22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਲਹਿਰਾ-ਪਾਤੜਾਂ ਰੋੜ ’ਤੇ ਰੇਲਵੇ ਓਵਰ ਬਰਿੱਜ ਬੰਦ ਹੋਣ ਕਰਕੇ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਲੋਕ ਸ਼ਹਿਰ ਵਿਚਲੀ ਆਵਾਜਾਈ ਦੀ ਸਮੱਸਿਆ ਵੀ ਬਣੀ ਗੁੰਝਲਦਾਰ

ਲ਼ਹਿਰਾਗਾਗਾ 22 ਨਵੰਬਰ (ਪ੍ਰਵੀਨ ਖੋਖਰ) – ਲਹਿਰਾ-ਪਾਤੜਾਂ ਮੁੱਖ ਮਾਰਗ ‘ਤੇ ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ‘ਤੇ ਸਥਿਤ ਓਵਰ ਬਰਿੱਜ਼ ਪਿਛਲੇ ਤਕਰੀਬਨ ਇੱਕ ਸਾਲ ਦੇ ਵੱਖਵੇਂ ਤੋਂ ਬੰਦ ਪਿਆ ਹੋਣ ਕਰਕੇ ਲੋਕ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ । ਜ਼ਿਕਰਯੋਗ ਗੱਲ ਇਹ ਹੈ ਕਿ ਰੇਲ ਵਿਭਾਗ ਨੇ ਇਹ ਓਵਰ ਬਰਿੱਜ਼ ਪਿਛਲੇ ਸਮੇਂ ਤੋਂ ਮੁਰੰਮਤ ਅਤੇ ਅਪਗਰੇਡੇਸ਼ਨ ਕਰਕੇ ਬੰਦ ਕੀਤਾ ਹੋਇਆ ਹੈ ਅਤੇ ਕੋਈ ਠੋਸ ਬਦਲਵਾ ਪ੍ਰਬੰਧ ਨਾ ਦਿੱਤੇ ਜਾਣ ਕਰਕੇ ਸ਼ਹਿਰ ਵਿਚਲੀ ਆਵਾਜ਼ਾਈ ਦੀ ਸਮੱਸਿਆ ਵੀ ਕਾਫ਼ੀ ਗੁੰਝਲਦਾਰ ਬਣੀ ਹੋਈ ਹੈ ਕਿਉਂਕਿ ਇਸ ਓਵਰ ਬਰਿੱਜ਼ ਦੇ ਬੰਦ ਹੋਣ ਕਰਕੇ ਜਿੱਥੇ ਬੁਢਲਾਡਾ-ਬਰੇਟਾ ਤੋਂ ਪਟਿਆਲਾ ਜਾਣ ਵਾਲਾ, ਲਹਿਰਾ ਤੋਂ ਪਾਤੜ੍ਹਾਂ-ਪਟਿਆਲਾ ਜਾਣ ਵਾਲਾ ਸਾਰਾ ਟ੍ਰੈਫ਼ਿਕ ਸ਼ਹਿਰ ਵਿਚਲੇ ਰੇਲਵੇ ਫਾਟਕ ਤੋਂ ਗੁਜ਼ਰਦਾ ਹੈ ਅਤੇ ਇਹ ਫਾਟਕ ਵੀ ਘੰਟਿਆਂ ਬੱਦੀ ਬੰਦ ਰਹਿਣ ਕਰਕੇ ਆਵਾਜ਼ਾਈ ਦੇ ਸਾਧਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ।

Ad Position 21
No active advertisement
ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ਦੇ ਲਹਿਰਾ-ਪਾਤੜਾਂ ਰੋਡ ’ਤੇ ਓਵਰ ਬਰਿੱਜ ਦੀ ਉਸਾਰੀ ਦੇ ਚੱਲ ਰਹੇ ਕੰਮ ਦੀ ਤਸਵੀਰ। ਤਸਵੀਰ-ਪ੍ਰਵੀਨ ਖੋਖਰ 23-11-2026
ਲ਼ਹਿਰਾਗਾਗਾ 22 ਨਵੰਬਰ (ਪ੍ਰਵੀਨ ਖੋਖਰ) – ਲਹਿਰਾ-ਪਾਤੜਾਂ ਮੁੱਖ ਮਾਰਗ ‘ਤੇ ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ‘ਤੇ ਸਥਿਤ ਓਵਰ ਬਰਿੱਜ਼ ਪਿਛਲੇ ਤਕਰੀਬਨ ਇੱਕ ਸਾਲ ਦੇ ਵੱਖਵੇਂ ਤੋਂ ਬੰਦ ਪਿਆ ਹੋਣ ਕਰਕੇ ਲੋਕ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ । ਜ਼ਿਕਰਯੋਗ ਗੱਲ ਇਹ ਹੈ ਕਿ ਰੇਲ ਵਿਭਾਗ ਨੇ ਇਹ ਓਵਰ ਬਰਿੱਜ਼ ਪਿਛਲੇ ਸਮੇਂ ਤੋਂ ਮੁਰੰਮਤ ਅਤੇ ਅਪਗਰੇਡੇਸ਼ਨ ਕਰਕੇ ਬੰਦ ਕੀਤਾ ਹੋਇਆ ਹੈ ਅਤੇ ਕੋਈ ਠੋਸ ਬਦਲਵਾ ਪ੍ਰਬੰਧ ਨਾ ਦਿੱਤੇ ਜਾਣ ਕਰਕੇ ਸ਼ਹਿਰ ਵਿਚਲੀ ਆਵਾਜ਼ਾਈ ਦੀ ਸਮੱਸਿਆ ਵੀ ਕਾਫ਼ੀ ਗੁੰਝਲਦਾਰ ਬਣੀ ਹੋਈ ਹੈ ਕਿਉਂਕਿ ਇਸ ਓਵਰ ਬਰਿੱਜ਼ ਦੇ ਬੰਦ ਹੋਣ ਕਰਕੇ ਜਿੱਥੇ ਬੁਢਲਾਡਾ-ਬਰੇਟਾ ਤੋਂ ਪਟਿਆਲਾ ਜਾਣ ਵਾਲਾ, ਲਹਿਰਾ ਤੋਂ ਪਾਤੜ੍ਹਾਂ-ਪਟਿਆਲਾ ਜਾਣ ਵਾਲਾ ਸਾਰਾ ਟ੍ਰੈਫ਼ਿਕ ਸ਼ਹਿਰ ਵਿਚਲੇ ਰੇਲਵੇ ਫਾਟਕ ਤੋਂ ਗੁਜ਼ਰਦਾ ਹੈ ਅਤੇ ਇਹ ਫਾਟਕ ਵੀ ਘੰਟਿਆਂ ਬੱਦੀ ਬੰਦ ਰਹਿਣ ਕਰਕੇ ਆਵਾਜ਼ਾਈ ਦੇ ਸਾਧਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ । ਇਸ ਰੇਲਵੇ ਬਰਿੱਜ਼ ਦੇ ਲੰਮਾ ਸਮਾਂ ਬੰਦ ਰਹਿਣ ਕਰਕੇ ਜਿੱਥੇ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ, ਦੁਕਾਨਦਾਰਾਂ, ਨੌਕਰੀਪੇਸ਼ਾ ਲੋਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਤੇਲ ਦੀ ਵੀ ਬਰਬਾਦੀ ਹੋ ਰਹੀ ਹੈ ਜਿਸਦਾ ਸਿੱਧਾ ਅਸਰ ਲੋਕਾਂ ਦੇ ਰੋਜ਼ਾਮਰਾ ਦੇ ਕੰਮਕਾਜ ’ਤੇ ਵੀ ਪੈ ਰਿਹਾ ਹੈ। ਲੋਕਾਂ ਨੇ ਰੇਲਵੇ ਵਿਭਾਗ, ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਰੇਲਵੇ ਓਵਰ ਬਰਿੱਜ਼ ਨੂੰ ਮੁਕੰਮਲ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਟ੍ਰੈਫ਼ਿਕ ਦੀ ਪਹਿਲੀ ਸਥਿਤੀ ਮੁੜ ਬਹਾਲ ਹੋ ਸਕੇ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਛੇਵੀਂ ਵਾਰ ਐੱਸ. ਜੀ. ਪੀ. ਸੀ. ਪ੍ਰਧਾਨ ਬਣਨ ਦਾ ਅਕਾਲੀ ਆਗੂਆਂ ਵੱਲੋਂ ਸਵਾਗਤ ਸਰਬਸੰ... ਅਗਲੀ ਖ਼ਬਰ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਹੈਪੀ ਨਮੋਲ ਅਤੇ ਹੋਰ। ਭਾਕਿਯੂ ਅਜ਼ਾਦ ਦੀ ਹੋਈ ਅਹਿਮ ਮੀਟਿੰਗ
Ad Position 24