10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅਧੂਰੇ ਪ੍ਰਬੰਧਾਂ ਨਾਲ਼ ਸ਼ੁਰੂ ਹੋਇਆ ਸੰਗਰੂਰ ਵਿੱਚ ਸਰਸ ਮੇਲਾ

ਸੰਗਰੂਰ, 9 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਅੱਜ ਸਥਾਨਕ ਪਟਿਆਲਾ ਰੋਡ ਸਥਿਤ ਕੈਰੋਂ ਫੈਕਟਰੀ ਵਿੱਚ ਰਾਜ ਪੱਧਰੀ ਸਰਸ ਮੇਲਾ ਸ਼ੁਰੂ ਹੋ ਗਿਆ ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਵੱਡੀ ਗਿਣਤੀ ਵਿੱਚ ਸਟਾਲ ਲੱਗੇ ਹਨ ਜਿਨ੍ਹਾਂ ਵਿੱਚ ਫੁਲਕਾਰੀ, ਹੈਂਡੀਕਰਾਫਟ, ਲੱਕੜ ਦਾ ਸਾਮਾਨ, ਪੁਸਤਕਾਂ, ਰਾਜਸਥਾਨੀ, ਗੁਜਰਾਤੀ, ਹਿਮਾਚਲੀ ਖਾਣੇ ਲੋਕ-ਨਾਚ, ਝੂਲੇ ਆਦਿ ਦੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਹ ਮੇਲਾ ਅੱਜ ਅਧੂਰੇ ਪ੍ਰਬੰਧਾਂ ਨਾਲ਼ ਸ਼ੁਰੂ ਹੋਣ ਕਾਰਨ ਬਹੁਤ ਸਾਰੀਆਂ ਸਟਾਲਾਂ ਬੰਦ ਪਈਆਂ ਸਨ ਜਾਂ ਕੁਝ ਸਟਾਲਾਂ ’ਤੇ ਸਾਮਾਨ ਲਗਾਇਆ ਵੀ ਨਹੀਂ ਗਿਆ।

Ad Position 21
No active advertisement
ਅਜੀਤ ਡੈਸਕ 10-10-2026
ਸੰਗਰੂਰ, 9 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਅੱਜ ਸਥਾਨਕ ਪਟਿਆਲਾ ਰੋਡ ਸਥਿਤ ਕੈਰੋਂ ਫੈਕਟਰੀ ਵਿੱਚ ਰਾਜ ਪੱਧਰੀ ਸਰਸ ਮੇਲਾ ਸ਼ੁਰੂ ਹੋ ਗਿਆ ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਵੱਡੀ ਗਿਣਤੀ ਵਿੱਚ ਸਟਾਲ ਲੱਗੇ ਹਨ ਜਿਨ੍ਹਾਂ ਵਿੱਚ ਫੁਲਕਾਰੀ, ਹੈਂਡੀਕਰਾਫਟ, ਲੱਕੜ ਦਾ ਸਾਮਾਨ, ਪੁਸਤਕਾਂ, ਰਾਜਸਥਾਨੀ, ਗੁਜਰਾਤੀ, ਹਿਮਾਚਲੀ ਖਾਣੇ ਲੋਕ-ਨਾਚ, ਝੂਲੇ ਆਦਿ ਦੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਹ ਮੇਲਾ ਅੱਜ ਅਧੂਰੇ ਪ੍ਰਬੰਧਾਂ ਨਾਲ਼ ਸ਼ੁਰੂ ਹੋਣ ਕਾਰਨ ਬਹੁਤ ਸਾਰੀਆਂ ਸਟਾਲਾਂ ਬੰਦ ਪਈਆਂ ਸਨ ਜਾਂ ਕੁਝ ਸਟਾਲਾਂ ’ਤੇ ਸਾਮਾਨ ਲਗਾਇਆ ਵੀ ਨਹੀਂ ਗਿਆ। ਨਤੀਜੇ ਵਜੋਂ ਅੱਜ ਥੋੜ੍ਹੇ ਬਹੁਤ ਲੋਕ ਆਏ ਉਨ੍ਹਾਂ ਨੂੰ 50 ਰੁਪਏ ਦਾਖ਼ਲਾ ਟਿਕਟ ਅਤੇ ਪਾਰਕਿੰਗ ਫੀਸ ਦੇ ਵੱਖਰੇ ਪੈਸੇ ਦੇ ਕੇ ਵੀ ਨਿਰਾਸ਼ ਪਰਤਣਾ ਪਿਆ। ਇਸ ਸਬੰਧੀ ਜਦ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵ) ਸੁਖਚੈਨ ਸਿੰਘ ਪਾਪੜਾ ਜੋ ਮੇਲੇ ਦੇ ਨੋਡਲ ਅਫਸਰ ਵੀ ਹਨ, ਨਾਲ਼ ਗੱਲ ਕਰਨੀ ਚਾਹੀ ਤਾਂ ਉਹ ਗੱਲ ਕਰਨ ਤੋਂ ਟਲ਼ਦੇ ਰਹੇ। ਮੇਲੇ ਵਿੱਚ ਲੱਗੀਆਂ ਖਾਣ-ਪੀਣ ਦੀਆਂ ਸਟਾਲਾਂ ’ਤੇ ਸਿਹਤ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਖਾਣ-ਪੀਣ ਵਾਲ਼ੀਆਂ ਵਸਤੂਆਂ ਉੱਤੇ ਪੈ ਰਹੀ ਧੂੜ ਤੋਂ ਪ੍ਰਬੰਧਕਾਂ ਦੀ ਅਣਗਹਿਲੀ ਪ੍ਰਤੱਖ ਵੇਖਣ ਨੂੰ ਮਿਲ਼ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਅਗਲੀ ਖ਼ਬਰ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਕੀਤੀ ਛਾਪੇਮਾਰੀ ਦੀ ਉੱਚ ਪੱਧਰੀ ਨਿਰਪੱਖ ਜਾਂਚ ਹੋਵੇ : ਢੀਂਡਸਾ ਸੀ.ਬੀ.ਆਈ.ਛਾਪੇਮਾਰੀ ਮਾ...
Ad Position 24