ਕੇਂਦਰੀ ਵਿਦਿਆਲਿਆ ਸਲਾਈਟ ’ਚ ਹਿੰਦੀ ਮਹੀਨੇ ਦੀ ਸ਼ਾਨਦਾਰ ਸਮਾਪਤੀ
ਲੌਂਗੋਵਾਲ, 8 ਅਕਤੂਬਰ (ਸ. ਸ.
ਲੌਂਗੋਵਾਲ, 8 ਅਕਤੂਬਰ (ਸ.ਸ. ਖੰਨਾ, ਵਿਨੋਦ) - ਕੇਂਦਰੀ ਵਿਦਿਆਲਿਆ ਸਲਾਈਟ ਲੌਂਗੋਵਾਲ ਵਿਖੇ 1 ਤੋਂ 30 ਸਤੰਬਰ ਤੱਕ ਮਨਾਏ ਗਏ ‘ਹਿੰਦੀ ਮਹੀਨੇ’ ਦੀ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਵਿੱਚ ਹਿੰਦੀ ਭਾਸ਼ਾ ਪ੍ਰਤੀ ਰੁਚੀ ਅਤੇ ਰਚਨਾਤਮਕਤਾ ਪੈਦਾ ਕਰਨ ਲਈ ਵੱਖ-ਵੱਖ ਸਾਹਿਤਕ ਤੇ ਭਾਸ਼ਾਈ ਮੁਕਾਬਲੇ ਕਰਵਾਏ ਗਏ। ਹਾਊਸ ਪੱਧਰ ਦੇ ਇਕਾਂਗੀ ਮੰਚਨ ਵਿੱਚ ਅਸ਼ੋਕ ਹਾਊਸ ਨੇ ਪਹਿਲਾ, ਟੈਗੋਰ ਤੇ ਰਮਨ ਹਾਊਸ ਨੇ ਸਾਂਝੇ ਤੌਰ ’ਤੇ ਦੂਜਾ ਅਤੇ ਸ਼ਿਵਾਜੀ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਕਹਾਣੀ ਸੁਣਾਉਣ, ਦੋਹਾ ਗਾਇਨ ਅਤੇ ਕਵੀ ਦਰਬਾਰ ਵਿੱਚ ਵੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਵੀ ਦਰਬਾਰ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਮਾਜਿਕ, ਮਨੁੱਖੀ ਅਤੇ ਰਾਸ਼ਟਰੀ ਵਿਸ਼ਿਆਂ ’ਤੇ ਕਵਿਤਾਵਾਂ ਪੇਸ਼ ਕੀਤੀਆਂ।ਸਮਾਪਤੀ ਸਮਾਰੋਹ ਦੌਰਾਨ ਜੇਤੂਆਂ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਹਰੀ ਹਰੀ ਯਾਦਵ ਨੇ ਕਿਹਾ ਕਿ ਹਿੰਦੀ ਭਾਰਤੀ ਸੱਭਿਆਚਾਰ, ਸੰਵੇਦਨਾ ਅਤੇ ਵਿਭਿੰਨਤਾ ਨੂੰ ਜੋੜਨ ਵਾਲੀ ਮਜ਼ਬੂਤ ਕੜੀ ਹੈ। ਪ੍ਰੋਗਰਾਮ ਇੰਚਾਰਜ ਰਾਜਕੁਮਾਰ ਜਿੰਦੋਲੀਆ ਨੇ ਸਭ ਦਾ ਧੰਨਵਾਦ ਕੀਤਾ।