ਕਾਲ਼ੇ ਚੋਲ਼ੇ ਪਾ ਕੇ ਮੁੱਖ ਮੰਤਰੀ ਦੇ ਨਿਵਾਸ ਲਾਗੇ ਪਹੁੰਚੇ ਅਕਾਲੀ ਆਗੂ ਅਤੇ ਵਰਕਰ
ਸੰਗਰੂਰ, 29 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਅਤੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ-ਆਪਣੇ ਅਸੁਰੱਖਿਅਤ ਸਮਝਣ ਲੱਗ ਪਏ ਹਨ। ਸ੍ਰੀ ਗੋਲਡੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਲਾਗੇ ਦਿੱਤੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ।
ਵ
ਵਿਨਰਜੀਤ ਸਿੰਘ ਗੋਲਡੀ, ਇਕਬਾਲਜੀਤ ਸਿੰਘ ਪੂਨੀਆ, ਬੀਬੀ ਪਰਮਜੀਤ ਕੌਰ ਵਿਰਕ ਅਤੇ ਹੋਰ ਆਗੂ ਧਰਨੇ ਵੱਲ ਜਾਣ ਲਈ ਕਾਫਲੇ ਦੀ ਅਗਵਾਈ ਕਰਦੇ ਹੋਏ। ਤਸਵੀਰ – ਮੁਕੇਸ਼ ਕੁਮਾਰ
30-09-2026
ਸੰਗਰੂਰ, 29 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਅਤੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ-ਆਪਣੇ ਅਸੁਰੱਖਿਅਤ ਸਮਝਣ ਲੱਗ ਪਏ ਹਨ। ਸ੍ਰੀ ਗੋਲਡੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਲਾਗੇ ਦਿੱਤੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਅਸੁਰੱਖਿਅਤ ਖੇਤਰ ਸੰਗਰੂਰ ਜ਼ਿਲ੍ਹਾ ਹੈ ਅਤੇ ਸੰਗਰੂਰ ਜ਼ਿਲ੍ਹੇ ’ਚ ਸਭ ਤੋਂ ਵੱਧ ਸੁਨਾਮ ਹਲਕੇ ਦੇ ਲੋਕਾਂ ਵਿੱਚ ਸਹਿਮ ਹੈ। ਪਿਛਲੇ 20 ਕੁ ਦਿਨਾਂ ਵਿੱਚ ਸੁਨਾਮ ਖੇਤਰ ਵਿੱਚ ਅੱਧੀ ਦਰਜਨ ਵਾਰਦਾਤਾਂ ਹੋਣੀਆਂ ਇਸ ਗੱਲ ਦਾ ਪ੍ਰਤੱਖ ਸਬੂਤ ਹੈ । ਕਿਸੇ ਨੂੰ ਇਨ੍ਹਾਂ ਘਟਨਾਵਾਂ ਵਿਰੁੱਧ ਆਵਾਜ਼ ਉਠਾਉਣ ਦੀ ਆਜ਼ਾਦੀ ਨਹੀਂ। ਉਨ੍ਹਾਂ ਕਿਹਾ ਕਿ ਅੱਜ ਇਸੇ ਲਈ ਇਸ ਰੋਸ ਧਰਨੇ ਵਿੱਚ ਅਕਾਲੀ ਆਗੂ ਅਤੇ ਵਰਕਰ ਕਾਲ਼ੇ ਚੋਲ਼ੇ ਪਹਿਣ ਕੇ ਅਤੇ ਮੂੰਹ ਉੱਤੇ ਕਾਲ਼ੀਆਂ ਪੱਟੀਆਂ ਪਹਿਨ ਕੇ ਆਏ ਹਨ ਅਤੇ ਧਰਨੇ ਲਈ ਟੈਂਟ ਵੀ ਕਾਲ਼ਾ ਲਗਾਇਆ ਗਿਆ ਹੈ । ਅਕਾਲੀ ਦਲ (ਬ) ਵਲੋਂ ਸੰਗਰੂਰ ’ ਚ ਲਗਾਤਾਰ ਦੂਸਰੇ ਦਿਨ ਰੋਸ ਧਰਨੇ ਰਾਹੀਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹੈ। ਕੱਲ੍ਹ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਡੀ.ਸੀ. ਦਫਤਰ ਅੱਗੇ ਦਿੱਤੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਕਾਲ਼ੇ ਦੁਪੱਟੇ ਪਹਿਨ ਕੇ ਪਹੁੰਚੀਆਂ ਸਨ । ਇਸ ਧਰਨੇ ਦਾ ਪ੍ਰਬੰਧ ਹਲਕਾ ਇੰਚਾਰਜ ਸੰਗਰੂਰ ਅਰਵਿੰਦ ਖੰਨਾ ਵਲੋਂ ਕੀਤਾ ਗਿਆ ਸੀ । ਅੱਜ ਵੀ ਤਕਰੀਬਨ ਅੱਧਾ ਕਿਲੋਮੀਟਰ ਰੋਸ ਮਾਰਚ ਕਰਨ ਪਿੱਛੋਂ ਵੱਡੀ ਗਿਣਤੀ ’ਚ ਅਕਾਲੀ ਆਗੂ ਅਤੇ ਵਰਕਰ ਧਰਨੇ ’ਚ ਸ਼ਾਮਿਲ ਹੋਏ । ਧਰਨੇ ਨੂੰ ਸੰਬੋਧਨ ਕਰਨ ਵਾਲ਼ਿਆਂ ’ਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ, ਰਵਿੰਦਰ ਸਿੰਘ ਚੀਮਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ, ਗੁਲਜਾਰ ਸਿੰਘ ਮੂਨਕ ਹਲਕਾ ਇੰਚਾਰਜ ਦਿੜ੍ਹਬਾ, ਰਣਜੀਤ ਸਿੰਘ ਕਾਤਰੋਂ ਹਲਕਾ ਇੰਚਾਰਜ ਧੂਰੀ, ਬੀਬੀ ਪਰਮਜੀਤ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਨਿਰਮਲ ਸਿੰਘ ਕੜੈਲ, ਤੇਜਿੰਦਰ ਸਿੰਘ ਸੰਘਰੇੜੀ ਅਤੇ ਹੋਰ ਆਗੂ ਸ਼ਾਮਿਲ ਸਨ। ਇਸ ਮੌਕੇ ਬਲਵਿੰਦਰ ਸਿੰਘ ਅਕਬਰਪੁਰ, ਦਰਸ਼ਨ ਸਿੰਘ ਚੀਮਾ, ਸੁਖਵਿੰਦਰ ਸਿੰਘ ਮੱਦੀ, ਪਰਮਿੰਦਰ ਕੌਰ ਬਰਾੜ, ਜਤਿੰਦਰ ਸਿੰਘ ਵਿੱਕੀ ਕੋਚ, ਬਲਵਿੰਦਰ ਸਿੰਘ, ਨਰੇਸ਼ ਕੁਮਾਰ ਰਿਟਾਇਰ ਪ੍ਰਿੰਸੀਪਲ, ਪੁਸ਼ਪਿੰਦਰ ਸਿੰਘ ਲਖਮੀਰਵਾਲਾ, ਪਰਮਜੀਤ ਸਿੰਘ ਨਿੱਕਾ, ਸੂਰਜਮਲ ਗੁਲਾੜੀ, ਜਗਸੀਰ ਸਿੰਘ, ਕੇਵਲ ਸਿੰਘ, ਸੁਰਜੀਤ ਸਿੰਘ, ਰਤਨ ਸਿੰਘ ਕਰੋਦਾ, ਸੁਖਬੀਰ ਸਿੰਘ, ਗੁਰਮੀਤ ਸਿੰਘ,ਪਰਮਿੰਦਰ ਕੌਰ ਸਰਪੰਚ, ਸਤਿਗੁਰੂ ਸਿੰਘ ਦਿੜ੍ਹਬਾ, ਸੰਦੀਪ ਕੌਰ ਰਾਜਵਿੰਦਰ ਸਿੰਘ, ਸਤਿਗੁਰੂ ਸਿੰਘ, ਗੁਰਦੀਪ ਸਿੰਘ ਨੰਬਰਦਾਰ ਟਿੱਬੀ, ਬਲਵੀਰ ਸਿੰਘ, ਦਿਲਬਾਗ ਸਿੰਘ, ਮਨਪ੍ਰੀਤ ਸਿੰਘ ਯੂਥ ਆਗੂ, ਚਮਕੌਰ ਸਿੰਘ, ਸੁਖਵਿੰਦਰ ਸਿੰਘ, ਭਜਨ ਸਿੰਘ, ਹਰਦੇਵ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ ਲੱਲੀ, ਦਰਬਾਰਾ ਸਿੰਘ ਨਾਗਰਾ, ਕਮਲਜੀਤ ਸਿੰਘ ਬਰਾੜ, ਜਸਵਿੰਦਰ ਸਿੰਘ, ਅਵਤਾਰ ਸਿੰਘ ਦੁਲਟ, ਜਗਸੀਰ ਸਿੰਘ, ਬਿੰਦਰ ਸਿੰਘ ਬਿੰਦਰੀ, ਹਾਕਮ ਸਿੰਘ, ਹਰਬੰਸ ਸਿੰਘ, ਜਗਦੇਵ ਸਿੰਘ ਦੁਲਟ, ਚਮਕੌਰ ਸਿੰਘ, ਅੰਗਰੇਜ਼ ਸਿੰਘ, ਸਤਵਿੰਦਰ ਸਿੰਘ ਚੱਚੂ, ਹਮੀਰ ਸਿੰਘ, ਸੁਖਦੇਵ ਸਿੰਘ, ਹਰਭਜਨ ਸਿੰਘ ਜਖੇਪਲ, ਸਤਿਨਾਮ ਸਿੰਘ ਸ਼ੇਰੋ, ਅਵਤਾਰ ਸਿੰਘ ਸ਼ੇਰੋਂ, ਜੀਵਨ ਸਿੰਘ, ਹਰਦੀਪ ਸਿੰਘ, ਹਰਪਾਲ ਸਿੰਘ, ਹਰਵਿੰਦਰ ਸਿੰਘ ਗੋਲਡੀ ਤੂਰ, ਚਮਕੌਰ ਸਿੰਘ, ਸੁਖਬੀਰ ਸਿੰਘ, ਨਿਰਭੈ ਸਿੰਘ, ਚਰਨਜੀਤ ਸਿੰਘ ਨਮੋਲ, ਹਾਕਮ ਸਿੰਘ, ਬਾਹਦਰ ਸਿੰਘ ਨਮੋਲ, ਭੁਪਿੰਦਰ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ ਕਾਲਾ, ਤਰਸੇਮ ਸਿੰਘ, ਵਿਕਰਮ ਸਿੰਘ, ਸੁਖਚੈਨ ਸਿੰਘ ਦੁੱਗਾਂ, ਜੱਸੀ ਦੁੱਗਾਂ, ਮਿਸ਼ਰਾ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ, ਕੁਲਬੀਰ ਸਿੰਘ ਸੰਘੇਗੜੀ, ਪਰਮਿੰਦਰ ਸਿੰਘ ਨਮੋਲ, ਜਗਦੀਪ ਸਿੰਘ ਆਦਿ ਅਕਾਲੀ ਆਗੂ ਸ਼ਾਮਿਲ ਸਨ।