ਉੱਘੇ ਪ੍ਰਵਾਸੀ ਪੰਜਾਬੀ ਜਗਪਾਲ ਖੰਗੂੜਾ ਦਾ ਸਸਕਾਰ 26 ਨੂੰ
ਅਹਿਮਦਗੜ੍ਹ, 22 ਨਵੰਬਰ (ਰਵਿੰਦਰ ਪੁਰੀ)-ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖਗੂੰੜਾ ਅਤੇ ਸਤਵੀਰ ਸਿੰਘ ਸੱਤੀ ਖੰਗੂੜਾ ਯੂ. ਕੇ ਦੇ ਸਤਿਕਾਰਯੋਗ ਪਿਤਾ ਸਵ.
ਅਹਿਮਦਗੜ੍ਹ, 22 ਨਵੰਬਰ (ਰਵਿੰਦਰ ਪੁਰੀ)-ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖਗੂੰੜਾ ਅਤੇ ਸਤਵੀਰ ਸਿੰਘ ਸੱਤੀ ਖੰਗੂੜਾ ਯੂ.ਕੇ ਦੇ ਸਤਿਕਾਰਯੋਗ ਪਿਤਾ ਸਵ. ਜਗਪਾਲ ਸਿੰਘ ਖਗੂੰੜਾ ਦਾ ਅੰਤਿਮ ਸਸਕਾਰ 26 ਨਵੰਬਰ ਨੂੰ ਪਿੰਡ ਲਤਾਲਾ ਵਿਖੇ ਕਰਨ ਦਾ ਫੈਸਲਾ ਲਿਆ ਗਿਆ ਹੈ। ਬੀਤੇ ਕੱਲ ਸਵਰਗ ਸਿਧਾਰ ਗਏ ਜਗਪਾਲ ਸਿੰਘ ਖਗੂੰੜਾ ਪੰਜਾਬ ਦੇ ਨਾਮਵਰ ਸ਼ਖਸ਼ੀਅਤ ਸਨ। ਜਿਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੀ ਸ਼ਮੂਲਿਅਤ ਨੂੰ ਦੇਖਦਿਆਂ ਪਰਿਵਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਪੰਜਾਬ ਕਾਂਗਰਸ ਇੰਨਚਾਰਜ ਸਚਿਨ ਪਾਇਲਟ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐੱਮ.ਪੀ. ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੇਦਰੀ ਮੰਤਰੀ ਐੱਮ.ਪੀ. ਮਨੀਸ਼ ਤਿਵਾੜੀ, ਡਾ. ਅਮਰ ਸਿੰਘ ਬੋਪਾਰਾਏ ਐੱਮ.ਪੀ. ਕਾਂਗਰਸ ਜ. ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਮੰਤਰੀ ਤੇਜਪ੍ਰਤਾਪ ਸਿੰਘ ਕੋਟਲੀ ਆਦਿ ਨੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।