ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲੇ ਸੰਪੰਨ
ਮਲੇਰਕੋਟਲਾ, 24 ਨਵੰਬਰ (ਮੁਹੰਮਦ ਹਨੀਫ਼ ਥਿੰਦ)- ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਲੇਰਕੋਟਲਾ ਵਿਖੇ 16 ਤੋਂ 23 ਨਵੰਬਰ ਤੱਕ ਚੱਲੇ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲੇ ਅੱਜ ਸੰਪੰਨ ਹੋ ਗਏ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਇਹ ਮੁਕਾਬਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਹਨ।
ਮਲੇਰਕੋਟਲਾ, 24 ਨਵੰਬਰ (ਮੁਹੰਮਦ ਹਨੀਫ਼ ਥਿੰਦ)- ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਲੇਰਕੋਟਲਾ ਵਿਖੇ 16 ਤੋਂ 23 ਨਵੰਬਰ ਤੱਕ ਚੱਲੇ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲੇ ਅੱਜ ਸੰਪੰਨ ਹੋ ਗਏ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਇਹ ਮੁਕਾਬਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਹਨ। ਨਤੀਜੇ ਇਸ ਪ੍ਰਕਾਰ ਰਹੇ। ਅੰਡਰ-14 ਲੜਕੇ, 33-35 ਕਿਲੋਗ੍ਰਾਮ ਅੰਮ੍ਰਿਤਸਰ ਦੇ ਪਾਰਸ ਸ਼ਰਮਾ ਨੇ ਤਰਨਤਾਰਨ ਦੇ ਤਰਨਵੀਰ ਸਿੰਘ ਨੂੰ ਹਰਾਇਆ। 37-40 ਕਿਲੋਗ੍ਰਾਮ ਵਿਚ ਪਟਿਆਲਾ ਦੇ ਵਿਨੈ ਕੁਮਾਰ ਯਾਦਵ ਨੇ ਬਠਿੰਡਾ ਦੇ ਗੁਰਸਾਨ ਨੂੰ ਹਰਾਇਆ। 46-49 ਕਿੱਲੋਗ੍ਰਾਮ ਵਿਚ ਮਲੇਰਕੋਟਲਾ ਦੇ ਤਨਵੀਰ ਨੇ ਮੋਹਾਲੀ ਦੇ ਵਨਸ ਨੂੰ ਹਰਾਇਆ। ਖਿਡਾਰੀਆਂ ਦੀ ਰਿਹਾਇਸ਼ ਤੇ ਖਾਣੇ ਦੇ ਸੁਚੱਜੇ ਪ੍ਰਬੰਧ ਖੇਡ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਸਨ। ਇਸ ਮੌਕੇ ਡੀ.ਐਮ. ਸਪੋਰਟਸ ਵਰਿੰਦਰ ਸਿੰਘ, ਹੈੱਡ ਮਾਸਟਰ ਮੁਹੰਮਦ ਯਾਕੂਬ, ਸੀਨੀਅਰ ਬਾਕਸਿੰਗ ਕੋਚ ਮੁਹੰਮਦ ਹਬੀਬ, ਬਾਕਸਿੰਗ ਕੋਚ ਹਰਪ੍ਰੀਤ ਸਿੰਘ, ਬਾਕਸਿੰਗ ਕੋਚ ਜਸਪ੍ਰੀਤ ਸਿੰਘ ਅਤੇ ਬਾਕਸਿੰਗ ਕੋਚ ਸਨੀ ਸਮੇਤ ਹੋਰ ਅਧਿਕਾਰੀ ਤੇ ਕੋਚ ਹਾਜ਼ਰ ਸਨ।