19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਨ.ਐੱਚ.ਐੱਮ. ਦੇ ਕਰਮਚਾਰੀਆਂ ਦੀ ਹੜਤਾਲ ਕਰਕੇ ਦੂਜੇ ਦਿਨ ਵੀ ਸਿਹਤ ਸੇਵਾਵਾਂ ਰਹੀਆਂ ਠੱਪ, ਲੋਕ ਹੋਏ ਪ੍ਰੇਸ਼ਾਨ

ਫ਼ਿਰੋਜ਼ਪੁਰ,18 ਅਗਸਤ (ਕੁਲਬੀਰ ਸਿੰਘ ਸੋਢੀ)-ਐਨ. ਐੱਚ.

Ad Position 21
No active advertisement
ਅਜੀਤ ਡੈਸਕ 19-08-2026
ਫ਼ਿਰੋਜ਼ਪੁਰ,18 ਅਗਸਤ (ਕੁਲਬੀਰ ਸਿੰਘ ਸੋਢੀ)-ਐਨ.ਐੱਚ.ਐੱਮ. ਮੁਲਾਜ਼ਮਾਂ ਵਲੋਂ ਸੂਬਾ ਸਰਕਾਰ ਵਿਰੁੱਧ ਵਾਅਦਾ ਖ਼ਿਲਾਫ਼ੀ ਕਰਕੇ ਕੀਤੀ ਹੜਤਾਲ ਦੂਸਰੇ ਦਿਨ ਵੀ ਜਾਰੀ ਰਹੀ, ਜਿਸ ਕਰਕੇ ਸੂਬਾ ਪੱਧਰ ਅਤੇ ਸਿਹਤ ਸੇਵਾਵਾਂ ਠੱਪ ਰਹਿਣ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਲੜੀ ਦੇ ਚੱਲਦੇ ਫ਼ਿਰੋਜ਼ਪੁਰ ਵਿਖੇ ਐਨ.ਐੱਚ.ਐੱਮ. ਮੁਲਾਜ਼ਮਾਂ ਵਲੋਂ ਸਿਵਲ ਸਰਜਨ ਫ਼ਿਰੋਜ਼ਪੁਰ ਵਿਖੇ ਸਰਕਾਰ ਵਿਰੁੱਧ ਕੀਤੀ ਹੜਤਾਲ ਜਾਰੀ ਰਹੀ। ਪੰਜਾਬ ਸਰਕਾਰ ’ਤੇ ਰੋਸ ਜਤਾਉਂਦਿਆਂ ਬਗੀਚ ਸਿੰਘ ਸੂਬਾ ਆਗੂ, ਐਨ.ਐੱਚ.ਐੱਮ. ਇੰਪਲਾਇਜ ਯੂਨੀਅਨ, ਫ਼ਿਰੋਜ਼ਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਅਧੀਨ ਐਨ.ਐੱਚ.ਐੱਮ. ਕਰਮਚਾਰੀ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀ ਸਕੀਮ ਤਹਿਤ ਕਰ ਰਹੇ ਹਨ, ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਪੰਜਾਬ ਸਰਕਾਰ ਨੇ ਵੀ ਠੇਕਾ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਆਪਣੀ ਫੋਕੀ ਵਾਹ ਵਾਹ ਨਾਲ ਆਮ ਜਨਤਾ ਦਾ ਦਿਲ ਜਿੱਤਣਾ ਚਾਹੁੰਦੀ ਹੈ, ਪਰ ਸਮੁੱਚੇ ਸਿਹਤ ਵਿਭਾਗ ਪੰਜਾਬ ਦੇ ਐਨ.ਐੱਚ.ਐੱਮ. ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਵਲੋਂ ਲਗਾਤਾਰ ਦੂਜੇ ਦਿਨ ਵੀ ਮੁਕੰਮਲ ਕੰਮ ਬੰਦ ਕੇ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕੀਤਾ ਗਿਆ ਹੈ। ਰੋਸ ਕਰਮਚਾਰੀਆਂ ਵਲੋਂ ਸਖ਼ਤ ਸ਼ਬਦਾਂ ’ਚ ਕਿਹਾ ਕਿ ਜੇਕਰ ਸਰਕਾਰ ਐਨ.ਐੱਚ.ਐੱਮ. ਮੁਲਾਜ਼ਮਾਂ ਦੀ ਮੁੱਖ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖ਼ਾਹ, ਗਰੈਚੁਟੀ, ਉਮਰ ਹੱਦ ਵਾਧਾ ਆਦਿ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ’ਚ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਹਰਜਿੰਦਰ ਸਿੰਘ ਅਤੇ ਡਾ.ਯੁਵਰਾਜ ਨਾਰੰਗ ਆਗੂ ਐਨ.ਐੱਚ.ਐੱਮ. ਇੰਪਲਾਇਜ ਯੂਨੀਅਨ, ਫ਼ਿਰੋਜ਼ਪੁਰ, ਅਜੈ ਕੁਮਾਰ, ਰਾਜਵਿੰਦਰ ਕੌਰ, ਸੁਲੱਕਸ਼ਨਾ, ਨੀਤਿਕਾ ਗੁਪਤਾ, ਨੇਹਾ, ਡਾ.ਅਮਨਦੀਪ , ਸੰਗੀਤਾ ਏ.ਐਨ.ਐੱਮ. ਨੇ ਸਾਂਝੀ ਆਵਾਜ਼ ’ਚ ਕਿਹਾ ਕਿ ਸਰਕਾਰ ਅਤੇ ਵਿਭਾਗ ਨੂੰ ਤੁਰੰਤ ਸਾਡੀਆਂ ਹੱਕੀ ਮੰਗਾਂ ਮੰਨਦੇ ਹੋਏ ਨੋਟੀਫ਼ਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਜੇਕਰ ਸਰਕਾਰ ਦੁਬਾਰਾ ਫਿਰ ਟਾਲ ਮਟੋਲ ਦੀ ਨੀਤੀ ਵਰਤਦੀ ਹੈ ਤਾਂ ਸਾਨੂੰ ਮਜਬੂਰ ਹੋ ਕੇ ਅਣਮਿਥੇ ਸਮੇਂ ਲਈ ਹੜਤਾਲ ’ਤੇ ਜਾਣਾ ਪਵੇਗਾ ਅਤੇ ਆਗੂ ਸੁਰਿੰਦਰ ਕੁਮਾਰ ਵਲੋਂ ਅਗਲੇ ਪ੍ਰੋਗਰਾਮ ਵੱਲ ਇਸ਼ਾਰਾ ਕਰਦਿਆ ਕਿਹਾ ਕਿ ਮਿਤੀ 19-08-2026 ਨੂੰ ਯੂਨੀਅਨ ਵਲੋਂ ਉਲੀਕੇ ਪ੍ਰੋਗਰਾਮ ਦੇ ਸਬੰਧ ਵਿਚ ਸਬੰਧਿਤ ਏਰੀਏ ਦੀ ਐੱਮ.ਐੱਲ.ਏ. ਨੂੰ ਮੰਗ ਪੱਤਰ ਦੇ ਕੇ, ਪ੍ਰਿੰਸੀਪਲ ਸੈਕਟਰੀ ਤੱਕ ਸਿਫ਼ਾਰਿਸ਼ ਕਰਨੀ ਯਕੀਨੀ ਬਣਾਉਣਗੇ। ਹੜਤਾਲ ਮੌਕੇ ਮਿਸ.ਸੀਮਾ ਰਾਣੀ, ਸੁਖਦੇਵ ਰਾਜ, ਰਵੀ ਚੌਪੜਾ, ਸੁਮੀਤ ਕੁਮਾਰ, ਮੁਕੇਸ਼ ਕੁਮਾਰ, ਸਿਮਰਨਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਜਸਪਾਲ ਸ਼ਰਮਾਂ ਰਿੰਕੂ ਕੰਬੋਜ, ਅਮਰਿੰਦਰ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਇਕ ਨਾਮਜ਼ਦ ਅਗਲੀ ਖ਼ਬਰ ਵਾਇਰਲ ਵੀਡੀਓ ਨੇ ਖੋਲ੍ਹੀ ਪੁਲਿਸ ਮੁਲਾਜ਼ਮ ਦੀ ਪੋਲ, ਟਰੱਕ ਡਰਾਈਵਰ ਤੋਂ 2500 ਰੁਪਏ ਲੈਣ ਦੇ ਦੋਸ਼ ਹੋਮਗਾਰਡ ਹੌਲਦਾਰ ਲਾ...
Ad Position 24