04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਾਤਰੋਂ ਚੌਂਕ ਦੇ ਟਰੈਫਿਕ ਜਾਮ ਤੋਂ ਰਾਹਤ ਲਈ ਨਵੀਂ ਸੜਕ ਬਣਾਉਣ ਦੀ ਮੰਗ ਸ਼ੇਰਪੁਰ ਵਾਸੀਆਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ

ਸ਼ੇਰਪੁਰ, 4 ਅਕਤੂਬਰ (ਮੇਘ ਰਾਜ ਜੋਸ਼ੀ) - ਕਾਤਰੋਂ ਚੌਂਕ ਸ਼ੇਰਪੁਰ ਵਿਖੇ ਵੱਡੇ ਵਾਹਨਾਂ ਕਾਰਨ ਅਕਸਰ ਲੱਗਦੇ ਟਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਸ਼ੇਰਪੁਰ ਵਾਸੀਆਂ ਵਲੋਂ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਨੂੰ ਨਵੀਂ ਸੜਕ ਬਣਾਉਣ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਧੂਰੀ ਅਤੇ ਮਲੇਰਕੋਟਲਾ ਵਲੋਂ ਆਉਣ ਵਾਲੇ ਵੱਡੇ ਵਾਹਨਾਂ ਦੀ ਆਵਾਜਾਈ ਕਾਰਨ ਕਾਤਰੋਂ ਚੌਂਕ ਵਿਖੇ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸ ਕਾਰਨ ਆਮ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Ad Position 21
No active advertisement
04 ਐਸਐਨਜੀ104ਪਿੰਡ ਕਾਲੀਆ ਵਿਖੇ ਰਵਿਦਾਸ ਧਰਮਸ਼ਾਲਾ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ, ਨਾਲ਼ ਖੜ੍ਹੇ ਸਨਮੀਕ ਸਿੰਘ ਹੈਨਰੀ। ਤਸਵੀਰ-ਅਸ਼ੋਕ ਗਰਗ 05-10-2026
ਸ਼ੇਰਪੁਰ, 4 ਅਕਤੂਬਰ (ਮੇਘ ਰਾਜ ਜੋਸ਼ੀ) - ਕਾਤਰੋਂ ਚੌਂਕ ਸ਼ੇਰਪੁਰ ਵਿਖੇ ਵੱਡੇ ਵਾਹਨਾਂ ਕਾਰਨ ਅਕਸਰ ਲੱਗਦੇ ਟਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਸ਼ੇਰਪੁਰ ਵਾਸੀਆਂ ਵਲੋਂ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਨੂੰ ਨਵੀਂ ਸੜਕ ਬਣਾਉਣ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਧੂਰੀ ਅਤੇ ਮਲੇਰਕੋਟਲਾ ਵਲੋਂ ਆਉਣ ਵਾਲੇ ਵੱਡੇ ਵਾਹਨਾਂ ਦੀ ਆਵਾਜਾਈ ਕਾਰਨ ਕਾਤਰੋਂ ਚੌਂਕ ਵਿਖੇ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸ ਕਾਰਨ ਆਮ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਵਾਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਰਜਵਾਹੇ ਦੇ ਨਾਲ-ਨਾਲ ਨਵੀਂ ਸੜਕ ਬਣਾਈ ਜਾਵੇ ਅਤੇ ਇਸ ਨੂੰ ਰਾਮਨਗਰ ਛੰਨਾ ਰੋਡ ਨਾਲ ਜੋੜਿਆ ਜਾਵੇ ਤਾਂ ਜੋ ਧੂਰੀ-ਮਲੇਰਕੋਟਲਾ ਵੱਲੋਂ ਆਉਣ ਵਾਲੇ ਵੱਡੇ ਵਾਹਨਾਂ ਦੀ ਆਵਾਜਾਈ ਨੂੰ ਕਾਤਰੋਂ ਚੌਂਕ ਤੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਕਾਤਰੋਂ ਚੌਂਕ ਵਿਖੇ ਟਰੈਫਿਕ ਦਾ ਦਬਾਅ ਘਟੇਗਾ ਅਤੇ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਹਾਕਮ ਸਿੰਘ, ਨਾਹਰ ਸਿੰਘ, ਬਲਵਿੰਦਰ ਸਿੰਘ, ਜਗਦੇਵ ਸਿੰਘ, ਬਿਕਰ ਸਿੰਘ, ਸੁਖਦੇਵ ਸਿੰਘ, ਰਮਨਦੀਪ ਸਿੰਘ, ਮੰਗਾ ਸਿੰਘ, ਬਹਾਲ ਸਿੰਘ, ਅਮਰਜੀਤ ਸਿੰਘ, ਰੂਪ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪੋ੍: ਜਸਵੰਤ ਸਿੰਘ ਗੱਜਣਮਾਜਰਾ ਤੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ। ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਦਾ ਤਾਜ... ਅਗਲੀ ਖ਼ਬਰ ਗੁਰਬੀਰ ਸਿੰਘ ਛਾਬੜਾ ਦੀ ਗਤਕਾ ਪ੍ਰਦਰਸ਼ਨੀ ’ਚ ਸਟੇਟ ਲਈ ਚੋਣ
Ad Position 24