30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਏਸ਼ਿਆਈ ਖੇਡਾਂ - ਕੰਪਾਊਂਡ ਮਿਕਸਡ ਤੀਰਅੰਦਾਜ਼ੀ 'ਚ ਭਾਰਤ ਨੇ ਜਿੱਤਿਆ ਸੋਨ ਤਗਮਾ

ਨਾਗੋਆ, 30 ਸਤੰਬਰ - ਏਸ਼ਿਆਈ ਖੇਡਾਂ ਖੇਡਾਂ 2026 ਵਿਚ ਭਾਰਤੀ ਕੰਪਾਊਂਡ ਮਿਕਸਡ ਤੀਰਅੰਦਾਜ਼ੀ ਜੋੜੀ — ਸਾਹਿਲ ਰਾਜੇਸ਼ ਜਾਧਵ ਅਤੇ ਚਿਕਿਥਾ ਤਾਨੀਪਾਰਥੀ — ਨੇ ਸ਼ੂਟ-ਆਫ ਵਿੱਚ ਦੱਖਣੀ ਕੋਰੀਆ...

Ad Position 21
No active advertisement
ਅਜੀਤ ਡੈਸਕ 30-09-2026

ਨਾਗੋਆ, 30 ਸਤੰਬਰ -  ਏਸ਼ਿਆਈ ਖੇਡਾਂ ਖੇਡਾਂ 2026 ਵਿਚ ਭਾਰਤੀ ਕੰਪਾਊਂਡ ਮਿਕਸਡ ਤੀਰਅੰਦਾਜ਼ੀ ਜੋੜੀ — ਸਾਹਿਲ ਰਾਜੇਸ਼ ਜਾਧਵ ਅਤੇ ਚਿਕਿਥਾ ਤਾਨੀਪਾਰਥੀ — ਨੇ ਸ਼ੂਟ-ਆਫ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਨਿਰਧਾਰਤ ਸੈੱਟਾਂ ਦੇ ਅੰਤ ਵਿਚ ਸਕੋਰ 157-157 ਨਾਲ ਬਰਾਬਰ ਰਿਹਾ ਸੀ। ਇਸ ਤੋਂ ਬਾਅਦ ਨਿਰਣਾਇਕ ਸ਼ੂਟ-ਆਫ਼ ਵਿਚ ਭਾਰਤੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 20-19 ਨਾਲ ਜਿੱਤ ਪ੍ਰਾਪਤ ਕੀਤੀ। ਦੋਵੇਂ ਭਾਰਤੀ ਤੀਰਅੰਦਾਜ਼ਾਂ ਨੇ ਸੰਪੂਰਨ 10 ਦਾ ਸਕੋਰ ਲਗਾਇਆ, ਜਦੋਂ ਕਿ ਦੱਖਣੀ ਕੋਰੀਆ ਦਾ ਇਕ ਤੀਰ 9 ਪੁਆਇੰਟ ''ਤੇ ਰਹਿ ਗਿਆ।
ਇਸ ਜਿੱਤ ਨਾਲ ਭਾਰਤ ਨੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿਚ ਲਾਸ ਏਂਜਲਸ 2028 ਓਲੰਪਿਕ ਕੋਟਾ ਵੀ ਹਾਸਲ ਕਰ ਲਿਆ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਭਵਨ ਵਿਖੇ ਹੋ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਅਗਲੀ ਖ਼ਬਰ ਅੱਤਵਾਦੀ ਜਥੇਬੰਦੀਆਂ ਵਲੋਂ ਅਮਿਤ ਸ਼ਾਹ ਦੇ ਦੌਰੇ ਮੌਕੇ ਬੰਬ ਧਮਾਕੇ ਕਰਨ ਦੀ ਧਮਕੀ
Ad Position 24