ਨਸ਼ਿਆਂ ਖ਼ਿਲਾਫ਼ ਵਿਸ਼ਾਲ ਸੈਮੀਨਾਰ ਕਰਵਾਇਆ
ਮਾਲੇਰਕੋਟਲਾ, 30 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਲੀਗਲ ਸੈੱਲ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ‘ਚ ਬਤੌਰ ਮੁੱਖ ਮਹਿਮਾਨ ਗੁਰਮੀਤ ਸਿੰਘ ਡੀ.
ਮਾਲੇਰਕੋਟਲਾ, 30 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਲੀਗਲ ਸੈੱਲ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ‘ਚ ਬਤੌਰ ਮੁੱਖ ਮਹਿਮਾਨ ਗੁਰਮੀਤ ਸਿੰਘ ਡੀ.ਆਈ.ਜੀ. ਕਮਾਂਡੋ ਪਟਿਆਲਾ, ਮਾਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ, ਰਾਜਵਿੰਦਰ ਸਿੰਘ ਐਸ.ਪੀ. ਹੈੱਡ ਕੁਆਰਟਰ ਮਲੇਰਕੋਟਲਾ ਤੇ ਮਾਨਵਦੀਪ ਸਿੰਘ ਸਿੱਧੂ ਡੀ.ਐਸ.ਪੀ. ਮਲੇਰਕੋਟਲਾ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਮੈਡਮ ਡਾ. ਅਨੀਲਾ ਸੁਲਤਾਨਾ ਵਲੋਂ ਸਮੂਹ ਮਹਿਮਾਨਾਂ ਨੂੰ ਜੀ-ਆਇਆਂ ਨੂੰ ਕਿਹਾ ਗਿਆ। ਮੰਚ ਦਾ ਸੰਚਾਲਨ ਲੀਗਲ ਸੈੱਲ ਦੇ ਇਚਾਰਜ ਡਾ. ਪ੍ਰਿਤਪਾਲ ਕੌਸ਼ਿਕ ਵਲੋਂ ਕੀਤਾ ਗਿਆ, ਉਨ੍ਹਾਂ ਆਖਿਆ ਕਿ ਵਿੱਦਿਅਕ ਅਦਾਰਿਆਂ ਅੰਦਰ ਅਜਿਹੇ ਸੈਮੀਨਾਰਾਂ ਦੀ ਵੱਡੀ ਲੋੜ ਹੈ। ਕਾਲਜ ਇੰਚਾਰਜ ਪ੍ਰੋ. ਹਰਗੁਰਪ੍ਰਤਾਪ ਸਿੰਘ ਵਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੋ. ਅਰਵਿੰਦ ਕੌਰ, ਕਾਲਜ ਕੈਂਪਸ ਇੰਚਾਰਜ ਪ੍ਰੋ. ਅਲੋਕ ਸ਼ੁਕਲਾ, ਪ੍ਰੋ. ਸੁਖਬੀਰ ਸਿੰਘ, ਪ੍ਰੋ. ਮੁਹੰਮਦ ਅਨਵਰ, ਪ੍ਰੋ. ਵਲੀ ਮੁਹੰਮਦ, ਪ੍ਰੋ. ਡਾ. ਸੁਖਦੀਪ ਕੌਰ, ਪ੍ਰੋ.ਕੁਲਦੀਪ ਸਿੰਘ, ਪ੍ਰੋ. ਨੇਹਾ ਵੋਹਰਾ ਹਾਜ਼ਰ ਸਨ ।