ਭੋਗ ’ਤੇ ਵਿਸ਼ੇਸ਼- ਬੀਬੀ ਇੰਦਰਜੀਤ ਕੌਰ
ਸੁਨਾਮ ਊਧਮ ਸਿੰਘ ਵਾਲਾ, ਬੀਬੀ ਇੰਦਰਜੀਤ ਕੌਰ ਦਾ ਜਨਮ ਪਟਿਆਲਾ ਦੇ ਇਕ ਨਾਮਵਰ ਪਰਿਵਾਰ ਦੇ ਕਰਤਾਰ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ 15 ਦਸੰਬਰ 1957 ਨੂੰ ਹੋਇਆ। ਉਨ੍ਹਾਂ ਮੈਟ੍ਰਿਕ ਦੀ ਪੜ੍ਹਾਈ ਪਟਿਆਲਾ ਵਿਖੇ ਹੀ ਕੀਤੀ ਉਪਰੰਤ ਉਨ੍ਹਾਂ ਦਾ ਵਿਆਹ ਸੁਨਾਮ ਦੇ ਜੋਸ਼ਨ ਪਰਿਵਾਰ ਵਿੱਚ ਸ ਸਾਧੂ ਸਿੰਘ ਦੇ ਸਪੁੱਤਰ ਮਾਸਟਰ ਕੇਹਰ ਸਿੰਘ ਜੋਸ਼ਨ ਨਾਲ ਹੋਇਆ।
ਸੁਨਾਮ ਊਧਮ ਸਿੰਘ ਵਾਲਾ, ਬੀਬੀ ਇੰਦਰਜੀਤ ਕੌਰ ਦਾ ਜਨਮ ਪਟਿਆਲਾ ਦੇ ਇਕ ਨਾਮਵਰ ਪਰਿਵਾਰ ਦੇ ਕਰਤਾਰ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ 15 ਦਸੰਬਰ 1957 ਨੂੰ ਹੋਇਆ। ਉਨ੍ਹਾਂ ਮੈਟ੍ਰਿਕ ਦੀ ਪੜ੍ਹਾਈ ਪਟਿਆਲਾ ਵਿਖੇ ਹੀ ਕੀਤੀ ਉਪਰੰਤ ਉਨ੍ਹਾਂ ਦਾ ਵਿਆਹ ਸੁਨਾਮ ਦੇ ਜੋਸ਼ਨ ਪਰਿਵਾਰ ਵਿੱਚ ਸ ਸਾਧੂ ਸਿੰਘ ਦੇ ਸਪੁੱਤਰ ਮਾਸਟਰ ਕੇਹਰ ਸਿੰਘ ਜੋਸ਼ਨ ਨਾਲ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਦੋ ਬੱਚਿਆਂ ਬੇਟਾ ਰਵਿੰਦਰ ਸਿੰਘ ਟੋਨੀ ਅਤੇ ਬੇਟੀ ਪ੍ਰਮਿੰਦਰ ਕੌਰ ਨੂੰ ਜਨਮ ਦਿੱਤਾ। ਉਨ੍ਹਾਂ ਨੂੰ ਚੰਗੀ ਪੜ੍ਹਾਈ ਦੇ ਨਾਲ ਨਾਲ ਚੰਗੇ ਸੰਸਕਾਰ ਵੀ ਦਿੱਤੇ।ਉਹ ਪੂਰਨ ਤੌਰ ਤੇ ਧਾਰਮਿਕ ਖਿਆਲਾਂ ਦੇ ਸਨ।ਪਾਠ ਅਤੇ ਨਿਤਨੇਮ ਕਰਨਾ ਉਨ੍ਹਾਂ ਦੇ ਜੀਵਨ ਦਾ ਇਕ ਹਿੱਸਾ ਸੀ। ਧਾਰਮਿਕ ਕਾਰਜਾਂ ਵਿੱਚ ਉਹ ਹਮੇਸ਼ਾ ਅੱਗੇ ਰਹਿੰਦੇ ਸਨ। ਬੀਤੇ ਦਿਨੀ 18 ਨਵੰਬਰ ਨੂੰ ਚੈਕਅਪ ਕਰਵਾਉਣ ਲਈ ਮੋਹਾਲੀ ਗਏ ਸਨ ਜਿੱਥੇ ਅਲਪ ਬਿਮਾਰੀ ਤੋਂ ਬਾਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਜਿਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਸਮਾਜ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਤੇ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ 29 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਮੋਰਾਂਵਾਲੀ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਵੱਲੋ- ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ