ਅਕਾਲੀ ਦਲ ਅਤੇ ਭਾਜਪਾ ਗੱਠਜੋੜ ਸੂਬੇ ਨੂੰ ਬੁਲੰਦੀਆਂ ਵੱਲ ਲਿਜਾਣ ਦੇ ਸਮਰੱਥ - ਮੰਨਵੀ / ਜੱਗੀ / ਕੁਲਵੰਤ
ਅਹਿਮਦਗੜ੍ਹ, 28 ਨਵੰਬਰ (ਰਣਧੀਰ ਸਿੰਘ ਮਹੋਲੀ )-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਹੋਏ ਗੱਠਜੋੜ ਤੇ ਅਕਾਲੀ ਦਲ ਤੇ ਭਾਜਪਾ ਆਗੂਆ, ਅਹੁਦੇਦਾਰਾਂ ਅਤੇ ਵਰਕਰਾਂ ਤੋਂ ਇਲਾਵਾ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਵੀ ਇਸ ਦਾ ਸਵਾਗਤ ਕਰਦੇ ਹੋਏ ਗੱਠਜੋੜ ਦੇ ਹੱਕ ਵਿੱਚ ਡੱਟ ਕੇ ਹਿਮਾਇਤ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਮਰਗੜ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮਨਵੀ, ਅਹਿਮਦਗੜ੍ਹ ਦੇ ਸੀਨੀਅਰ ਆਗੂ ਜਗਦੀਪ ਸਿੰਘ ਜੱਗੀ ਕੰਗਣਵਾਲ ਅਤੇ ਸਮਾਜ ਸੇਵੀ ਕਲਵੰਤ ਸਿੰਘ ਵੱਲੋਂ ਇਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਹਿਲਾਂ ਵੀ ਇਹ ਆਪਸ ਵਿੱਚ ਨੌਹੁ-ਮਾਸ ਦੇ ਰਿਸ਼ਤੇ ਵਾਂਗ ਇਕੱਠੇ ਰਹੇ ਅਤੇ ਇਨ੍ਹਾਂ ਵਲੋ ਆਪਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਸੜਕਾਂ, ਸੇਵਾ ਕੇਂਦਰ, ਸਿਹਤ ਸਹੂਲਤਾਂ, ਸ਼ਗਨ ਸਕੀਮਾ ਅਤੇ ਹੋਰ ਲੋਕ ਭਲਾਈ ਸਕੀਮਾਂ ਸਮੇਤ ਅਨੇਕਾਂ ਇਤਿਹਾਸਕ ਕਾਰਜ ਕਰਵਾਏ ਗਏ।
ਅਜੀਤ ਡੈਸਕ
29-11-2026