15 ਅਗਸਤ ਦੇ ਜਸ਼ਨਾਂ ਮੌਕੇ ਲਗਾਇਆ ਖ਼ੂਨਦਾਨ ਕੈਂਪ
ਗੁਰੂਹਰਸਹਾਏ, 17 ਅਗਸਤ (ਕਪਿਲ ਕੰਧਾਰੀ)-ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਮੇਰਾ ਪਰਿਵਾਰ ਵੈੱਲਫੇਅਰ ਸੁਸਾਇਟੀ ਵਲੋਂ ਬਲਾਕ ਗੁਰੂਹਰਸਹਾਏ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਵਲੋਂ ਪਿਛਲੇ 25 ਦਿਨਾਂ ਦੌਰਾਨ ਇਹ ਤੀਜਾ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ।
ਗੁਰੂਹਰਸਹਾਏ, 17 ਅਗਸਤ (ਕਪਿਲ ਕੰਧਾਰੀ)-ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਮੇਰਾ ਪਰਿਵਾਰ ਵੈੱਲਫੇਅਰ ਸੁਸਾਇਟੀ ਵਲੋਂ ਬਲਾਕ ਗੁਰੂਹਰਸਹਾਏ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਵਲੋਂ ਪਿਛਲੇ 25 ਦਿਨਾਂ ਦੌਰਾਨ ਇਹ ਤੀਜਾ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਜੱਜ ਅਜੀਤਪਾਲ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਮੇਰਾ ਪਰਿਵਾਰ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੂਰਨ ਚੰਦ ਨੇ ਲੋਕਾਂ ਨੂੰ ਖ਼ੂਨਦਾਨ ਲਈ ਪ੍ਰੇਰਿਤ ਕੀਤਾ। ਉਹ ਖ਼ੂਨਦਾਨ ਸਬੰਧੀ ਵੀਡੀਉਜ਼ ਰਾਹੀਂ ਵੀ ਸਮਾਜ ਅਤੇ ਇਲਾਕਾ ਵਾਸੀਆਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਸੁਸਾਇਟੀ ਵਲੋਂ ਖ਼ੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੌਕੇ ’ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਕੈਂਪ ਵਿਚ ਸੁਸਾਇਟੀ ਦੇ ਲਗਭਗ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਕੈਂਪ ਵਿਚ ਸੁਸਾਇਟੀ ਦੇ ਮੈਂਬਰ ਅਵੀ ਕਮਰਾ , ਬਿੰਦਰ, ਸੁਨੀਤਾ ਰਾਣੀ, ਕੋਮਲ, ਸੋਨੀਆ ਬੱਟੀ, ਅੰਮ੍ਰਿਤ ਸੰਧੂ, ਰਕੇਸ਼ ਮੋਂਗਾ ਆਦਿ ਹਾਜ਼ਰ ਸਨ। ਕੈਂਪ ਦੌਰਾਨ 100 ਯੂਨਿਟ ਖੂਨ ਇਕੱਤਰ ਕੀਤਾ ਗਿਆ, ਜਿਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਟੀਮ ਵਲੋਂ ਪ੍ਰਾਪਤ ਕੀਤਾ ਗਿਆ।