29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ

ਚੀਮਾ ਮੰਡੀ, 29 ਸਤੰਬਰ (ਗੁਰਜੀਤ ਸਿੰਘ ਚਹਿਲ) – ਈ. ਟੀ.

Ad Position 21
No active advertisement
ਅਜੀਤ ਡੈਸਕ 30-09-2026
ਚੀਮਾ ਮੰਡੀ, 29 ਸਤੰਬਰ (ਗੁਰਜੀਤ ਸਿੰਘ ਚਹਿਲ) – ਈ.ਟੀ.ਟੀ. 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਯੂਨੀਅਨ ਆਗੂ ਗੁਰਸੰਗਤ ਸਿੰਘ ਬੁਢਲਾਡਾ ਤੇ ਅੰਮ੍ਰਿਤਪਾਲ ਸਿੰਘ ਧੂਰੀ ਦੀ ਅਗਵਾਈ ਵਿੱਚ ਫਾਜ਼ਿਲਕਾ ਵਿਖੇ ਮੀਟਿੰਗ ਕੀਤੀ। ਯੂਨੀਅਨ ਦੇ ਸੂਬਾ ਆਗੂਆ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 2364 ਈ.ਟੀ.ਟੀ. ਭਰਤੀ ਦੀ ਦੂਜੀ ਤੇ ਤੀਜੀ ਲਿਸਟ ਨੂੰ ਜੋਆਇਨ ਹੋਇਆਂ ਤਕਰੀਬਨ 5 ਮਹੀਨੇ ਤੋਂ ਵੱਧ ਦਾ ਸਮਾਂ ਹੋਂ ਚੁੱਕਿਆ ਹੈ ਪਰ ਚੌਥੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ, ਆਗੂਆਂ ਨੇ ਦੱਸਿਆ ਕਿ ਈਟੀਟੀ 2364 ਦੀ ਚੌਥੀ ਲਿਸਟ ਹੁਣ ਤਕ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ 19 ਫਰਵਰੀ ਤੇ 21 ਅਪ੍ਰੈਲ, 2026 ਨੂੰ ਈਟੀਟੀ 2364 ਭਰਤੀ ਦੀ ਦੂਜੀ ਤੇ ਤੀਜੀ ਲਿਸਟ ਦੇ ਨਿਯੁਕਤੀ ਪੱਤਰ ਦਿੱਤੇ ਗਏ ਸਨ ਜਿਸ ਵਿਚ ਅਜੇ ਵੀ ਨਾਂ ਹਾਜਿਰ ਹੋਏ ਉਮੀਦਵਾਰਾ ਦੀਆਂ ਅਸਾਮੀਆਂ ਹਾਲੇ ਵੀ ਖਾਲੀ ਹਨ। ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪੰਜਾਬ ਦੀ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਯੂਨੀਅਨ ਆਗੂਆਂ ਦੀ ਅਪੀਲ ਹੈ ਕਿ 2364 ਭਰਤੀ ਦੀਆਂ ਰਹਿੰਦੀ ਆ ਬਾਕੀ ਲਿਸਟਾਂ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਬੱਚਿਆ ਦੇ ਸੁਨਹਿਰੀ ਭਵਿੱਖ ਨੂੰ ਸਵਾਰਿਆ ਜਾ ਸਕੇ। ਆਗੂਆਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਈ.ਟੀ.ਟੀ. 2364 ਭਰਤੀ ਦੀਆ ਖਾਲੀ ਰਹਿੰਦੀਆਂ ਅਸਾਮੀਆਂ ਦੀਆਂ ਅਗਲੀ ਮੈਰਿਟ ਵਿੱਚ ਆਉਂਦੇ ਉਮੀਦਵਾਰਾ ਦੀਆਂ ਲਿਸਟਾਂ ਨੂੰ ਜਾਰੀ ਕੀਤਾ ਜਾਵੇ, ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਨੂੰ ਕਿਹਾ ਕਿ ਈ.ਟੀ.ਟੀ. 2364 ਭਰਤੀ ਦੀਆਂ ਬਾਕੀ ਰਹਿੰਦੀਆਂ ਲਿਸਟਾਂ ਨੂੰ ਜਾਰੀ ਕਰਕੇ, ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ ‘ਤੇ ਲਿਆਂਦਾ ਜਾਵੇ। ਇਸ ਮੌਕੇ ਗੁਰਚਰਨ ਲੁਧਿਆਣਾ, ਬਲਵਿੰਦਰ ਜਲਾਲਾਬਾਦ, ਹੈਪੀ ਲਹਿਰਾ, ਸੁਰਿੰਦਰ ਮਾਨਸਾ, ਜਤਿੰਦਰ ਜਲਾਲਾਬਾਦ, ਇਕਬਾਲ ਅਬੋਹਰ, ਰਾਜੇਸ਼ ਅਬੋਹਰ, ਆਦਿ ਅਧਿਆਪਕਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਤੀ ਨਾਲ ਕਰਮ ਵੀ ਪਵਿੱਤਰ ਹੋਣਾ ਚਾਹੀਦੈ – ਗਿਰੀ ਮਹਾਰਾਜ ਅਗਲੀ ਖ਼ਬਰ ਕਿਹਾ, ‘ਆਪ’ ਦਾ ਪੰਜਾਬ ਨਾਲ ਨਹੀਂ ਕੋਈ ਭਾਵਨਾਤਮਕ ਲੈਣਾ-ਦੇਣਾ
Ad Position 24