08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਗਰ ਪੰਚਾਇਤ ਮੂਣਕ ਦੇ ਜਗਸੀਰ ਮਲਾਣਾ ਸੀਨੀਅਰ ਮੀਤ ਪ੍ਰਧਾਨ ਤੇ ਜਸਪਾਲ ਜੱਸੀ ਮੀਤ ਪ੍ਰਧਾਨ ਚੁਣੇ

ਮੂਣਕ, 7 ਅਕਤੂਬਰ (ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ)-ਨਗਰ ਪੰਚਾਇਤ ਮੂਣਕ ਵਿਖੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਐਸ. ਡੀ.

Ad Position 21
No active advertisement
ਅਜੀਤ ਡੈਸਕ 08-10-2026
ਮੂਣਕ, 7 ਅਕਤੂਬਰ (ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ)-ਨਗਰ ਪੰਚਾਇਤ ਮੂਣਕ ਵਿਖੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਐਸ.ਡੀ. ਐਮ. ਕਮ ਚੋਣ ਅਧਿਕਾਰੀ ਰਕੇਸ਼ ਪ੍ਰਕਾਸ਼ ਗਰਗ ਦੀ ਨਿਗਰਾਨੀ ਹੇਠ ਨੇਮ ਅਨੁਸਾਰ ਕਰਵਾਈ ਗਈ। ਇਸ ਮੌਕੇ ਨਗਰ ਪੰਚਾਇਤ ਦੇ ਈ.ਓ. ਰਮਨਦੀਪ ਸ਼ਰਮਾ, ਨਾਇਬ ਤਹਿਸੀਲਦਾਰ ਧਰਮਿੰਦਰ ਸਿੰਘ, ਸੁਮਨ ਰਾਣੀ ਪ੍ਰਧਾਨ ਨਗਰ ਪੰਚਾਇਤ ਮੂਣਕ ਅਤੇ ਸਮੂਹ ਐਮ.ਸੀ. ਹਾਜ਼ਰ ਸਨ। ਇੱਕ ਸਾਲ ਲਈ ਹੋਈ ਚੋਣ ਦੌਰਾਨ ਵਾਰਡ ਨੰਬਰ 10 ਤੋਂ ਐਮ,ਸੀ. ਜਗਸੀਰ ਮਲਾਣਾ ਦਾ ਸੀਨੀਅਰ ਮੀਤ ਪ੍ਰਧਾਨ ਲਈ ਨਾਮ ਵਾਰਡ ਨੰਬਰ 4 ਤੋਂ ਐਮ.ਸੀ. ਮੁਖਤਿਆਰ ਸਿੰਘ ਕੰਬੋਜ ਨੇ ਪ੍ਰਪੋਜ਼ ਕੀਤਾ ਅਤੇ ਇਸ ਦੇ ਨਾਮ ਦੀ ਤਾਇਦ ਵਾਰਡ ਨੰਬਰ 11 ਤੋਂ ਐਮ.ਸੀ. ਨਛੱਤਰ ਸਿੰਘ ਨੇ ਕੀਤੀ। ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਵਾਰਡ ਨੰਬਰ 8 ਤੋਂ ਐਮ.ਸੀ. ਜਸਪਾਲ ਸਿੰਘ ਜੱਸੀ ਦਾ ਨਾਮ ਵਾਰਡ ਨੰਬਰ 6 ਤੋਂ ਰਾਜੇਸ਼ ਕੁਮਾਰ ਡਫਲੀ ਨੇ ਪ੍ਰਪੋਜ ਕੀਤਾ ਅਤੇ ਇਸ ਦੇ ਨਾਮ ਦੀ ਤਾਇਦ ਵਾਰਡ ਨੰਬਰ 1 ਤੋ ਐਮ.ਸੀ. ਸੰਤੋਸ਼ ਰਾਣੀ ਨੇ ਕੀਤੀ। ਇਸ ਚੋਣ ਪ੍ਰਕਿਰਿਆ ਉਪਰੰਤ ਚੋਣ ਨਿਗਰਾਨ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਰਬ ਸੰਮਤੀ ਨਾਲ ਜਗਸੀਰ ਮਲਾਣਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸਪਾਲ ਸਿੰਘ ਜੱਸੀ ਨੂੰ ਮੀਤ ਪ੍ਰਧਾਨ ਇਕ ਸਾਲ ਲਈ ਚੁਣਿਆ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ ਰਾਮਦੇਵ ਸ਼ਰਮਾ ਨੇ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ। ਇਸ ਚੋਣ ਪ੍ਰਕਿਰਿਆ ਦੌਰਾਨ ਐਮ.ਸੀਆਂ ‘ਚ ਪ੍ਰਭਜੋਤ ਕੌਰ ਸੇਖੋਂ, ਮਨਪ੍ਰੀਤ ਕੌਰ ਸੈਣੀ, ਪਾਸੋ ਦੇਵੀ, ਗੁਰਵਿੰਦਰ ਸਿੰਘ ਸੰਧੂ, ਜ਼ਿਲ੍ਹਾ ਸੈਣੀ, ਅਮਨਦੀਪ ਕੌਰ ਹਾਜ਼ਰ ਸਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਕਰਮਜੀਤ ਸਿੰਘ ਰਾਜਲਹੇੜੀ, ਬਲਜੀਤ ਸਿੰਘ ਮੰਡਵੀ, ਭੋਲਾ ਸੇਖੋ, ਨੰਬਰਦਾਰ ਬਲਕਾਰ ਸੈਣੀ, ਮਿੱਠੂ ਸੈਣੀ, ਬਲਵੀਰ ਸਿੰਘ ਸੈਣੀ, ਮੁਕੰਦ ਸੈਣੀ ਤੇ ਸਤੀਸ਼ ਕੁਮਾਰ, ਸੈਂਟਰ ਇੰਸਪੈਕਟਰ ਪਰਮਜੀਤ ਸਿੰਘ, ਗੁਰਦੀਪ ਸਿੰਘ ਇੰਸਪੈਕਟਰ, ਨਛੱਤਰ ਸਿੰਘ ਕਲਰਕ, ਪ੍ਰਦੀਪ ਸ਼ਰਮਾ ਕਲਰਕ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਾਈ ਬਖਸ਼ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਸਨ ਤੋਂ ਹਰ ਵਰਗ ਖੁਸ਼ - ਤਾਰੀ ਭਸੋੜ ਅਗਲੀ ਖ਼ਬਰ ਸਿੰਗਲਾ ਦੀ ਚੋਣ ਮੁਹਿੰਮ ਸੰਗਰੂਰ ਸ਼ਹਿਰ ਦੀ ਗੁਰੂ ਨਾਨਕ ਕਾਲੋਨੀ ਤੋਂ ਆਰੰਭ ਕਰਾਂਗੇ-ਬੀਬੀ ਸੈਣੀ
Ad Position 24