13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੀ.ਐਮ. ਸ੍ਰੀ ਸ.ਸ.ਸ. ਸਕੂਲ ਚੀਮਾ ਦੀ ਵਿਦਿਆਰਥਣ ਨੇ ਜਿੱਤਿਆ ਤਗਮਾ

ਚੀਮਾ ਮੰਡੀ ,13 ਅਕਤੂਬਰ (ਜਗਰਾਜ ਮਾਨ)-ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਮੋਹਾਲੀ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਗਈਆਂ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ 4 ਵਿਚ ਅੰਡਰ 17 ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੀ.

Ad Position 21
No active advertisement
ਅਜੀਤ ਡੈਸਕ 14-10-2026
ਚੀਮਾ ਮੰਡੀ ,13 ਅਕਤੂਬਰ (ਜਗਰਾਜ ਮਾਨ)-ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਮੋਹਾਲੀ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਗਈਆਂ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ 4 ਵਿਚ ਅੰਡਰ 17 ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੀ.ਐਮ. ਸ਼੍ਰੀ ਸ.ਸ.ਸ. ਸਕੂਲ ਚੀਮਾ (ਸੰਗਰੂਰ) ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਤਗਮਾ ਜਿੱਤਿਆ ਹੈ । ਇਸ ਸਖਤ ਮੁਕਾਬਲੇ ’ਚੋਂ ਜੇਤੂ ਵਿਦਿਆਰਥਣ ਨੇ 7000 ਰੁਪਏ ਦੀ ਇਨਾਮੀ ਰਾਸ਼ੀ ਸਮੇਤ ਪੰਜਾਬ ਪੱਧਰ ਦੇ ਗਰੇਡ ‘ਸੀ’ ਸਰਟੀਫਿਕੇਟ ਲਈ ਵੀ ਪਾਤਰਤਾ ਪ੍ਰਾਪਤ ਕੀਤੀ ਹੈ। ਵਿਦਿਆਰਥਣ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਤੇ ਇਲਾਕੇ ’ਚ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ। ਸੰਬੰਧਿਤ ਸਥਾਨਿਕ ਸਕੂਲ ਦੇ ਮੁਖੀ ਮੇਜਰ ਸਿੰਘ ਅਤੇ ਕੁਲਦੀਪ ਸਿੰਘ (ਡਾ) ਲੈਕ: ਫਿਜੀ ਐਜੂਕੇਸ਼ਨ ਨੇ ਇਸ ਪ੍ਰਾਪਤੀ ’ਤੇ ਮਾਤਾ ਪਿਤਾ ਨੂੰ ਵਧਾਈ ਅਤੇ ਸੁਖਪ੍ਰੀਤ ਕੌਰ ਨੂੰ ਪ੍ਰਸੰਸਾ ਪੱਤਰ ਸੌਂਪਦਿਆਂ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਅਸ਼ੀਰਵਾਦ ਦਿੱਤਾ । ਇਸ ਮੌਕੇ ਸਮੁਹ ਸਟਾਫ, ਨਗਰ ਪੰਚਾਇਤ, ਪਤਵੰਤੇ ਸੱਜਣ ਸਮੇਤ ਐਸ.ਐਮ.ਸੀ. ਕਮੇਟੀ ਦੇ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਵਲੋਂ ਕੀਤੇ ਜਾ ਰਹੇ ਕਤਲ ਜੰਗਲ ਰਾਜ ਦੀ ਨਿਸ਼ਾਨੀ-ਜਥੇਦਾਰ ਹਮੀਦੀ ਅਗਲੀ ਖ਼ਬਰ ਏਡਿਡ ਸਕੂਲਾਂ ਦੇ ਸਟਾਫ ਨੂੰ 10 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣਾ ਚਿੰਤਾ ਦਾ ਵਿਸ਼ਾ-ਪ੍ਰਿੰਸੀਪਲ ਮੰਜੂਲਾ ਸ਼ਰਮਾ
Ad Position 24