ਮਿਊਂਸੀਪਲ ਪੈਨਸ਼ਨਰਜ਼ ਇੰਪਲਾਈਜ਼ ਯੂਨੀਅਨ ਜ਼ੀਰਾ ਵਲੋਂ ਮੀਟਿੰਗ
ਜ਼ੀਰਾ,14 ਨਵੰਬਰ (ਰਜਨੀਸ਼ ਕਥੂਰੀਆ)-ਮਿਊਂਸੀਪਲ ਪੈਨਸ਼ਨਰਜ਼ ਇੰਪਲਾਈਜ਼ ਯੂਨੀਅਨ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਮੋਤੀ ਬਾਗ਼ ਪਾਰਕ ਜ਼ੀਰਾ ਵਿਖੇ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਭਾਗ ਲਿਆ।
ਜ਼ੀਰਾ,14 ਨਵੰਬਰ (ਰਜਨੀਸ਼ ਕਥੂਰੀਆ)-ਮਿਊਂਸੀਪਲ ਪੈਨਸ਼ਨਰਜ਼ ਇੰਪਲਾਈਜ਼ ਯੂਨੀਅਨ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਮੋਤੀ ਬਾਗ਼ ਪਾਰਕ ਜ਼ੀਰਾ ਵਿਖੇ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਭਾਗ ਲਿਆ। ਇਸ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਐਲ.ਟੀ.ਸੀ., ਮਹੀਨੇਵਾਰ ਮੈਡੀਕਲ ਬਿੱਲਾਂ ਦੇ ਬਕਾਏ ਅਤੇ ਇਲਾਜ ਅਧੀਨ ਮੈਡੀਕਲ ਬਿੱਲਾਂ ਨੂੰ ਪ੍ਰਵਾਨ ਕਰਕੇ ਉਹਨਾਂ ਦਾ ਭੁਗਤਾਨ ਕਰਨ ਤੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮ ਪਾਲ ਚੁੱਘ ਅਤੇ ਕਾਰਜ ਸਾਧਕ ਅਫਸਰ (ਈ.ਓ.) ਨਰਿੰਦਰ ਕੁਮਾਰ ਦਾ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਵਿਚ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਤੋਂ ਇਲਾਵਾ ਗੁਲਸ਼ਨ ਰਾਏ ਝੱਟਾ, ਪਰਮਜੀਤ ਸਿੰਘ,ਬਿੱਕਰ ਸਿੰਘ, ਜਗਦੀਸ਼ ਕੁਮਾਰ ਜੁਨੇਜਾ, ਅਸ਼ੋਕ ਕੁਮਾਰ, ਨੱਥੂ ਰਾਮ, ਯਸ਼ਪਾਲ ਸ਼ਰਮਾ, ਜਨਕ ਰਾਜ, ਦੀਦਾਰ ਸਿੰਘ,ਹੀਰਾ ਲਾਲ, ਅਮਰ, ਵੀਰ ਭਾਨ ਨਾਰੰਗ, ਰਾਮ ਚਰਨ,ਕਿਰਨਾ, ਚੰਦਰ ਕਾਂਤਾ,ਮਾਇਆ ਦੇਵੀ, ਅੰਗੂਰੀ, ਪੱਪੂ,ਸ਼ਕੁੰਤਲਾ, ਕ੍ਰਿਸ਼ਨਾ ਦੇਵੀ, ਮਹੇਸ਼ ਕੁਮਾਰ ਅਤੇ ਚੰਦਗੀ ਰਾਮ ਆਦਿ ਹਾਜਰ ਸਨ।