15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਜ਼ਾਦੀ ਦਿਵਸ ਮੌਕੇ ਬੀ.ਐੱਸ.ਐੱਨ.ਐੱਲ ਨੇ ਐੱਫ.ਟੀ.ਟੀ.ਐੱਚ ਅਤੇ ਮੋਬਾਈਲ ਗਾਹਕਾਂ ਲਈ ਦਿੱਤੇ ਵਿਸ਼ੇਸ਼ ਆਫ਼ਰ

ਫਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-80ਵੇਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਬੀ. ਐਸ.

Ad Position 21
No active advertisement
ਅਜੀਤ ਡੈਸਕ 15-08-2026
ਫਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-80ਵੇਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਬੀ.ਐਸ.ਐਨ.ਐਲ ਫਿਰੋਜ਼ਪੁਰ ਵਲੋਂ ਐੱਫ.ਟੀ.ਟੀ.ਐੱਚ ਅਤੇ ਮੋਬਾਈਲ ਗਾਹਕਾਂ ਲਈ ਵਿਸ਼ੇਸ਼ ਆਫ਼ਰ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐਸ.ਐਨ.ਐਲ ਫਿਰੋਜ਼ਪੁਰ ਦੇ ਜਨਰਲ ਮੈਨੇਜਰ ਟੈਲੀਕਾਮ ਕੇ.ਡੀ. ਸਿੰਘ ਨੇ ਦੱਸਿਆ ਕਿ ਪੰਜਾਬ ਟੈਲੀਕਾਮ ਸਰਕਲ ਵਿਚ ਗਾਹਕਾਂ ਨੂੰ ਬ੍ਰਾਡਬੈਂਡ ਅਤੇ ਮੋਬਾਈਲ ਸੇਵਾਵਾਂ ’ਤੇ ਕਈ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਫਾਈਬਰ ਬੇਸਿਕ ਐੱਫ.ਟੀ.ਟੀ.ਐੱਚ ਪਲਾਨ ਤਹਿਤ 495 ਰੁਪਏ ਮਹੀਨਾਵਾਰ ਵਾਲੇ 100 ਐੱਮ.ਬੀ.ਪੀ.ਐੱਸ ਪਲਾਨ ’ਤੇ ਪਹਿਲੇ ਤਿੰਨ ਮਹੀਨਿਆਂ ਲਈ 100 ਰੁਪਏ ਪ੍ਰਤੀ ਮਹੀਨਾ ਦੀ ਛੂਟ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ 1,199 ਰੁਪਏ ਪ੍ਰਤੀ ਮਹੀਨਾ ਵਾਲੇ ਫਾਈਬਰ ਸੁਪਰ ਪਲਸ ਓ.ਟੀ.ਟੀ ਪਲਾਨ ਵਿਚ 12 ਓ.ਟੀ.ਟੀ ਪਲੇਟਫ਼ਾਰਮ ਸ਼ਾਮਲ ਹਨ ਅਤੇ ਪਹਿਲੇ ਛੇ ਮਹੀਨਿਆਂ ਲਈ 88 ਰੁਪਏ ਪ੍ਰਤੀ ਮਹੀਨਾ ਦੀ ਛੂਟ ਮਿਲੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਪ੍ਰੀਪੇਡ ਗ੍ਰਾਹਕਾਂ ਲਈ 2,399 ਰੁਪਏ ਦੇ ਸਾਲਾਨਾ ਰੀਚਾਰਜ ’ਤੇ 47 ਦਿਨਾਂ ਦੀ ਵਾਧੂ ਵੈਲਿਡਿਟੀ ਦਿੱਤੀ ਜਾਵੇਗੀ, ਜਿਸ ਨਾਲ ਕੁੱਲ ਵੈਲਿਡਿਟੀ 412 ਦਿਨ ਹੋ ਜਾਵੇਗੀ। ਨਵੇਂ ਗ੍ਰਾਹਕਾਂ ਅਤੇ ਐੱਮ.ਐੱਨ.ਪੀ ਰਾਹੀਂ ਜੁੜਨ ਵਾਲਿਆਂ ਨੂੰ ਇਕ ਰੁਪਏ ਵਿਚ ਐੱਫ.ਆਰ.ਜੀ ਦੇ ਨਾਲ ਮੁਫ਼ਤ ਸਿੰਮ ਮਿਲੇਗੀ, ਜਿਸ ਵਿਚ 24 ਦਿਨਾਂ ਲਈ ਅਨਲਿਮਟਿਡ ਵੌਇਸ ਕਾਲ, ਰੋਜ਼ਾਨਾ 1ਜੀਬੀ ਡਾਟਾ ਅਤੇ 100 ਐੱਸ.ਐੱਮ.ਐੱਸ ਸ਼ਾਮਲ ਹਨ। ਇਹ ਆਫ਼ਰ 12 ਅਗਸਤ ਤੋਂ 12 ਸਤੰਬਰ ਤੱਕ ਲਾਗੂ ਰਹਿਣਗੇ। ਜੀ.ਐੱਮ ਕੇਡੀ ਸਿੰਘ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿਚ 259 ਰੁਪਏ ਮਹੀਨਾਵਾਰ ਦਾ ਫਾਈਬਰ ਵਾਈ i- ਫਾਈ ਬ੍ਰਾਡਬੈਂਡ ਪਲਾਨ ਵੀ ਉਪਲਬਧ ਹੈ। ਛੇ ਮਹੀਨਿਆਂ ਅਤੇ ਸਾਲਾਨਾ ਪਲਾਨ ਦੀ ਕੀਮਤ ਕ੍ਰਮਵਾਰ 1,449 ਅਤੇ 2,849 ਰੁਪਏ ਹੈ। ਪਲਾਨ ਤਹਿਤ 700 ਜੀ.ਬੀ ਤੱਕ 25 ਐੱਮ.ਬੀ.ਪੀ.ਐੱਸ ਸਪੀਡ, ਇਸ ਤੋਂ ਬਾਅਦ 2 ਐੱਮ.ਬੀ.ਪੀ.ਐੱਸ ਅਨਲਿਮਟਿਡ ਡਾਟਾ, ਪ੍ਰਸਾਰ ਭਾਰਤੀ ਵੇਵਸ ਪ੍ਰੀਮੀਅਮ ਓ.ਟੀ.ਟੀ ਦੀ ਮੁਫ਼ਤ ਸਬਸਕ੍ਰਿਪਸ਼ਨ ਅਤੇ 350 ਤੋਂ ਵੱਧ ਟੀਵੀ ਚੈਨਲਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਨ.ਐੱਲ ਵਲੋਂ ਪੇਂਡੂ ਬ੍ਰਾਡਬੈਂਡ ਦੇ ਵਿਸਥਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਵਧਾਉਣ ਲਈ ਬੀ.ਐੱਨ.ਯੂ ਅਤੇ ਡੀ.ਐੱਸ.ਏ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇੱਛੁਕ ਵਿਅਕਤੀ ਨੇੜਲੇ ਬੀਐੱਸਐੱਨਐੱਲ ਦਫ਼ਤਰ ਜਾਂ ਕਸਟਮਰ ਸਰਵਿਸ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ, ਜੋ 15 ਅਗਸਤ ਨੂੰ ਵੀ ਖੁੱਲ੍ਹੇ ਰਹਿਣਗੇ। ਕੇ.ਡੀ. ਸਿੰਘ ਨੇ ਲੋਕਾਂ ਨੂੰ ਬੀ.ਐੱਸ.ਐੱਨ.ਐੱਲ ਦੀਆਂ ਸੇਵਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਫਿਰੋਜ਼ਪੁਰ ਆਮਦ ਨੂੰ ਲੈ ਕੇ ਸ਼ਹਿਰ ਵਾਸੀਆਂ ’ਚ ਉਤਸ਼ਾਹ-ਮਨਜੀਤ ਕੌਰ ਅਗਲੀ ਖ਼ਬਰ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ, ਕੁੱਲਗੜ੍ਹੀ ਵਿਖੇ ਸੁਤੰਤਰਤਾ ਦਿਵਸ ਮਨਾਇਆ
Ad Position 24