ਸੰਗਰੂਰ ਦੇ ਨਿਸ਼ਾਨੇਬਾਜ਼ਾਂ ਨੇ ਜਿੱਤੇ ਸੋਨੇ ਦੇ ਤਗਮੇ
ਸੰਗਰੂਰ, 5 ਨਵੰਬਰ (ਧੀਰਜ ਪਸ਼ੌਰੀਆ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰੋਪੜ ਵਿਖੇ ਕਰਵਾਈਆਂ 70 ਵੀਆਂ ਪੰਜਾਬ ਰਾਜ ਰਾਈਫ਼ਲ ਸ਼ੂਟਿੰਗ ਖੇਡਾਂ ਦੇ ਮੁਕਾਬਲਿਆਂ ਵਿੱਚ ਉਲੰਪੀਆ ਸ਼ੂਟਿੰਗ ਅਕੈਡਮੀ ਸੰਗਰੂਰ ਦੇ ਨਿਸ਼ਾਨੇਬਾਜ਼ਾਂ ਨੇ ਸੋਨੇ ਦੀ ਤਗਮੇ ਪ੍ਰਾਪਤ ਕਰਕੇ ਸੰਗਰੂਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਅਕੈਡਮੀ ਦੇ ਸ਼ੂਟਰਾਂ ਫਤਿਹਵੀਰ ਸਿੰਘ ਗਰੇਵਾਲ ਅਤੇ ਗੁਰਮਿਹਰ ਸਿੰਘ ਦੁੱਲਟ ਦੋਨਾਂ ਨੇ ਇਸ ਪ੍ਰਤੀਯੋਗਤਾ ਵਿੱਚ ਟੀਮ ਦੇ ਤੌਰ ਤੇ ਸੋਨੇ ਦਾ ਤਗਮਾ ਜਿੱਤਿਆ ਹੈ।
ਸੰਗਰੂਰ, 5 ਨਵੰਬਰ (ਧੀਰਜ ਪਸ਼ੌਰੀਆ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰੋਪੜ ਵਿਖੇ ਕਰਵਾਈਆਂ 70 ਵੀਆਂ ਪੰਜਾਬ ਰਾਜ ਰਾਈਫ਼ਲ ਸ਼ੂਟਿੰਗ ਖੇਡਾਂ ਦੇ ਮੁਕਾਬਲਿਆਂ ਵਿੱਚ ਉਲੰਪੀਆ ਸ਼ੂਟਿੰਗ ਅਕੈਡਮੀ ਸੰਗਰੂਰ ਦੇ ਨਿਸ਼ਾਨੇਬਾਜ਼ਾਂ ਨੇ ਸੋਨੇ ਦੀ ਤਗਮੇ ਪ੍ਰਾਪਤ ਕਰਕੇ ਸੰਗਰੂਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਅਕੈਡਮੀ ਦੇ ਸ਼ੂਟਰਾਂ ਫਤਿਹਵੀਰ ਸਿੰਘ ਗਰੇਵਾਲ ਅਤੇ ਗੁਰਮਿਹਰ ਸਿੰਘ ਦੁੱਲਟ ਦੋਨਾਂ ਨੇ ਇਸ ਪ੍ਰਤੀਯੋਗਤਾ ਵਿੱਚ ਟੀਮ ਦੇ ਤੌਰ ਤੇ ਸੋਨੇ ਦਾ ਤਗਮਾ ਜਿੱਤਿਆ ਹੈ। ਗੁਰਮਿਹਰ ਸਿੰਘ ਦੁੱਲਟ ਨੇ 10 ਮੀਟਰ ਏਅਰ ਪਿਸਟਲ ਵਿੱਚ ਤਗਮਾ ਪ੍ਰਾਪਤ ਕੀਤਾ ਹੈ। ਅਕੈਡਮੀ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਬੱਗਾ ਨੇ ਤਗਮੇ ਪ੍ਰਾਪਤ ਕਰਨ ਵਾਲੇ ਨਿਸ਼ਾਨੇਬਾਜ਼ਾਂ ਨੂੰ ਮੁਬਾਰਕਬਾਦ ਦਿੱਤੀ ਹੈ।