21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕੇਂਦਰ ਦੇ ਅਦਾਰਿਆਂ ਨਾਲ ਸੰਬੰਧਿਤ ਪੈਨਸ਼ਨਰ 25 ਨਵੰਬਰ ਨੂੰ ਦਿੱਲੀ ਵਿਖੇ ਦੇਣਗੇ ਦੇਸ਼ ਪੱਧਰੀ ਧਰਨਾ- ਏ.ਪੀ.ਸਿੰਘ 19 ਅਕਤੂਬਰ ਨੂੰ ਦੇਸ਼ ਦੀਆਂ ਸੂਬਾਈ ਰਾਜਧਾਨੀ ਅੱਗੇ ਕਰਨਗੇ ਪ੍ਰਦਰਸ਼ਨ

ਸੰਗਰੂਰ, 20 ਸਤੰਬਰ (ਅਮਨਦੀਪ ਸਿੰਘ ਬਿੱਟਾ)- ਕੇਂਦਰ ਸਰਕਾਰ ਨਾਲ਼ ਸੰਬੰਧਿਤ ਫੋਰਮ ਆਫ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ (ਐੱਫ. ਸੀ.

Ad Position 21
No active advertisement
ਪੁਜ਼ੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ। 21-09-2026
ਸੰਗਰੂਰ, 20 ਸਤੰਬਰ (ਅਮਨਦੀਪ ਸਿੰਘ ਬਿੱਟਾ)- ਕੇਂਦਰ ਸਰਕਾਰ ਨਾਲ਼ ਸੰਬੰਧਿਤ ਫੋਰਮ ਆਫ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ (ਐੱਫ.ਸੀ.ਪੀ.ਏ.) ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਪੋਸਟਲ ਦੇ ਕੌਮੀ ਸਕੱਤਰ ਐਂਡ ਆਰ.ਐਮ.ਐਸ. ਪੈਨਸ਼ਨਰਜ਼ ਐਸੋਸੀਏਸ਼ਨ ਏ.ਪੀ. ਸਿੰਘ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ 25 ਨਵੰਬਰ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਦੇਣ ਦੇ ਨਾਲ਼-ਨਾਲ਼ ਸੰਸਦ ਵੱਲ ਮਾਰਚ ਕੀਤਾ ਜਾਵੇਗਾ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਏ.ਪੀ. ਸਿੰਘ ਨੇ ਕਿਹਾ ਕਿ ਸੰਘਰਸ਼ ਦੀ ਮੁਢਲੀ ਕੜੀ ਅਧੀਨ 17 ਤੋਂ 19 ਸਤੰਬਰ ਤੱਕ ਦੇਸ਼ ਦੀਆਂ ਸੂਬਾਈ ਰਾਜਧਾਨੀਆਂ ਵਿਖੇ ਤਿੰਨ ਰੋਜਾ ਧਰਨਾ ਵੀ ਦਿੱਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਹ ਅੰਦੋਲਨ ਦਾ ਦੂਜਾ ਪੜਾਅ ਹੈ, ਜਿਸ ਦੇ ਅੰਤਰਗਤ ਪਹਿਲਾਂ 19 ਅਗਸਤ ਨੂੰ ਦੇਸ਼ ਵਿੱਚ ਕੇਂਦਰ ਸਰਕਾਰ ਦੇ ਦਫ਼ਤਰ ਅੱਗੇ ਕਾਲ ਅਟੈਂਸ਼ਨ ਡੇਅ ਵਜੋਂ ਮਨਾਇਆ ਗਿਆ ਸੀ। ਕੇਂਦਰ ਸਰਕਾਰ ਉੱਤੇ ਪੈਨਸ਼ਨਰਾਂ ਦੀ ਮੰਗਾਂ ਪ੍ਰਤੀ ਨਕਾਰਾਤਮਿਕ ਰਵੱਈਆ ਅਪਣਉਣ ਦਾ ਦੋਸ਼ ਲਗਾਉਂਦਿਆਂ ਪੈਨਸ਼ਨ ਵੈਲੀਡੇਸ਼ਨ ਐਕਟ-2025 ਵਾਪਸ ਲੈਣ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਵਿੱਚ ਮੌਜੂਦਾ ਪੈਨਸ਼ਨਰਾਂ ਦੀ ਪੈਨਸ਼ਨ ਸੋਧ ਸ਼ਾਮਿਲ ਕਰਨ ਬੀ.ਐਸ.ਐਨ.ਐਲ, ਐਮ.ਟੀ.ਐਨ.ਐਲ. ਪੈਨਸ਼ਨਰਾਂ ਦੀ ਪੈਨਸ਼ਨ । ਜਨਵਰੀ 2017 ਤੋਂ ਸੋਧਨ ਅਤੇ ਬੈਂਕ ਪੈਨਸ਼ਨਰਾਂ ਦੀ ਪੈਨਸ਼ਨ ਅਪਡੇਟ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਸੈਂਟਰਲ ਪੇਅ ਕਮਿਸ਼ਨ ਅਤੇ ਸੈਂਟਰ ਗੋਰਮਿੰਟ ਹੈਲਥ ਸਕੀਮ ਦੇ ਦਾਇਰੇ ’ਚ ਲਿਆਉਣ, ਡੀ.ਏ. ਦਾ 50 ਫੀਸਦੀ ਪੈਨਸ਼ਨ ਵਿੱਚ ਮਿਲਾਉਣ, 8ਵੇਂ ਤਨਖਾਹ ਕਮਿਸ਼ਨ 11 ਸੂਤਰੀ ਮੰਗ ਪੱਤਰ ਸੰਬੰਧੀ ਵੀ ਚਰਚਾ ਕੀਤੀ ਗਈ। 25 ਨਵੰਬਰ ਨੂੰ ਦਿੱਲੀ ਦੇ ਧਰਨੇ ’ਚ 50 ਹਜ਼ਾਰ ਤੋਂ ਵਧੇਰੇ ਪੈਨਸ਼ਨਰਾਂ ਦੇ ਸ਼ਾਮਿਲ ਹੋਣ ਦਾ ਏ.ਪੀ. ਸਿੰਘ ਨੇ ਦਾਅਵਾ ਕੀਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਨਸ਼ਿਆਂ ਤੋਂ ਦੂਰ ਰਹਿ ਕੇ ਨੌਜਵਾਨ ਸਿਹਤਮੰਦ ਤੇ ਅਨੁਸ਼ਾਸਿਤ ਜੀਵਨ ਅਪਣਾਉਣ - ਸ਼ਾਹੀ ਇਮਾਮ ਪੰਜਾਬ
Ad Position 24