ਮੁਫ਼ਤ ਦਿਲ ਜਾਂਚ ਕੈਂਪ ਲਗਾਇਆ
ਅਹਿਮਦਗੜ੍ਹ, 30 ਸਤੰਬਰ (ਰਣਧੀਰ ਸਿੰਘ ਮਹੋਲੀ)- ਵਿਸ਼ਵ ਦਿਲ ਦਿਵਸ ’ਤੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ਼ ਰੋਟਰੀ ਕਲੱਬ ਵਲੋਂ ਧਵਨ ਹਸਪਤਾਲ ਅਹਿਮਦਗੜ੍ਹ ਵਿਖੇ ਮੁਫ਼ਤ ਦਿਲ ਦੀ ਜਾਂਚ ਕੈਂਪ ਲਗਾਇਆ। ਕੈਂਪ ਦੌਰਾਨ ਮਾਹਿਰ ਡਾ.
ਅਹਿਮਦਗੜ੍ਹ, 30 ਸਤੰਬਰ (ਰਣਧੀਰ ਸਿੰਘ ਮਹੋਲੀ)- ਵਿਸ਼ਵ ਦਿਲ ਦਿਵਸ ’ਤੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ਼ ਰੋਟਰੀ ਕਲੱਬ ਵਲੋਂ ਧਵਨ ਹਸਪਤਾਲ ਅਹਿਮਦਗੜ੍ਹ ਵਿਖੇ ਮੁਫ਼ਤ ਦਿਲ ਦੀ ਜਾਂਚ ਕੈਂਪ ਲਗਾਇਆ। ਕੈਂਪ ਦੌਰਾਨ ਮਾਹਿਰ ਡਾ. ਪੁਨੀਤ ਧਵਨ ਨੇ ਕਰੀਬ 65 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਇਸ ਦੇ ਲੱਛਣ ਛਾਤੀ ’ਚ ਦਰਦ ਜਾਂ ਭਾਰ, ਸਾਹ ਲੈਣ ਵਿੱਚ ਤਕਲੀਫ਼, ਅਸਧਾਰਨ ਥਕਾਵਟ ਆਦਿ ਅਤੇ ਬਚਾਅ ਲਈ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਤਣਾਅ ਤੇ ਕਾਬੂ ਅਤੇ ਸਮੇਂ-ਸਮੇਂ ਤੇ ਸਿਹਤ ਜਾਂਚ ਕਰਵਾਉਣ ਦੀ ਅਪੀਲ ਕੀਤੀ। ਮਰੀਜ਼ਾਂ ਦੀ ਈ.ਸੀ.ਜੀ. ਖੂਨ ਦੇ ਟੈਸਟ ਅਤੇ ਹੋਰ ਜ਼ਰੂਰੀ ਜਾਂਚ ਮੁਫ਼ਤ ਕੀਤੀ ਗਈ। ਰੋਟਰੀ ਕਲੱਬ ਪ੍ਰਧਾਨ ਕਰਨ ਕਰੀਰ, ਪੈਟਰਨ ਪ੍ਰੋਫੈਸਰ ਐੱਸ.ਪੀ. ਸੋਫ਼ਤ, ਸਕੱਤਰ ਅਸ਼ੋਕ ਕੁਮਾਰ, ਅਵਤਾਰ ਕ੍ਰਿਸ਼ਨ ਨੇ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਉਪਰਾਲੇ ਕਰਨੇ ਬਹੁਤ ਜਰੂਰੀ ਹਨ।