30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਰਾਮਲੀਲ੍ਹਾ ਤੇ ਦੁਸਹਿਰੇ ਮੇਲੇ ਮੌਕੇ ਆਰਕੈਸਟਰਾ ਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ

ਅਹਿਮਦਗੜ੍ਹ, 29 ਸਤੰਬਰ (ਰਵਿੰਦਰ ਪੁਰੀ)- ਅਖਿਲ ਭਾਰਤੀਆ ਜਾਗਰਣ ਸੁਧਾਰ ਮੰਡਲ ਪੰਜਾਬ ਸ਼ਾਖਾ ਵਲੋਂ ਪੰਜਾਬ ’ਚ ਧਾਰਮਿਕ ਸਮਾਗਮਾਂ ਦੇ ਆਯੋਜਨ ਮੌਕੇ ਸਨਾਤਨੀ ਧਾਰਮਿਕ ਪਰੰਪਰਾਵਾਂ ਦੇ ਉਲਟ ਜੋ ਗੀਤ ਸੰਗੀਤ ਲਗਾ ਕੇ ਡਾਂਸ ਕੀਤੇ ਜਾਂਦੇ ਹਨ ਅਤੇ ਖੁੱਲ੍ਹੇ ਆਮ ਲੱਚਰਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਉਨ੍ਹਾਂ ਸੰਸਥਾਵਾਂ ਨੂੰ ਸੰਸਥਾ ਵਲੋਂ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਦੇ ਆਯੋਜਨ ਬੰਦ ਕਰਨ ਲਈ ਵੀ ਸਖਤੀ ਨਾਲ ਕਿਹਾ ਗਿਆ।

Ad Position 21
No active advertisement
ਅਮਨ ਵਰਮਾ ਤੇ ਹਰੀਸ਼ ਵਰਮਾ। 30-09-2026
ਅਹਿਮਦਗੜ੍ਹ, 29 ਸਤੰਬਰ (ਰਵਿੰਦਰ ਪੁਰੀ)- ਅਖਿਲ ਭਾਰਤੀਆ ਜਾਗਰਣ ਸੁਧਾਰ ਮੰਡਲ ਪੰਜਾਬ ਸ਼ਾਖਾ ਵਲੋਂ ਪੰਜਾਬ ’ਚ ਧਾਰਮਿਕ ਸਮਾਗਮਾਂ ਦੇ ਆਯੋਜਨ ਮੌਕੇ ਸਨਾਤਨੀ ਧਾਰਮਿਕ ਪਰੰਪਰਾਵਾਂ ਦੇ ਉਲਟ ਜੋ ਗੀਤ ਸੰਗੀਤ ਲਗਾ ਕੇ ਡਾਂਸ ਕੀਤੇ ਜਾਂਦੇ ਹਨ ਅਤੇ ਖੁੱਲ੍ਹੇ ਆਮ ਲੱਚਰਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਉਨ੍ਹਾਂ ਸੰਸਥਾਵਾਂ ਨੂੰ ਸੰਸਥਾ ਵਲੋਂ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਦੇ ਆਯੋਜਨ ਬੰਦ ਕਰਨ ਲਈ ਵੀ ਸਖਤੀ ਨਾਲ ਕਿਹਾ ਗਿਆ। ਭਾਵੇਂ ਕਾਫੀ ਪੱਧਰ ਦੇ ਇਸ ਸਬੰਧੀ ਸੁਧਾਰ ਵੀ ਹੋ ਗਿਆ ਹੈ। ਪਰ ਫਿਰ ਵੀ ਬਹੁਤ ਥਾਵਾਂ ’ਤੇ ਇਸ ਤਰ੍ਹਾਂ ਦਾ ਲੱਚਰਤਾ ਦਾ ਸਬੂਤ ਦੇਖਣ ਨੂੰ ਮਿਲਦਾ ਹੈ । ਜਿਸ ਪ੍ਰਤੀ ਅਖਿਲ ਭਾਰਤੀਆ ਜਾਗਰਣ ਸੁਧਾਰ ਮੰਡਲ ਜ਼ਿਲਾ ਲੇਰਕੋਟਲਾ ਦੇ ਚੇਅਰਮੈਨ ਅਮਨ ਵਰਮਾ ਅਤੇ ਪ੍ਰਧਾਨ ਹਰੀਸ਼ ਵਰਮਾ ਨੇ ਇੱਕ ਲਿਖਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਵਾਰ ਰਾਮਲੀਲਾ ਅਤੇ ਦੁਸਹਿਰੇ ਮੇਲਿਆ ਤੇ ਔਰਕੈਸਟਰਾ ਲਗਾਉਣੇ ਅਤੇ ਫਿਲਮੀ ਗੀਤਾਂ ’ਤੇ ਡਾਂਸ ਕਰਨ ਵਾਲਿਆਂ ਨੂੰ ਸਖਤੀ ਨਾਲ ਰੋਕਿਆ ਜਾਵੇਗਾ। ਜੇਕਰ ਉਨ੍ਹਾਂ ਦੀਆਂ ਸਟੇਜਾਂ ’ਤੇ ਕੋਈ ਵੀ ਧਾਰਮਿਕ ਪਰੰਪਰਾਵਾਂ ਦੇ ਉਲਟ ਲੱਚਰਤਾ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਤਾਂ ਅਜਿਹਾ ਕਰਨ ਵਾਲਿਆਂ ਵਿਰੁੱਧ ਜਥੇਬੰਦੀ ਵਲੋਂ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਐਸ.ਯੂ.ਐਸ. ਸਕੂਲ ਮਹਿਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਵੈਟਰਨ ਅਥਲੀਟ ਸੁਖਦੇਵ ਸ਼ਰਮਾ ਨੇ ਅਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ
Ad Position 24