ਼ਨ ਪਰਿਸਰ ਵਿਚ ਦਾਖਲ ਹੋਣ ਤੋਂ ਪਹਿਲਾਂ ਪਲੇਟਫਾਰਮ ਟਿਕਟ ਜ਼ਰੂਰ ਖਰੀਦਣ। ਫ਼ਿਰੋਜ਼ਪੁਰ ਮੰਡਲ ਯਾਤਰੀਆਂ ਲਈ ਸੁਵਿਧਾਜਨਕ ਯਾਤਰਾ ਦਾ ਤਜਰਬਾ ਯਕੀਨੀ ਬਣਾਉਣ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 6 ਅਤੇ 9 ਦੀਆਂ ਸੀਵਰੇਜ, ਪਾਣੀ ਸਮੱਸਿਆਵਾਂ ਸੰਬੰਧੀ ਐਕਸੀਅਨ ਨੂੰ ਕਰਵਾਇਆ ਜਾਣੂ ਅਗਲੀ ਖ਼ਬਰ ਪਿੰਡ ਸਾਧੂ ਵਾਲਾ ’ਚ ਲੱਗਿਆ ਤੀਆਂ ਦਾ ਮੇਲਾ
Ad Position 24