15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਅੱਜ ਐਨ.ਐੱਸ.ਕਿਊ.ਐਫ. ਵੋਕੇਸ਼ਨਲ ਅਧਿਆਪਕ ਸਰਕਾਰ ਨੂੰ ਦਿਖਾਉਣਗੇ ਕਾਲੀਆਂ ਝੰਡੀਆਂ

ਮੁੱਦਕੀ, 14 ਅਗਸਤ (ਭਾਰਤ ਭੂਸ਼ਨ ਅਗਰਵਾਲ)-ਐਨ. ਐੱਸ.

Ad Position 21
No active advertisement
ਅਜੀਤ ਡੈਸਕ 15-08-2026
ਮੁੱਦਕੀ, 14 ਅਗਸਤ (ਭਾਰਤ ਭੂਸ਼ਨ ਅਗਰਵਾਲ)-ਐਨ.ਐੱਸ.ਕਿਯੂ.ਐਫ. ਵੋਕੇਸ਼ਨਲ ਅਧਿਆਪਕਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਅਤੇ ਰੁਜ਼ਗਾਰ ਸੰਬੰਧੀ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੋਕੇਸ਼ਨਲ ਅਧਿਆਪਕਾਂ ਨੂੰ ਅਜੇ ਵੀ ਪ੍ਰਾਈਵੇਟ ਕੰਪਨੀਆਂ ਰਾਹੀਂ ਆਊਟਸੋਰਸ ਕਰਕੇ ਸਰਕਾਰੀ ਸਕੂਲਾਂ ਵਿਚ ਕੰਮ ਕਰਵਾਇਆ ਜਾ ਰਿਹਾ ਹੈ। ਐਨ.ਐੱਸ.ਕਿਯੂ.ਐਫ. ਫ਼ਿਰੋਜ਼ਪੁਰ ਟੀਮ ਵਲੋਂ 15 ਅਗਸਤ ਦੇ ਮੌਕੇ ਮੁੱਖ ਮੰਤਰੀ ਦੇ ਪ੍ਰੋਗਰਾਮ ਦੌਰਾਨ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੋਕੇਸ਼ਨਲ ਅਧਿਆਪਕ ਹੱਥਕੜੀਆਂ ਲਗਾ ਕੇ ਸੜਕਾਂ ’ਤੇ ਪ੍ਰਤੀਕਾਤਮਿਕ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਐਨ.ਐੱਸ.ਕਿਯੂ.ਐਫ. ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਸਬਰਜੀਤ ਸਿੰਘ, ਮਹਿਤਾਬ ਸਿੰਘ (ਸਟੇਟ ਮੈਂਬਰ) ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਵੋਕੇਸ਼ਨਲ ਅਧਿਆਪਕ ਹਾਜ਼ਰ ਰਹਿਣਗੇ ਅਤੇ ਇਸ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ’ਤੇ ਹੋ ਰਹੇ ਹਮਲਿਆਂ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਡੂੰਘਾਈ ਨਾਲ ਜਾਂਚ ਹੋਵੇ-ਦਵਿੰਦਰ ਕਲਸੀ ਅਗਲੀ ਖ਼ਬਰ ਸੁਖਬੀਰ ’ਤੇ ਹੋਏ ਹਮਲੇ ਦੀ ਅਕਾਲੀ ਆਗੂਆਂ ਵਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ
Ad Position 24