08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਪਤਾਹਿਕ ਸਤਿਸੰਗ ਸ਼ਰਧਾ ਨਾਲ ਸੰਪੰਨ

Ad Position 21
No active advertisement
ਅਜੀਤ ਡੈਸਕ 04-04-2026
ਜਲਾਲਾਬਾਦ, 3 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਜਲਾਲਾਬਾਦ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਸ਼ਰਧਾ ਅਤੇ ਆਤਮਿਕ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ | ਇਸ ਅਵਸਰ 'ਤੇ ਦੂਰ-ਦੂਰ ਤੋਂ ਸੰਗਤ ਨੇ ਹਾਜ਼ਰੀ ਭਰੀ ਅਤੇ ਬਾਣੀ ਦਾ ਲਾਭ ਪ੍ਰਾਪਤ ਕੀਤਾ | ਸਤਿਸੰਗ ਦੌਰਾਨ ਸਾਧਵੀ ਪ੍ਰੀਤੀ ਭਾਰਤੀ ਨੇ ਆਪਣੇ ਪੇ੍ਰਰਨਾਦਾਇਕ ਅਤੇ ਅੰਮਿ੍ਤਮਈ ਵਿਚਾਰਾਂ ਰਾਹੀਂ ਸੰਗਤ ਨੂੰ ਆਤਮਿਕ ਜੀਵਨ ਦੀ ਅਸਲੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਵਿਸ਼ਵ ਅਸ਼ਾਂਤੀ, ਅਸਹਿਣਸ਼ੀਲਤਾ, ਤਣਾਅ ਅਤੇ ਨੈਤਿਕ ਪਤਨ ਨਾਲ ਘਿਰਿਆ ਹੋਇਆ ਹੈ | ਹਰ ਪਾਸੇ ਮਨੁੱਖਤਾ ਦੀ ਕਮੀ ਮਹਿਸੂਸ ਹੋ ਰਹੀ ਹੈ, ਰਿਸ਼ਤੇ ਕਮਜ਼ੋਰ ਹੋ ਰਹੇ ਹਨ ਅਤੇ ਮਨੁੱਖ ਅੰਦਰੋਂ ਖਾਲੀਪਨ ਮਹਿਸੂਸ ਕਰ ਰਿਹਾ ਹੈ | ਇਸ ਦਾ ਮੁੱਖ ਕਾਰਨ ਇਹ ਹੈ ਕਿ ਮਨੁੱਖ ਨੇ ਆਪਣੇ ਅਸਲ ਸਰੂਪ-ਆਤਮਾ-ਨੂੰ ਭੁੱਲਾ ਦਿੱਤਾ ਹੈ ਅਤੇ ਅਧਿਆਤਮ ਤੋਂ ਦੂਰ ਹੋ ਗਿਆ ਹੈ | ਜਦ ਮਨੁੱਖ ਆਪਣੇ ਅੰਦਰ ਦੇ ਪ੍ਰਭੂ ਨਾਲ ਜੋੜ ਨਹੀਂ ਬਣਾਉਂਦਾ, ਤਦ ਉਸ ਦਾ ਜੀਵਨ ਅਸ਼ਾਂਤੀ ਨਾਲ ਭਰ ਜਾਂਦਾ ਹੈ | ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਜੇ ਅੱਜ ਦਾ ਮਨੁੱਖ ਆਪਣੇ ਜੀਵਨ ਵਿਚ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਚਾਹੁੰਦਾ ਹੈ, ਤਾਂ ਉਸ ਨੰੂ ਅਧਿਆਤਮਕ ਮਾਰਗ ਅਪਣਾਉਣਾ ਹੀ ਪਵੇਗਾ | ਸਤਿਸੰਗ ਦੌਰਾਨ ਸਾਧਵੀ ਗੁਰਪ੍ਰੀਤ ਭਾਰਤੀ ਵਲੋਂ ਭਾਵਪੂਰਨ ਭਜਨ ਕੀਰਤਨ ਗਾਇਣ ਕੀਤਾ ਗਿਆ | ਅੰਤ ਵਿਚ ਸੰਗਤ ਨੇ ਸਤਿਗੁਰੂ ਦੀ ਬਾਣੀ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਜੀਵਨ ਨੂੰ ਧਾਰਮਿਕ ਅਤੇ ਆਤਮਿਕ ਮਾਰਗ 'ਤੇ ਚਲਾਉਣ ਦਾ ਸੰਕਲਪ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਵਿਨੋਦ ਮੇਘ ਨੇ ਕੀਤਾ ਹਲਕੇ ਦੇ ਗੜੇ੍ਹਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਗੜੇਮਾਰੀ ਅਤੇ ਬੇਮੌਸਮੀ ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮਿਲੇ ਮੁਆਵਜ਼ਾ-ਬੀ. ਕੇ. ਯੂ. ਕਾਦੀਆਂ
Ad Position 24