ਸੁਰਿੰਦਰ ਲਾਂਬਾ ਨੇ ਦੂਜੀ ਵਾਰ ਸੰਭਾਲ਼ਿਆ ਸੰਗਰੂਰ ਦੇ ਪੁਲਿਸ ਮੁਖੀ ਦਾ ਅਹੁਦਾ
ਸੰਗਰੂਰ, 27 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸੀਨੀਅਰ ਪੁਲਿਸ ਕਪਤਾਨ ਸੰਗਰੂਰ (ਐੱਸ. ਐੱਸ.
ਸੰਗਰੂਰ, 27 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸੀਨੀਅਰ ਪੁਲਿਸ ਕਪਤਾਨ ਸੰਗਰੂਰ (ਐੱਸ.ਐੱਸ.ਪੀ.) ਵਜੋਂ ਅੱਜ ਸ੍ਰੀ ਸੁਰਿੰਦਰ ਲਾਂਬਾ ਨੇ ਆਪਣਾ ਅਹੁਦਾ ਸੰਭਾਲ਼ ਲਿਆ ਹੈ। ਉਹ ਜ਼ਿਲ੍ਹਾ ਤਰਨ-ਤਾਰਨ ਤੋਂ ਤਬਦੀਲ ਹੋ ਕੇ ਸੰਗਰੂਰ ਲਾਂਬਾ ਸਾਲ 2023 ਦੌਰਾਨ ਸੰਗਰੂਰ ਦੇ ਪਹਿਲਾਂ ਵੀ ਐੱਸ.ਐੱਸ.ਪੀ. ਰਹਿ ਚੁੱਕੇ ਹਨ। ਉਨ੍ਹਾਂ ਅੱਜ ਜ਼ਿਲ੍ਹੇ ਦੇ ਪਹਿਲਾਂ ਰਹੇ ਪੁਲਿਸ ਮੁਖੀ ਰਵਜੋਤ ਗਰੇਵਾਲ਼ ਤੋਂ ਅਹੁਦਾ ਸੰਭਾਲ਼ਿਆ ਜੋ ਕਿ ਵਿਜੀਲੈਂਸ ਬਿਊਰੋ ਵਿੱਚ ਤਬਦੀਲ ਹੋ ਗਏ ਹਨ। ਮਹਿਕਮੇ ਵਿੱਚ ਇਮਾਨਦਾਰ, ਨਿਸ਼ਠਾਵਾਨ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਸ੍ਰੀ ਸੁਰਿੰਦਰ ਲਾਂਬਾ ਨੇ ਅਹੁਦਾ ਸੰਭਾਲਣ ਉਪਰੰਤ ਸੰਗਰੂਰ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖ ਅਤੇ ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ ਜਿਸ ਦੇ ਅੰਤਰਗਤ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਖਿਲਾਫ਼ ਮੁਹਿੰਮ ਨੂੰ ਤੇਜ਼ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਨਸ਼ਿਆਂ ਖਿਲਾਫ਼ ਸੰਗਰੂਰ ਦੀ ਪਬਲਿਕ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਸੰਗਰੂਰ ਨੂੰ ਨਸ਼ਿਆਂ, ਗੈਂਗਸਟਰਾਂ ਤੋਂ ਮੁਕਤ ਕਰਵੁਣਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ।