08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਦੋ ਵਾਰ ਸਾਂਸਦ ਰਤਨ ਨਾਲ ਸਨਮਾਨਿਤ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਤੀਜੀ ਵਾਰ ਖੇਤੀਬਾੜੀ ਸੰਸਦੀ ਸਥਾਈ ਕਮੇਟੀ ਚੇਅਰਮੈਨ ਲਗਾਉਣਾ ਵੱਡਾ ਮਾਣ - ਸਮਿਤ ਮਾਨ

ਅਹਿਮਦਗੜ੍ਹ 7 ਅਕਤੂਬਰ (ਰਣਧੀਰ ਸਿੰਘ ਮਹੌਲੀ) - ਕਾਂਗਰਸ ਪਾਰਟੀ ਦੀ ਸਿਫ਼ਾਰਸ਼ ਤੋਂ ਬਾਅਦ ਪ੍ਰਧਾਨ ਲੋਕ ਸਭਾ ਓਮ ਬਿਰਲਾ ਨੇ ਖੇਤੀਬਾੜੀ, ਪਸ਼ੂ ਪਾਲਨ ਤੇ ਖਾਣ-ਪੀਣ ਦੀ ਪ੍ਰੋਸੈਸਿੰਗ ਸੰਬੰਧੀ ਸੰਸਦੀ ਸਥਾਈ ਕਮੇਟੀ ਦੇ ਕੀਤੇ ਪੁਨਰਗਠਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਤੀਜੀ ਵਾਰ ਲਗਾਤਾਰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਲੋਕ ਸਭਾ ਦੇ 21 ਤੇ ਰਾਜ ਸਭਾ ਦੇ 10 ਸੰਸਦ ਮੈਂਬਰਾਂ ਵਾਲੀ ਇਸ ਕਮੇਟੀ ਦੇ ਪਿਛਲੇ ਦੋ ਸਾਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਚੇਅਰਮੈਨ ਚੰਨੀ ਨੂੰ ਦੋ ਵਾਰ ਸੰਸਦ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਅਤੇ ਕਮੇਟੀ ਦੇ ਵਿੱਚ ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ ਸਮਿਤ ਸਿੰਘ ਮਾਨ ਪ੍ਰਮੁੱਖ ਸਲਾਹਕਾਰ ਤੌਰ ਤੇ ਸੇਵਾਵਾਂ ਦੇ ਰਹੇ ਹਨ।

Ad Position 21
No active advertisement
ਤੀਜੀ ਵਾਰ ਖੇਤੀਬਾੜੀ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਬਣੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਦੌਰਾਨ ਹਲਕਾ ਅਮਰਗੜ੍ਹ ਇੰਚਾਰਜ ਸਮਿਤ ਸਿੰਘ ਮਾਨ। 08-10-2026
ਅਹਿਮਦਗੜ੍ਹ 7 ਅਕਤੂਬਰ (ਰਣਧੀਰ ਸਿੰਘ ਮਹੌਲੀ) - ਕਾਂਗਰਸ ਪਾਰਟੀ ਦੀ ਸਿਫ਼ਾਰਸ਼ ਤੋਂ ਬਾਅਦ ਪ੍ਰਧਾਨ ਲੋਕ ਸਭਾ ਓਮ ਬਿਰਲਾ ਨੇ ਖੇਤੀਬਾੜੀ, ਪਸ਼ੂ ਪਾਲਨ ਤੇ ਖਾਣ-ਪੀਣ ਦੀ ਪ੍ਰੋਸੈਸਿੰਗ ਸੰਬੰਧੀ ਸੰਸਦੀ ਸਥਾਈ ਕਮੇਟੀ ਦੇ ਕੀਤੇ ਪੁਨਰਗਠਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਤੀਜੀ ਵਾਰ ਲਗਾਤਾਰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਲੋਕ ਸਭਾ ਦੇ 21 ਤੇ ਰਾਜ ਸਭਾ ਦੇ 10 ਸੰਸਦ ਮੈਂਬਰਾਂ ਵਾਲੀ ਇਸ ਕਮੇਟੀ ਦੇ ਪਿਛਲੇ ਦੋ ਸਾਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਚੇਅਰਮੈਨ ਚੰਨੀ ਨੂੰ ਦੋ ਵਾਰ ਸੰਸਦ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਅਤੇ ਕਮੇਟੀ ਦੇ ਵਿੱਚ ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ ਸਮਿਤ ਸਿੰਘ ਮਾਨ ਪ੍ਰਮੁੱਖ ਸਲਾਹਕਾਰ ਤੌਰ ਤੇ ਸੇਵਾਵਾਂ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਚੰਨੀ ਦੀ ਅਗਵਾਈ ਵਿੱਚ ਜੂਨ 2026 ਨੂੰ ਪੰਜਾਬ ਦੌਰੇ ਤੇ ਆਈ ਕਮੇਟੀ ਨਾਲ ਸਮਿਤ ਸਿੰਘ ਮਾਨ ਨੇ ਹਲਕਾ ਅਮਰਗੜ੍ਹ ਤੇ ਸ਼ਹਿਰ ਅਹਿਮਦਗੜ੍ਹ ਦੇ ਕਿਸਾਨਾਂ ਆੜਤੀਆਂ, ਵਪਾਰੀਆਂ, ਮਜਦੂਰ ਯੂਨੀਅਨਾਂ , ਡੇਅਰੀ ਫਾਰਮ ਵਾਲਿਆਂ ਸਮੇਂਤ ਹੋਰਨਾ ਕਾਰੋਬਾਰ ਵਾਲਿਆਂ ਦੀ ਮੀਟਿੰਗ ਕਰਵਾਈ ਉਨ੍ਹਾਂ ਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਆਪਣੇ ਸੁਝਾਅ ਦਿੱਤੇ। ਹਲਕਾ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਕਿਸਾਨ, ਖੇਤ ਮਜ਼ਦੂਰ, ਕਿਸਾਨ ਯੂਨੀਅਨਾਂ ਅਤੇ ਖੇਤੀਬਾੜੀ ਨਾਲ ਜੁੜੇ ਉਦਯੋਗ ਦੇ ਆਗੂਆ ਨੇ ਚੰਨੀ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਕਾਂਗਰਸ ਹਲਕਾ ਅਮਰਗੜ੍ਹ ਇੰਚਾਰਜ ਸਮਿਤ ਸਿੰਘ ਮਾਨ ਦੇ ਕਮੇਟੀ ਦੇ ਪ੍ਰਮੁੱਖ ਸਲਾਹਕਾਰ ਹੋਣ ਨਾਤੇ ਉਨ੍ਹਾ ਰਾਹੀ ਆਪਣੀ ਆਵਾਜ਼ ਕੇਂਦਰ ਅਤੇ ਸੂਬਾ ਸਰਕਾਰਾਂ ਤੱਕ ਬੁਲੰਦ ਕਰਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਦਾ ਹਾਈਕੋਰਟ ਨੇ ਅਸਲੀ ਚਿਹਰਾ ਨੰਗਾ ਕੀਤਾ - ਐਡਵੋਕੇਟ ਝੂੰਦਾਂ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਮੂਨਕ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24