16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਅਨੇਕਾਂ ਪਰਿਵਾਰ ਕਾਂਗਰਸ ਵਿਚ ਸ਼ਾਮਿਲ ਹੋਏ

Ad Position 21
No active advertisement
ਅਜੀਤ ਡੈਸਕ 24-06-2026
ਕੁੱਲਗੜ੍ਹੀ , 23 ਜੂਨ (ਸੁਖਜਿੰਦਰ ਸਿੰਘ ਸੰਧੂ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਸਿਆਸੀ ਬੜ੍ਹਤ ਮਿਲੀ, ਜਦੋਂ ਅੱਜ ਵਿਰੋਧੀ ਪਾਰਟੀਆਂ ਦੇ ਅਨੇਕਾਂ ਵਰਕਰ, ਯੂਥ ਆਗੂ ਅਤੇ ਪੰਚਾਇਤੀ ਨੁਮਾਇੰਦੇ ਕਾਂਗਰਸ ਵਿਚ ਸ਼ਾਮਲ ਹੋ ਗਏ। ਫ਼ਿਰੋਜ਼ਪੁਰ ਦਿਹਾਤੀ ਦੇ ਹਲਕਾ ਇੰਚਾਰਜ ਆਸ਼ੂ ਬੰਗੜ ਦੀ ਅਗਵਾਈ ਹੇਠ ਹੋਏ ਭਰਵੇਂ ਸਮਾਗਮ ਦੌਰਾਨ ਪਿੰਡ ਲੋਹਗੜ੍ਹ ਤੋਂ ਕਈ ਪਰਿਵਾਰ ਕਾਂਗਰਸ ਪਰਿਵਾਰ ਦਾ ਹਿੱਸਾ ਬਣੇ। ਇਸ ਸਮੇਂ ਆਸ਼ੂ ਬੰਗੜ ਨੇ ਕਿਹਾ ਅੱਜ ਦਾ ਦਿਨ ਇਤਿਹਾਸਕ ਹੈ ਜੋ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ । ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਹੈ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਹੈ। ਮੌਜੂਦਾ ਸਰਕਾਰ ਦੀ ਨਾਕਾਮੀ ਅਤੇ ਝੂਠੇ ਵਾਅਦਿਆਂ ਤੋਂ ਦੁਖੀ ਹੋ ਕੇ ਲੋਕ ਵੱਡੀ ਗਿਣਤੀ ਵਿਚ ਕਾਂਗਰਸ ਨਾਲ ਜੁੜ ਰਹੇ ਹਨ। ਇਸ ਸਾਦੇ ਸਮਾਗਮ ’ਚ ਲਾਲ ਸਿੰਘ, ਪ੍ਰੀਤਮ ਸਿੰਘ , ਸ਼ਿਦਰਜੀਤ ਸਿੰਘ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਹਰਜਿੰਦਰ ਸਿੰਘ, ਬਿੱਕਰ ਸਿੰਘ, ਸੁਰਜੀਤ ਸਿੰਘ, ਸਲਵਿੰਦਰ ਸਿੰਘ ਅਤੇ ਮਲਵਿੰਦਰ ਸਿੰਘ ਨੇ ਕਿਹਾ ਅਸੀਂ ਕਾਂਗਰਸ ਦੀਆਂ ਗਰੀਬ-ਪੱਖੀ ਨੀਤੀਆਂ, ਨੌਜਵਾਨਾਂ ਲਈ ਚੰਗੀ ਸੋਚ , ਕਿਸਾਨ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਸ਼ਾਮਲ ਹੋ ਰਹੇ ਹਾਂ। ਆਸ਼ੂ ਬੰਗੜ ਨੇ ਸ਼ਾਮਲ ਹੋਣ ਵਾਲੀਆਂ ਨੂੰ ਸਿਰੋਪਾਓ ਅਤੇ ਕਾਂਗਰਸ ਦਾ ਚੋਣ ਨਿਸ਼ਾਨ ਹੱਥ ਭੇਟ ਕਰਕੇ ਸਨਮਾਨਿਤ ਕੀਤਾ।ਇਸ ਸਮੇਂ ਸੀਨੀਅਰ ਸਤਨਾਮ ਸਿੰਘ ਢਿੱਲੋਂ ਫਰੀਦੇ ਵਾਲਾ ਦਫ਼ਤਰ ਇੰਚਾਰਜ, ਕਾਂਗਰਸ ਕਮੇਟੀ , ਕਮਲਪ੍ਰੀਤ ਸਿੰਘ ਗਿੱਲ ਬਲਾਕ ਪ੍ਰਧਾਨ ਘੱਲ ਖ਼ੁਰਦ, ਲਖਵਿੰਦਰ ਸਿੰਘ ਜਬਰ ਸਾਬਕਾ ਸਰਪੰਚ, ਗੁਰਨਾਮ ਸਿੰਘ ਸੇਰਖਾਂ ਬਲਾਕ ਸੰਮਤੀ ਮੈਂਬਰ, ਕਸ਼ਮੀਰ ਸਿੰਘ ਢੇਰੂ ਯੂਥ ਆਗੂ, ਕਸ਼ਮੀਰ ਸਿੰਘ ਲੋਹਗੜ੍ਹ, ਸਰਬਜੀਤ ਸਿੰਘ ਲੋਹੜ, ਜਸਮੋਹਿਤ ਸਿੰਘ ਸਰਪੰਚ ਲੋਹਗੜ੍ਹ, ਜਸਵੀਰ ਸਿੰਘ ਲੋਹਗੜ੍ਹ, ਪਰਮਜੀਤ ਸਿੰਘ ਮੈਂਬਰ, ਜਗਸੀਰ ਸਿੰਘ ਮੈਂਬਰ, ਸਾਮ ਸਿੰਘ, ਗੁਰਸੇਵਕ ਸਿੰਘ ਮੈਂਬਰ, ਜਗਤਾਰ ਸਿੰਘ ਕਤਲਗੜ੍ਹੀ, ਮਾਸਟਰ ਕੁਲਵੰਤ ਸਿੰਘ ਸੁਰਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਇੰਦਰਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਜਗਸੀਰ ਸਿੰਘ ਕਤਲਗੜ੍ਹੀ, ਦੀਪਕ ਢਿੱਲੋਂ ਸੁਰਸਿੰਘ, ਡਾਕਟਰ ਪਰਮਜੀਤ ਸਿੰਘ ਸੁਰਸਿੰਘ ਇੰਦਰਜੀਤ ਸਿੰਘ ਸਾਬਕਾ ਸਰਪੰਚ, ਨਾਜੂ ਸ਼ਾਹ ਵਾਲਾ, ਬਲਵਿੰਦਰ ਸਿੰਘ ਸੋਢੀ ਨਗਰ, ਮਨਜੀਤ ਸਿੰਘ ਸੋਢੀ ਨਗਰ, ਸਰਵਣ ਸਿੰਘ ਨੰਬਰਦਾਰ ਸ਼ੇਰ ਖਾਂ, ਭਗਵੰਤ ਸਿੰਘ ਭੰਗਾਲੀ ਸਾਬਕਾ ਸਰਪੰਚ, ਕੁਲਬੀਰ ਸਿੰਘ ਠੇਠਰ ਕਲਾਂ, ਕਰਮਜੀਤ ਸਿੰਘ ਲਵਲੀ, ਹੈਪੀ ਹਰਾਜ, ਮੁਨੀਸ਼ ਸੁਲਹਾਨੀ, ਮਨਦੀਪ ਸਿੰਘ ਅਨਾਰਕਲੀ, ਸੁਲੱਖਣ ਸੁਲਹਾਨੀ, ਗਗਨ ਗਾਮੇ ਵਾਲਾ ਸਮੇਤ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 3 ’ਚ ਪਾਈਪ ਲਾਈਨ ਵਿਛਾਉਣ ਦਾ ਕੰਮ ਹੋਇਆ ਸ਼ੁਰੂ ਅਗਲੀ ਖ਼ਬਰ ਬੀ.ਐੱਸ.ਐੱਨ.ਐੱਲ ਠੇਕਾ ਮੁਲਾਜ਼ਮਾਂ ਨੇ ਮੰਗਾਂ ਲਾਗੂ ਕਰਨ ਦੀ ਕੀਤੀ ਮੰਗ, ਸੰਘਰਸ਼ ਦੀ ਚਿਤਾਵਨੀ
Ad Position 24