22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰਾਜਪਾਲ ਸਿੰਘ ਭੂਮਸੀ ਅਖਿਲ ਭਾਰਤੀ ਕਾਂਗਰਸ ਬ੍ਰਿਗੇਡ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਅਮਰਗੜ੍ਹ, 21 ਸਤੰਬਰ (ਜਤਿੰਦਰ ਮੰਨਵੀ)- ਪਿੰਡ ਭੂਮਸੀ ਦੇ ਵਸਨੀਕ ਰਾਜਪਾਲ ਸਿੰਘ ਨੂੰ ਅਖਿਲ ਭਾਰਤੀ ਕਾਂਗਰਸ ਬ੍ਰਿਗੇਡ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਨੂੰ ਨਿਯੁਕਤੀ ਪੱਤਰ ਅਖਿਲ ਭਾਰਤੀ ਕਾਂਗਰਸ ਬ੍ਰਿਗੇਡ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਬਲਵੰਤ ਸਿੰਘ ਦੁਲਮਾ ਵਲੋਂ ਸੌਂਪਿਆ ਗਿਆ ।

Ad Position 21
No active advertisement
ਰਾਜਪਾਲ ਸਿੰਘ ਭੂਮਸੀ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਸਾਬਕਾ ਚੇਅਰਮੈਨ ਦੁਲਮਾ। ਤਸਵੀਰ ਜਤਿੰਦਰ ਮੰਨਵੀ 22-09-2026
ਅਮਰਗੜ੍ਹ, 21 ਸਤੰਬਰ (ਜਤਿੰਦਰ ਮੰਨਵੀ)- ਪਿੰਡ ਭੂਮਸੀ ਦੇ ਵਸਨੀਕ ਰਾਜਪਾਲ ਸਿੰਘ ਨੂੰ ਅਖਿਲ ਭਾਰਤੀ ਕਾਂਗਰਸ ਬ੍ਰਿਗੇਡ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਨੂੰ ਨਿਯੁਕਤੀ ਪੱਤਰ ਅਖਿਲ ਭਾਰਤੀ ਕਾਂਗਰਸ ਬ੍ਰਿਗੇਡ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਬਲਵੰਤ ਸਿੰਘ ਦੁਲਮਾ ਵਲੋਂ ਸੌਂਪਿਆ ਗਿਆ । ਇਸ ਮੌਕੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਰਾਜਪਾਲ ਸਿੰਘ ਨੇ ਸਾਬਕਾ ਚੇਅਰਮੈਨ ਬਲਵੰਤ ਸਿੰਘ ਦੁਲਮਾ ਸਮੇਤ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ਼ ਨਿਭਾਉਣਗੇ। ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਬਲਵੰਤ ਸਿੰਘ ਦੁਲਮਾ ਸਮੇਤ ਕਾਂਗਰਸੀ ਆਗੂਆਂ ਵਲੋਂ ਨਵ-ਨਿਯੁਕਤ ਪ੍ਰਧਾਨ ਭੂਮਸੀ ਨੂੰ ਭਵਿੱਖ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਮਰੀਕ ਸਿੰਘ, ਜਗਤਾਰ ਸਿੰਘ ਧੀਰੋਮਾਜਰਾ, ਚਮਕੌਰ ਸਿੰਘ ਢੀਂਡਸਾ, ਮਨਵੀਰ ਸਿੰਘ ਢੀਂਡਸਾ, ਨਾਜਰ ਸਿੰਘ, ਸੁਰਿੰਦਰ ਪੰਡਿਤ, ਗੁਰਪ੍ਰੀਤ ਸਿੰਘ, ਨਾਹਰ ਸਿੰਘ, ਤਾਰਾ ਸਿੰਘ, ਸੰਦੀਪ ਸਿੰਘ ਮਾਨ, ਗੁਰਵਿੰਦਰ ਸਿੰਘ, ਜਸਨਪ੍ਰੀਤ ਸਿੰਘ, ਸਤਿੰਦਰ ਸਿੰਘ ਵਿਰਕ, ਬੇਅੰਤ ਸਿੰਘ, ਸੁਨੇਤਪਾਲ ਸਿੰਘ, ਹਾਕਮ ਸਿੰਘ, ਬਲਜੀਤ ਕੌਰ, ਬਲਵੀਰ ਕੌਰ, ਸੁਖਪਾਲ ਕੌਰ, ਸਰਬਜੀਤ ਕੌਰ ਅਤੇ ਮਨਜੀਤ ਕੌਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਰੋਮੀ ਗੋਇਲ ਵਲੋਂ ਭਾਜਪਾ ਮੰਡਲ ਸੰਗਰੂਰ ਦੀ ਨਵੀਂ ਟੀਮ ਦਾ ਕੀਤਾ ਐਲਾਨ ਅਗਲੀ ਖ਼ਬਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਦਰਜਨਾਂ ਪਰਿਵਾਰ ਬੀ.ਜੇ.ਪੀ. ’ਚ ਹੋਏ ਸ਼ਾਮਿਲ
Ad Position 24