22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਜਨਮ ਦਿਨ ’ਤੇ ਸਨਮਾਨ ਸਮਾਰੋਹ

ਸੰਗਰੂਰ, 21 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਿਕ ਤਹਿਸੀਲ ਕੰਪਲੈਕਸ ਸਥਿਤ ਜ਼ਿਲ੍ਹਾ ਪੈਨਸ਼ਨਰਜ਼ ਐਸੋਸੀਏਸ਼ਨ ਦਫਤਰ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਜਨਮ ਦਿਨ ਅਤੇ ਸਨਮਾਨ ਸਮਾਰੋਹ ਭੁਪਿੰਦਰ ਸਿੰਘ ਜੱਸੀ ਪ੍ਰਧਾਨ ਅਤੇ ਜੰਟ ਸਿੰਘ ਸੋਹੀਆਂ ਚੇਅਰਮੈਨ ਦੀ ਅਗਵਾਈ ਵਿੱਚ ਕੀਤਾ ਗਿਆ। ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਸਭ ਤੋਂ ਪਹਿਲਾਂ ਅਕਾਲ ਚਲਾਣਾ ਕਰ ਜਾਣ ’ਤੇ ਪੈਨਸ਼ਨਰ ਸਾਥੀ ਤਾਰਾ ਸਿੰਘ ਗੰਧਾਰਾ ਮੰਗਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 22-10-2026
ਸੰਗਰੂਰ, 21 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਿਕ ਤਹਿਸੀਲ ਕੰਪਲੈਕਸ ਸਥਿਤ ਜ਼ਿਲ੍ਹਾ ਪੈਨਸ਼ਨਰਜ਼ ਐਸੋਸੀਏਸ਼ਨ ਦਫਤਰ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਜਨਮ ਦਿਨ ਅਤੇ ਸਨਮਾਨ ਸਮਾਰੋਹ ਭੁਪਿੰਦਰ ਸਿੰਘ ਜੱਸੀ ਪ੍ਰਧਾਨ ਅਤੇ ਜੰਟ ਸਿੰਘ ਸੋਹੀਆਂ ਚੇਅਰਮੈਨ ਦੀ ਅਗਵਾਈ ਵਿੱਚ ਕੀਤਾ ਗਿਆ। ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਸਭ ਤੋਂ ਪਹਿਲਾਂ ਅਕਾਲ ਚਲਾਣਾ ਕਰ ਜਾਣ ’ਤੇ ਪੈਨਸ਼ਨਰ ਸਾਥੀ ਤਾਰਾ ਸਿੰਘ ਗੰਧਾਰਾ ਮੰਗਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਵੱਖ-ਵੱਖ ਬੁਲਾਰਿਆਂ ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਨੌਰਥ ਜ਼ਿਲਾ ਸਕੱਤਰ, ਰਵਿੰਦਰ ਸਿੰਘ ਗੁੱਡੂ ਸਰਪ੍ਰਸਤ, ਰਾਮ ਲਾਲ ਪਾਂਧੀ, ਸੁਰਿੰਦਰ ਪਾਲ ਸਿੰਘ ਸਿਦਕੀ, ਸਜੱਣ ਸਿੰਘ ਪੂਨੀਆ, ਗੋਵਿਦਰ ਸ਼ਰਮਾ ਆਦਿ ਨੇ ਜਨਮ ਦਿਨ ਵਾਲੇ ਸਾਥੀਆਂ ਨੂੰ ਵਧਾਈਆਂ ਦਿੱਤੀਆਂ । ਸਤਪਾਲ ਸਿੰਗਲਾ, ਜਗਦੇਵ ਵਰਮਾ ਵਲੋਂ ਗਾਏ ਗੀਤਾਂ ਤੋਂ ਬਾਅਦ ਲਾਭ ਸਿੰਘ, ਹਰਪਾਲ ਸਿੰਘ ਸੰਗਰੂਰਵੀ ਨੰਦ ਲਾਲ ਮਲਹੋਤਰਾ, ਓਮ ਪ੍ਰਕਾਸ਼ ਸ਼ਰਮਾ, ਦੇਵਿੰਦਰ ਜਿੰਦਲ, ਗੁਰਦੇਵ ਸਿੰਘ ਲੂੰਬਾ, ਤੇਜਾ ਸਿੰਘ ਦੀਆਂ ਵੱਖ-ਵੱਖ ਸੇਵਾਵਾਂ ਤਹਿਤ ਅਕਤੂਬਰ ਮਹੀਨੇ ’ਚ ਜਨਮੇ ਸੰਸਥਾ ਦੇ ਮੈਂਬਰ ਪਰਮਜੀਤ ਸਿੰਘ ਟਿਵਾਣਾ, ਅਮਰ ਸਿੰਘ ਚਾਹਲ, ਵਿਜੈ ਕੁਮਾਰ ਵਰਮਾ, ਰਾਮ ਗੋਪਾਲ, ਓ ਪੀ ਖੀਪਲ, ਗੁਰਚੈਨ ਸਿੰਘ ਧਾਲੀਵਾਲ, ਹਜ਼ਾਰਾ ਸਿੰਘ, ਸੁਖਦਰਸ਼ਨ ਸਿੰਘ ਢਿੱਲੋਂ, ਜਗਰੂਪ ਸਿੰਘ, ਸ਼ਮਸ਼ੇਰ ਸਿੰਘ, ਰਾਮ ਲਾਲ ਗੁਲਾਟੀ, ਜੋਗਿੰਦਰ ਸਿੰਘ, ਮਘਰ ਸਿੰਘ ਕਲਸੀ , ਰਾਮ ਗੋਪਾਲ ਆਦਿ ਨੂੰ ਹਾਰ ਪਾ ਕੇ ਅਤੇ ਗਿਫਟ ਦੇ ਕੇ ਭੁਪਿੰਦਰ ਸਿੰਘ ਜੱਸੀ, ਹਰਵਿੰਦਰ ਸਿੰਘ ਭੱਠਲ, ਕਰਨੈਲ ਸਿੰਘ ਸ਼ੇਖੋਂ, ਹੇਮ ਰਾਜ, ਜ਼ਰਨੈਲ ਸਿੰਘ, ਲਾਲ ਚੰਦ ਸੈਣੀ, ਸੁਰਿੰਦਰ ਸਿੰਘ ਸੋਢੀ ਅਤੇ ਬੁਲਾਰਿਆਂ ਨੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸੈਂਕੜੇ ਮੁਲਾਜ਼ਮਾਂ, ਅਧਿਆਪਕਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਪੁਤਲਾ ਫ਼ੂਕ ਕੇ ਕੀਤੀ ਨਾਅਰੇਬਾਜ਼ੀ...
Ad Position 24