08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਾਬਾ ਉਦੇ ਸਿੰਘ ਠਾਕਰ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣ 'ਤੇ ਸਿੱਖ ਜਥੇਬੰਦੀਆਂ ਨੇ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-04-2026
ਜ਼ੀਰਾ, 3 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਨਾਮਧਾਰੀ ਮੁਖੀ ਬਾਬਾ ਉਦੇ ਸਿੰਘ ਠਾਕਰ ਵਲੋਂ ਪਿਛਲੇ ਮਹੀਨੇ ਸਿੱਖਾਂ ਦੇ ਸਰਬਉੱਚ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿ ਕੇ ਸੰਬੋਧਨ ਕਰਨ ਦੇ ਵਿਰੋਧ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਇਕ ਹੰਗਾਮੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਪੰਥਕ ਆਗੂਆਂ ਨੇ ਨਾਮਧਾਰੀ ਮੱੁਖੀ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਮਰਿਆਦਾ ਅਤੇ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ ਪੈੱ੍ਰਸ ਨੂੰ ਸੰਬੋਧਨ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਕੋਈ ਆਮ ਕਿਤਾਬ ਨਹੀਂ ਸਗੋਂ ਜਾਗਤ ਜੋਤ ਅਤੇ ਪ੍ਰਗਟ ਗੁਰਾਂ ਕੀ ਦੇਹ ਹੈ ਅਤੇ ਕਿਸੇ ਵੀ ਧਾਰਮਿਕ ਆਗੂ ਨੂੰ ਅਜਿਹੀ ਸ਼ਬਦਾਵਲੀ ਵਰਤਣੀ ਸੋਭਦੀ ਨਹੀਂ | ਉਹਨਾਂ ਮੰਗ ਕੀਤੀ ਕਿ ਬਾਬਾ ਉਦੇ ਸਿੰਘ ਆਪਣੀ ਇਸ ਗ਼ਲਤੀ ਲਈ ਜਨਤਕ ਤੌਰ 'ਤੇ ਸਿੱਖ ਜਗਤ ਤੋਂ ਮਾਫੀ ਮੰਗਣ | ਮੀਟਿੰਗ ਦੌਰਾਨ ਮਤਾ ਪਾਸ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਨਾਮਧਾਰੀ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇ | ਸਿੱਖ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਵਿਚ ਕੋਈ ਜਲਦ ਸਪਸ਼ਟੀਕਰਨ ਜਾਂ ਮਾਫ਼ੀਨਾਮਾ ਨਾ ਆਇਆ ਤਾਂ ਉਹ ਅਗਲੇ ਸੰਘਰਸ਼ ਦੀ ਰਾਜਨੀਤੀ ਤੈਅ ਕਰਨਗੇ | ਮੀਟਿੰਗ ਵਿਚ ਅੰਮਿ੍ਤਪਾਲ ਸਿੰਘ ਲੁਧਿਆਣਾ ਅੰਮਿ੍ਤ ਸੰਚਾਰ ਜਥਾ, ਸੁਖਵਿੰਦਰ ਸਿੰਘ ਲੁਧਿਆਣਾ, ਜਥੇਦਾਰ ਅਮਰੀਕ ਸਿੰਘ ਕਾਰ ਸੇਵਕ ਅੰਮਿ੍ਤਸਰ, ਜਥੇਦਾਰ ਪਿੱਪਲ ਸਿੰਘ, ਭਾਈ ਬਲਕਾਰ ਸਿੰਘ ਇਲਮੇਵਾਲਾ, ਗਿਆਨੀ ਮਲੂਕ ਸਿੰਘ ਕੁਤਬਦੀਨ ਵਾਲਾ, ਸੁਖਵਿੰਦਰ ਸਿੰਘ ਲੁਧਿਆਣਾ, ਕੁਲਵੰਤ ਸਿੰਘ, ਪਿੱਪਲ ਸਿੰਘ ਉਮਰੀ ਆਣਾ, ਹੀਰਾ ਸਿੰਘ ਦੁੱਲੇਵਾਲਾ, ਮਲੂਕ ਸਿੰਘ ਫੱਤੇ ਵਾਲਾ, ਗਗਨ ਸਿੰਘ, ਸੰਤੋਖ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਅਜੀਤ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ ਮੀਹਾਂ ਵਾਲਾ ਖੁਰਦ, ਅਮਰੀਕ ਸਿੰਘ, ਤਰਲੋਚਨ ਸਿੰਘ, ਸੁਖਮਨਜੋਤ ਸਿੰਘ, ਦਿਲਬਾਗ ਸਿੰਘ ਵਰਪਾਲ, ਭਾਈ ਬਲਕਾਰ ਸਿੰਘ, ਭਾਈ ਅਮਰਜੀਤ ਸਿੰਘ ਮਠਾੜੂ ਜ਼ੀਰਾ ਅਕਾਲੀ ਦਲ ਵਾਰਿਸ ਪੰਜਾਬ, ਜਗਤਾਰ ਸਿੰਘ ਮਾਲਹਮ, ਸਤਨਾਮ ਸਿੰਘ, ਲਖਵੀਰ ਸਿੰਘ, ਪਰਮਜੀਤ ਸਿੰਘ ਮਨਸੂਰਦੇਵਾ, ਸੁਖਵਿੰਦਰ ਸਿੰਘ ਖੋਸਾ ਦਲ ਸਿੰਘ, ਮੱਖਣ ਸਿੰਘ, ਬਲਵਿੰਦਰ ਸਿੰਘ ਬੱਗਾ, ਜਸਵਿੰਦਰ ਸਿੰਘ ਗਾਦੜੀ ਵਾਲਾ ਆਦਿ ਸਿੱਖ ਨੁਮਾਇੰਦੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ 'ਗੁੱਡ ਫਰਾਈਡੇ' ਅਗਲੀ ਖ਼ਬਰ ਨਗਰ ਕੌਂਸਲ ਵਲੋਂ ਨਾਜਾਇਜ਼ ਕਬਜ਼ੇ ਹਟਾਏ ਅਤੇ ਸਾਮਾਨ ਕੀਤਾ ਜ਼ਬਤ
Ad Position 24