19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਾਇਰਲ ਵੀਡੀਓ ਨੇ ਖੋਲ੍ਹੀ ਪੁਲਿਸ ਮੁਲਾਜ਼ਮ ਦੀ ਪੋਲ, ਟਰੱਕ ਡਰਾਈਵਰ ਤੋਂ 2500 ਰੁਪਏ ਲੈਣ ਦੇ ਦੋਸ਼ ਹੋਮਗਾਰਡ ਹੌਲਦਾਰ ਲਾਈਨ ਹਾਜ਼ਰ, ਸ਼ਿਕਾਇਤ ਨਾ ਮਿਲਣ ਦੇ ਬਾਵਜੂਦ ਪੁਲਿਸ ਅਧਿਕਾਰੀਆਂ ਨੇ ਕੀਤੀ ਕਾਰਵਾਈ

ਜ਼ੀਰਾ, 18 ਅਗਸਤ (ਰਜਨੀਸ਼ ਕਥੂਰੀਆ)-ਜ਼ੀਰਾ ਇਲਾਕੇ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਨੇ ਪੁਲਿਸ ਵਿਭਾਗ ਵਿਚ ਹਲਚਲ ਮਚਾ ਦਿੱਤੀ ਹੈ। ਵੀਡੀਓ ਵਿਚ ਇਕ ਟਰੱਕ ਡਰਾਈਵਰ ਵਲੋਂ ਥਾਣਾ ਸਿਟੀ ਜ਼ੀਰਾ ਵਿਚ ਤਾਇਨਾਤ ਹੋਮਗਾਰਡ ਦੇ ਹਵਾਲਦਾਰ ਕਾਰਜ ਸਿੰਘ ’ਤੇ ਕਥਿਤ ਤੌਰ ’ਤੇ ਜ਼ਬਰਦਸਤੀ 2500 ਰੁਪਏ ਲੈਣ ਅਤੇ ਨਸ਼ੀਲੇ ਪਦਾਰਥ ਦੀ ਕੁਝ ਮਾਤਰਾ ਲੈ ਜਾਣ ਦੇ ਦੋਸ਼ ਲਗਾਏ ਗਏ ਹਨ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ। ਵਾਇਰਲ ਵੀਡੀਓ ਵਿਚ ਨਸ਼ੇੜੀਆਂ ਨਾਲ ਮੋਟਰਸਾਈਕਲ ’ਤੇ ਬੈਠ ਕੇ ਜਾਂਦਾ ਹੋਇਆ ਪੁਲਿਸ ਮੁਲਾਜ਼ਮ ਕਾਰਜ ਸਿੰਘ। ਅਜੀਤ ਤਸਵੀਰ 19-08-2026
ਜ਼ੀਰਾ, 18 ਅਗਸਤ (ਰਜਨੀਸ਼ ਕਥੂਰੀਆ)-ਜ਼ੀਰਾ ਇਲਾਕੇ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਨੇ ਪੁਲਿਸ ਵਿਭਾਗ ਵਿਚ ਹਲਚਲ ਮਚਾ ਦਿੱਤੀ ਹੈ। ਵੀਡੀਓ ਵਿਚ ਇਕ ਟਰੱਕ ਡਰਾਈਵਰ ਵਲੋਂ ਥਾਣਾ ਸਿਟੀ ਜ਼ੀਰਾ ਵਿਚ ਤਾਇਨਾਤ ਹੋਮਗਾਰਡ ਦੇ ਹਵਾਲਦਾਰ ਕਾਰਜ ਸਿੰਘ ’ਤੇ ਕਥਿਤ ਤੌਰ ’ਤੇ ਜ਼ਬਰਦਸਤੀ 2500 ਰੁਪਏ ਲੈਣ ਅਤੇ ਨਸ਼ੀਲੇ ਪਦਾਰਥ ਦੀ ਕੁਝ ਮਾਤਰਾ ਲੈ ਜਾਣ ਦੇ ਦੋਸ਼ ਲਗਾਏ ਗਏ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਹਵਾਲਦਾਰ ਕਾਰਜ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਵਾਇਰਲ ਵੀਡੀਓ ਵਿਚ ਟਰੱਕ ਡਰਾਈਵਰ ਦੱਸਦਾ ਹੈ ਕਿ ਦੋ ਦਿਨ ਪਹਿਲਾਂ ਉਸ ਦਾ ਟਰੱਕ ਸੜਕ ’ਤੇ ਖਰਾਬ ਹੋ ਗਿਆ ਸੀ। ਇਸ ਦੌਰਾਨ ਕਾਰਜ ਸਿੰਘ ਆਪਣੇ ਦੋ ਨਿੱਜੀ ਸਾਥੀਆਂ ਸਮੇਤ ਮੋਟਰਸਾਈਕਲ ’ਤੇ ਉੱਥੇ ਪਹੁੰਚਿਆ ਅਤੇ ਕਥਿਤ ਤੌਰ ’ਤੇ ਜ਼ਬਰਦਸਤੀ ਟਰੱਕ ਵਿਚ ਦਾਖਲ ਹੋ ਗਿਆ। ਡਰਾਈਵਰ ਦੇ ਦੋਸ਼ ਮੁਤਾਬਕ ਹਵਾਲਦਾਰ ਉਸ ਕੋਲੋਂ ਥੋੜ੍ਹੀ ਮਾਤਰਾ ਵਿਚ ਪੋਸਤ ਲੈ ਗਿਆ ਅਤੇ ਜਾਂਦੇ ਸਮੇਂ ਉਸ ਦੇ ਪਰਸ ਵਿਚੋਂ 2500 ਰੁਪਏ ਵੀ ਕੱਢ ਲਏ। ਡਰਾਈਵਰ ਨੇ ਘਟਨਾ ਦੀ ਵੀਡੀਓ ਬਣਾਉਣ ਤੋਂ ਬਾਅਦ ਹਵਾਲਦਾਰ ਦਾ ਪਿੱਛਾ ਕੀਤਾ ਅਤੇ ਜ਼ੀਰਾ ਚੌਂਕ ਵਿੱਚ ਲੱਗੇ ਪੁਲਿਸ ਨਾਕੇ ’ਤੇ ਉਸ ਨੂੰ ਘੇਰ ਲਿਆ। ਵੀਡੀਓ ਵਿਚ ਮੌਜੂਦ ਗੱਲਬਾਤ ਦੌਰਾਨ ਇਕ ਹੋਰ ਪੁਲਿਸ ਮੁਲਾਜ਼ਮ ਵਲੋਂ ਕਾਰਜ ਸਿੰਘ ਦੇ ਖੁਦ ਨਸ਼ਾ ਕਰਨ ਦਾ ਆਦੀ ਹੋਣ ਸਬੰਧੀ ਕਥਿਤ ਟਿੱਪਣੀ ਵੀ ਸੁਣਾਈ ਦਿੰਦੀ ਹੈ। ਡਰਾਈਵਰ ਮੁਤਾਬਕ ਮਾਮਲਾ ਵਧਦਾ ਵੇਖ ਕੇ 112 ਹੈਲਪਲਾਈਨ ਦੀ ਟੀਮ ਵੀ ਮੌਕੇ ’ਤੇ ਪਹੁੰਚੀ। ਉਸ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਉਸ ਦੇ 2500 ਰੁਪਏ ਵਾਪਸ ਕਰਵਾਏ ਗਏ। ਡਰਾਈਵਰ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਦੌਰਾਨ ਹਵਾਲਦਾਰ ਕਾਰਜ ਸਿੰਘ ਉਸ ਨੂੰ ਕਾਰਵਾਈ ਨਾ ਕਰਵਾਉਣ ਲਈ ਮਿੰਨਤਾਂ ਕਰਦਾ ਰਿਹਾ। ਇਸ ਸਬੰਧ ਵਿਚ ਥਾਣਾ ਸਿਟੀ ਜ਼ੀਰਾ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਕੋਲ ਅਜੇ ਤੱਕ ਕਿਸੇ ਵਿਅਕਤੀ ਵਲੋਂ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਕਾਰਜ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਹਵਾਲਦਾਰ ਖ਼ਿਲਾਫ਼ ਅਗਲੀ ਕਾਰਵਾਈ ਲਈ ਵੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ।ਇਸ ਵਾਇਰਲ ਵੀਡੀਓ ਨੇ ਪੁਲਿਸ ਦੀ ਕਾਰਗੁਜ਼ਾਰੀ ਅਤੇ ਮੁਲਾਜ਼ਮਾਂ ਦੇ ਰਵੱਈਏ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ, ਵੀਡੀਓ ਵਿੱਚ ਲਗਾਏ ਗਏ ਦੋਸ਼ਾਂ ਦੀ ਅਸਲ ਸੱਚਾਈ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।
Ad Position 22
No active advertisement
ਪਿਛਲੀ ਖ਼ਬਰ ਐਨ.ਐੱਚ.ਐੱਮ. ਦੇ ਕਰਮਚਾਰੀਆਂ ਦੀ ਹੜਤਾਲ ਕਰਕੇ ਦੂਜੇ ਦਿਨ ਵੀ ਸਿਹਤ ਸੇਵਾਵਾਂ ਰਹੀਆਂ ਠੱਪ, ਲੋਕ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਕਿਸਾਨਾਂ, ਮਜ਼ਦੂਰਾਂ ਬੀਬੀਆਂ ਦੀ ਹੋਈ ਭਰਵੀਂ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪਿੰਡ ਇਕਾਈ ਦੀ ਕੀਤੀ ਚੋਣ
Ad Position 24