29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸ਼ਹੀਦ ਭਾਈ ਮਨੀ ਸਿੰਘ ਕਾਲਜ ਵਿਖੇ ਤਕਨੀਕੀ ਗਤੀਵਿਧੀ ਕਰਵਾਈ

ਲੌਂਗੋਵਾਲ, 29 ਸਤੰਬਰ (ਵਿਨੋਦ, ਖੰਨਾ)- ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਵਿਖੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਵੱਲੋਂ ਬੀ. ਸੀ.

Ad Position 21
No active advertisement
ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ। ਤਸਵੀਰ - ਵਿਨੋਦ 30-09-2026
ਲੌਂਗੋਵਾਲ, 29 ਸਤੰਬਰ (ਵਿਨੋਦ, ਖੰਨਾ)- ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਵਿਖੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਵੱਲੋਂ ਬੀ.ਸੀ.ਏ. ਵਿਦਿਆਰਥੀਆਂ ਲਈ “ਕੋਡਿੰਗ ਚੰਕ – ਆਊਟਪੁੱਟ ਪ੍ਰੈਡਿਕਟਿਡ” ਨਾਮਕ ਇੱਕ ਤਕਨੀਕੀ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦਾ ਮਕਸਦ ਕੰਪਿਊਟਰ ‘ਤੇ ਆਧਾਰਿਤ ਆਊਟਪੁੱਟ-ਪ੍ਰੈਡਿਕਸ਼ਨ ਸਵਾਲਾਂ ਰਾਹੀਂ ਵਿਦਿਆਰਥੀਆਂ ਦੇ ਪ੍ਰੋਗਰਾਮਿੰਗ ਗਿਆਨ, ਤਰਕਸ਼ੀਲ ਸੋਚ, ਕੋਡ-ਟਰੇਸਿੰਗ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰ ਨੂੰ ਵਧਾਉਣਾ ਸੀ। ਇਸ ਗਤੀਵਿਧੀ ਦੌਰਾਨ ਕਰਵਾਏ ਗਏ ਵਿੱਦਿਅਕ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਮੁਕਾਬਲੇਬਾਜ਼ੀ ਵਾਲੇ ਮਾਹੌਲ ਵਿੱਚ ਆਪਣੀ ਪ੍ਰੋਗਰਾਮਿੰਗ ਸਮਝ ਦਾ ਪ੍ਰਦਰਸ਼ਨ ਕੀਤਾ। ਤਨਵੀਰ ਕੌਰ ਬੀ.ਸੀ.ਏ.-1 ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕੋਨਿਕਾ ਸ਼ਰਮਾ ਬੀ.ਸੀ.ਏ.-2 ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ ਨੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਉਹਨਾਂ ਦੀ ਕਾਰਗੁਜ਼ਾਰੀ ਅਤੇ ਭਾਗੀਦਾਰੀ ਦੀ ਸ਼ਲਾਘਾ ਕੀਤੀ। ਇਹ ਗਤੀਵਿਧੀ ਸਹਾਇਕ ਪ੍ਰੋਫੈਸਰ ਗਗਨਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਕਿਰਨਦੀਪ ਕੌਰ, ਕੰਪਿਊਟਰ ਐਪਲੀਕੇਸ਼ਨ ਵਿਭਾਗ ਦੀ ਦੇਖਰੇਖ ਹੇਠ ਕਰਵਾਈ ਗਈ।
Ad Position 22
No active advertisement
ਪਿਛਲੀ ਖ਼ਬਰ ਕਲੀ (ਚੂਨੇ) ਦਾ ਖਰਚਾ ਵੀ ਪੂਰਾ ਨਹੀਂ ਹੁੰਦਾ’ - ਅਧਿਆਪਕ ਆਗ ਅਗਲੀ ਖ਼ਬਰ ਡਾ. ਅਵਿਨਾਸ਼ ਰਾਣਾ ਸੀ.ਸੀ.ਆਈ. ਦੇ ਪੰਜਾਬ ਪ੍ਰਧਾਨ ਨਿਯੁਕਤ
Ad Position 24