ਗੁਰਬੀਰ ਸਿੰਘ ਛਾਬੜਾ ਦੀ ਗਤਕਾ ਪ੍ਰਦਰਸ਼ਨੀ ’ਚ ਸਟੇਟ ਲਈ ਚੋਣ
ਖਨੌਰੀ, 4 ਅਕਤੂਬਰ (ਬਲਵਿੰਦਰ ਸਿੰਘ ਥਿੰਦ) -ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਤਕਾ ਅਖਾੜਾ ਖਨੌਰੀ ਦੇ ਹੋਣਹਾਰ ਗਤਕਾਬਾਜ਼ ਗੁਰਬੀਰ ਸਿੰਘ ਛਾਬੜਾ ਨੇ ਅੰਡਰ-17 ਵਰਗ ਦੀ ਗਤਕਾ ਪ੍ਰਦਰਸ਼ਨੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਗੁਰਬੀਰ ਸਿੰਘ ਦੀ ਇਹ ਚੋਣ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੰਗਰੂਰ ਜ਼ਿਲ੍ਹੇ ਵਲੋਂ ਅੰਡਰ-17 ਵਰਗ ਵਿੱਚ ਹੋਈ ਚੋਣ ਦੌਰਾਨ ਕੀਤੀ ਗਈ।
ਆ
ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ । ਤਸਵੀਰ– ਵਿਨੋਦ
05-10-2026
ਖਨੌਰੀ, 4 ਅਕਤੂਬਰ (ਬਲਵਿੰਦਰ ਸਿੰਘ ਥਿੰਦ) -ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਤਕਾ ਅਖਾੜਾ ਖਨੌਰੀ ਦੇ ਹੋਣਹਾਰ ਗਤਕਾਬਾਜ਼ ਗੁਰਬੀਰ ਸਿੰਘ ਛਾਬੜਾ ਨੇ ਅੰਡਰ-17 ਵਰਗ ਦੀ ਗਤਕਾ ਪ੍ਰਦਰਸ਼ਨੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਗੁਰਬੀਰ ਸਿੰਘ ਦੀ ਇਹ ਚੋਣ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੰਗਰੂਰ ਜ਼ਿਲ੍ਹੇ ਵਲੋਂ ਅੰਡਰ-17 ਵਰਗ ਵਿੱਚ ਹੋਈ ਚੋਣ ਦੌਰਾਨ ਕੀਤੀ ਗਈ। ਗੁਰਬੀਰ ਸਿੰਘ ਛਾਬੜਾ ਸ਼ਹਿਰ ਦੀ ਪ੍ਰਸਿੱਧ ਹਸਤੀ ਸਵਰਗੀ ਗੁਰਮੀਤ ਸਿੰਘ ਛਾਬੜਾ ਦਾ ਪੋਤਰਾ ਅਤੇ ਚਰਨਜੀਤ ਸਿੰਘ ‘ਸੋਨੂੰ ਛਾਬੜਾ’ ਦਾ ਪੁੱਤਰ ਹੈ। ਉਹ ਬਚਪਨ ਤੋਂ ਹੀ ਗਤਕੇ ਦੀ ਖੇਡ ਪ੍ਰਤੀ ਉਤਸ਼ਾਹ ਅਤੇ ਲਗਨ ਰੱਖਦਾ ਹੈ ਅਤੇ ਮੌਜੂਦਾ ਸਮੇਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਤਕਾ ਅਖਾੜਾ ਖਨੌਰੀ ਨਾਲ ਜੁੜ ਕੇ ਗਤਕੇ ਦੀ ਸਿਖਲਾਈ ਲੈ ਰਿਹਾ ਹੈ। ਇਸ ਮੌਕੇ ਗਤਕਾ ਅਖਾੜਾ ਖਨੌਰੀ ਦੇ ਕੋਚ ਹਰਪ੍ਰੀਤ ਸਿੰਘ ਚੋਪੜਾ ਨੇ ਗੁਰਬੀਰ ਸਿੰਘ ਦੀ ਸਟੇਟ ਪੱਧਰ ਲਈ ਹੋਈ ਚੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕੋਚ ਹਰਪ੍ਰੀਤ ਸਿੰਘ ਚੋਪੜਾ ਨੇ ਗੁਰਬੀਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰਬੀਰ ਸਿੰਘ ਹਮੇਸ਼ਾ ਹੀ ਗਤਕੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਇਸ ਮੌਕੇ ਗੁਰਚਰਨ ਸਿੰਘ ਛਾਬੜਾ ਸਕੱਤਰ ਖਨੌਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਨਾਮ ਸਿੰਘ ਛਾਬੜਾ, ਚਰਨਜੀਤ ਸਿੰਘ ਸੋਨੂੰ ਛਾਬੜਾ ਆਦਿ ਮੌਜੂਦ ਸਨ।