07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਵਿਸ਼ਵ ਅਧਿਆਪਕ ਦਿਵਸ ਮਨਾਇਆ

ਮੂਣਕ, 7 ਅਕਤੂਬਰ (ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਰੋਟਰੀ ਕਲੱਬ ਡਾਇਨਾਮਿਕ ਮੂਣਕ ਵੱਲੋਂ ਵਰਲਡ ਟੀਚਰ ਡੇ ਸਥਾਨਕ ਨਵਦੀਪ ਪਬਲਿਕ ਸਕੂਲ ਵਿਖੇ ਬੜੀ ਧੂਮ -ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਐਸ.

Ad Position 21
No active advertisement
ਅਜੀਤ ਡੈਸਕ 08-10-2026
ਮੂਣਕ, 7 ਅਕਤੂਬਰ (ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਰੋਟਰੀ ਕਲੱਬ ਡਾਇਨਾਮਿਕ ਮੂਣਕ ਵੱਲੋਂ ਵਰਲਡ ਟੀਚਰ ਡੇ ਸਥਾਨਕ ਨਵਦੀਪ ਪਬਲਿਕ ਸਕੂਲ ਵਿਖੇ ਬੜੀ ਧੂਮ -ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਐਸ.ਡੀ.ਐਮ. ਮੂਨਕ ਸ਼੍ਰੀ ਰਾਕੇਸ਼ ਗਰਗ ਪੀ. ਸੀ.ਐਸ . ਨੇ ਮੁੱਖ ਮਹਿਮਾਨ ਦੇ ਤੌਰ ਤੇ ਸਮੂਲੀਅਤ ਕੀਤੀ। ਇਸ ਵਰਲਡ ਟੀਚਰ ਡੇ ਦੇ ਪ੍ਰੋਗਰਾਮ ਵਿੱਚ ਮੂਣਕ ਇਲਾਕੇ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚੋਂ ਚੁਣੇ ਗਏ ਬੈਸਟ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਇੰਦਰਜੀਤ ਸਿੰਘ ਗਿੱਲ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਮੂਣਕ, ਸ਼੍ਰੀਮਤੀ ਮੀਨਾ ਰਾਣੀ ਹੋਲੀ ਚਾਈਲਡ ਪਬਲਿਕ ਸਕੂਲ ਮੂਣਕ,ਗੁਰਿੰਦਰਜੀਤ ਸਿੰਘ ਈ.ਟੀ.ਟੀ. ਹੰਸ ਰਾਜ ਸਰਕਾਰੀ ਪ੍ਰਾਇਮਰੀ ਸਕੂਲ ਮੂਣਕ, ਸਿੰਮੀ ਗੋਇਲ ਨਵਦੀਪ ਸਕੂਲ ਮੂਣਕ , ਬਬਲੀ ਕੌਰ ਈ. ਟੀ.ਟੀ.ਸਰਕਾਰੀ ਪ੍ਰਾਇਮਰੀ ਸਕੂਲ ਮੂਣਕ ਮੁੰਡੇ, ਅਮਨਪ੍ਰੀਤ ਕੌਰ ਈ. ਟੀ. ਟੀ., ਭਗਤ ਰਵੀਦਾਸ ਸਰਕਾਰੀ ਪ੍ਰਾਇਮਰੀ ਸਕੂਲ ਮੂਣਕ, ਗੁਰਪ੍ਰੀਤ ਸਿੰਘ ਹੈਪੀ ਪਬਲਿਕ ਸਕੂਲ ਮੂਣਕ, ਸ਼੍ਰੀ ਕਾਂਤ ਸੋਰਬ ਸ਼ਾਸਤਰੀ ਡੀ. ਏ. ਵੀ.ਸਕੂਲ ਮੂਣਕ, ਰੀਨਾ ਮੈਥ ਟੀਚਰ ਸ਼ਿਕਸ਼ਾ ਨਿਕੇਤਨ ਮੂਣਕ, ਪ੍ਰਵੀਨ ਰਾਣੀ ਸਰਾਓ ਪਬਲਿਕ ਸਕੂਲ ਮੂਣਕ। ਇਹਨਾ ਅਧਿਆਪਕਾ ਨੂੰ ਐਸ. ਡੀ. ਐਮ. ਸ੍ਰੀ ਰਾਕੇਸ਼ ਗਰਗ, ਪੀ.ਸੀ.ਐਸ. ਨੇ ਸ਼ੀਲਡ ਅਤੇ ਪ੍ਰਸੰਸਾ ਪੱਤਰ ਦੇ ਕੇ ਬਤੌਰ ਬੈਸਟ ਟੀਚਰ ਵੱਲੋਂ ਸਨਮਾਨਿਤ ਕੀਤਾ। ਇਸ ਦੌਰਾਨ ਇੱਕ ਵਿਸ਼ੇਸ਼ ਸਨਮਾਨ ਸ਼੍ਰੀ ਮਤੀ ਸਿੰਮੀ ਰਾਣੀ ਸਟੇਟ ਅਵਾਰਡੀ ਮੁੱਖ ਅਧਿਆਪਕਾ ਹੰਸ ਰਾਜ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ ਨੂੰ *ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਦੀਪ ਸਕੂਲ ਦੇ ਐਮ. ਡੀ. ਕਰਮਵੀਰ ਸਿੰਗਲਾ ਨੇ ਇਸ ਪ੍ਰੋਗਰਾਮ ਨੂੰ ਬਾਖ਼ੂਬੀ ਅਤੇ ਪੂਰੇ ਆਪਣੇ ਤਜਰਬੇ ਨਾਲ ਨੇਪਰੇ ਚਾੜ੍ਹਿਆ । ਮੁੱਖ ਮਹਿਮਾਨ ਐਸ. ਡੀ.ਐਮ. ਰਕੇਸ਼ ਗੁਪਤਾ ਪੀ.ਸੀ.ਐਸ.ਵੱਲੋਂ ਇਸ ਵਰਲਡ ਟੀਚਰ ਡੇ ਮਨਾਉਣ ਅਤੇ ਬੈਸਟ ਟੀਚਰਾ ਦਾ ਹੌਸਲਾ ਵਧਾਉਣ ਲਈ ਰੋਟਰੀ ਕਲੱਬ ਮੂਣਕ ਦੀ ਪ੍ਰਸੰਸ਼ਾ ਵੀ ਕੀਤੀ। ਇਸ ਮੋਕੇ ਰੋਟਰੀ ਕਲੱਬ ਮੂਣਕ ਦੇ ਪ੍ਰਧਾਨ ਐਡਵੋਕੇਟ ਅੰਕੁਰ ਸਿੰਗਲਾ ਕਲੱਬ, ਸ੍ਰੀ ਸਚਿਨ ਸਿੰਗਲਾ ਜਨਰਲ ਸੈਕਟਰੀ, ਸ੍ਰੀ ਚੇਤਨ ਗਰਗ ਕੈਸ਼ੀਅਰ ਅਤੇ ਸ੍ਰੀ ਮਨੀਸ਼ ਜੈਨ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਦੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਭੀਮ ਸੈਨ ਗਰਗ,ਲੇਖ ਰਾਮ ਸਿੰਗਲਾ, ਪ੍ਰਿੰਸ ਗਰਗ, ਸੰਦੀਪ ਬਾਂਸਲ ਤੋਂ ਇਲਾਵਾਂ ਹੋਰ ਵੀ ਰੋਟਰੀ ਕਲੱਬ ਮੂਣਕ ਦੇ ਮੈਂਬਰਾਂ ਅਤੇ ਨਵਦੀਪ ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਜੀਤ ਕੌਰ ਅਤੇ ਸਮੂਹ ਸਟਾਫ਼ ਅਤੇ ਸਕੂਲੀ ਬੱਚਿਆ ਸਮੇਤ ਮੋਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਐਜੂਕੇਟਰਾਂ ਵਲੋਂ 11 ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨੇ ਦਾ ਐਲਾਨ ਅਗਲੀ ਖ਼ਬਰ ਮੁੱਖ ਮੰਤਰੀ ਦਾ ਦਫਤਰ ਬਣਿਆ ਭ੍ਰਿਸ਼ਟਾਚਾਰੀਆਂ ਦਾ ਅੱਡਾ ਅਤੇ ਭਗਵੰਤ ਮਾਨ ਭ੍ਰਿਸ਼ਟਾਚਾਰੀ ਟੋਲੇ ਨੂੰ ਬਚਾਅ ਰਹੇ - ਭਾਜਪਾ
Ad Position 24