14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਨਾਜਾਇਜ਼, ਨਕਲੀ ਅਤੇ ਘਰ ਦੀ ਕੱਢੀ ਸ਼ਰਾਬ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

ਧੂਰੀ, 13 ਸਤੰਬਰ (ਲਖਵੀਰ ਸਿੰਘ ਧਾਂਦਰਾ) - ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਪੰਥਕ ਕਾਨਫਰੰਸ ਸਬੰਧੀ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਤੇ ਹਲਕਾ ਪਾਇਲ ਤੋਂ ਪੰਥਕ ਅਕਾਲੀ ਲਹਿਰ ਦੇ ਇੰਚਾਰਜ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਧੂਰੀ ਹਲਕੇ ਦੇ ਪਿੰਡ ਭਸੌੜ, ਈਸੜਾ, ਖੇੜੀ ਜੱਟਾਂ, ਢਢੋਗਲ, ਬਨਭੌਰਾ, ਭੁੱਲਰਾਂ, ਜੈਨਪੁਰ ਆਦਿ ਪਿੰਡਾਂ ਅੰਦਰ ਸੀਨੀਅਰ ਆਗੂਆਂ ਨਾਲ ਵਿਸ਼ਾਲ ਮੀਟਿੰਗਾਂ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਸਤੰਬਰ ਨੂੰ ਹਲਕਾ ਅਮਰਗੜ੍ਹ ਦੇ ਅੰਦਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੀ ਆਮਦ ਮੌਕੇ ਵੱਡਾ ਇਕੱਠ ਕੀਤਾ ਜਾਵੇਗਾ, ਜਿੱਥੇ ਕਿ ਪੰਥਕ ਮਸਲੇ ਵਿਚਾਰੇ ਜਾਣਗੇ । ਪੰਥਕ ਵਿਚਾਰਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਸੰਗਤਾਂ ਨਾਲ ਚਰਚਾ ਕੀਤੀ ਜਾਵੇਗੀ ।

Ad Position 21
repet_subhas-goyals [Copy P29]
ਹਲਕਾ ਅਮਰਗੜ੍ਹ ਅੰਦਰ ਵਿਸ਼ਾਲ ਪੰਥਕ ਕਾਨਫਰੰਸ ਲਈ ਲਾਮਬੰਦੀ ਸ਼ੁਰੂ 14-09-2026
ਧੂਰੀ, 13 ਸਤੰਬਰ (ਲਖਵੀਰ ਸਿੰਘ ਧਾਂਦਰਾ) - ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਪੰਥਕ ਕਾਨਫਰੰਸ ਸਬੰਧੀ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਤੇ ਹਲਕਾ ਪਾਇਲ ਤੋਂ ਪੰਥਕ ਅਕਾਲੀ ਲਹਿਰ ਦੇ ਇੰਚਾਰਜ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਧੂਰੀ ਹਲਕੇ ਦੇ ਪਿੰਡ ਭਸੌੜ, ਈਸੜਾ, ਖੇੜੀ ਜੱਟਾਂ, ਢਢੋਗਲ, ਬਨਭੌਰਾ, ਭੁੱਲਰਾਂ, ਜੈਨਪੁਰ ਆਦਿ ਪਿੰਡਾਂ ਅੰਦਰ ਸੀਨੀਅਰ ਆਗੂਆਂ ਨਾਲ ਵਿਸ਼ਾਲ ਮੀਟਿੰਗਾਂ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਸਤੰਬਰ ਨੂੰ ਹਲਕਾ ਅਮਰਗੜ੍ਹ ਦੇ ਅੰਦਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੀ ਆਮਦ ਮੌਕੇ ਵੱਡਾ ਇਕੱਠ ਕੀਤਾ ਜਾਵੇਗਾ, ਜਿੱਥੇ ਕਿ ਪੰਥਕ ਮਸਲੇ ਵਿਚਾਰੇ ਜਾਣਗੇ । ਪੰਥਕ ਵਿਚਾਰਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਸੰਗਤਾਂ ਨਾਲ ਚਰਚਾ ਕੀਤੀ ਜਾਵੇਗੀ । ਜਥੇਦਾਰ ਸਰੌਦ ਨੇ ਆਖਿਆ ਕਿ 20 ਸਤੰਬਰ ਨੂੰ ਪਿੰਡ ਬੁਰਜ ਬਘੇਲ ਸਿੰਘ ਵਾਲਾ ਨੇੜੇ ਅਮਰਗੜ੍ਹ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਪੰਥਕ ਅਕਾਲੀ ਲਹਿਰ ਵਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਅੰਦਰ ਵਿਸ਼ਾਲ ਇਕੱਠ ਕਰਕੇ ਨੌਜਵਾਨ ਵਰਗ ਨੂੰ ਕੌਮੀ ਫਲਸਫੇ ਦੇ ਨਾਲ ਜੋੜਨ ਹਿੱਤ ਵਿਸ਼ਾਲ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹਲਕਾ ਅਮਰਗੜ੍ਹ ਦੇ ਅੰਦਰ 20 ਸਤੰਬਰ ਨੂੰ ਭਾਰੀ ਪੰਥਕ ਕਾਨਫਰੰਸ ਕੀਤੀ ਜਾਵੇਗੀ, ਜਿੱਥੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਸਣੇ ਸੀਨੀਅਰ ਲੀਡਰਸ਼ਿਪ ਦੇ ਨਾਲ ਸੰਗਤਾਂ ਨੂੰ ਆਪਣੇ ਵਿਚਾਰ ਸੁਣਾਉਣਗੇ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਹਰਦੇਵ ਸਿੰਘ ਦਰੋਗੇਵਾਲ, ਸਾਬਕਾ ਪੁਲਿਸ ਅਧਿਕਾਰੀ ਬਲਜੀਤ ਸਿੰਘ ਭਸੌੜ, ਜੇਈ ਗੁਰਚਰਨ ਸਿੰਘ ਭਸੌੜ, ਮਾਸਟਰ ਮਨਜੀਤ ਸਿੰਘ ਭੁੱਲਰਾਂ, ਜਥੇਦਾਰ ਨਾਜਰ ਸਿੰਘ ਖੇੜੀ ਜੱਟਾਂ, ਡਾ. ਨਛੱਤਰ ਸਿੰਘ ਈਸੜਾ, ਸਨਪ੍ਰੀਤ ਸਿੰਘ ਢਢੋਗਲ, ਕੁਲਵਿੰਦਰ ਸਿੰਘ ਗੋਗੀ ਬਨਭੌਰਾ, ਬਲਦੇਵ ਸਿੰਘ ਜੈਨਪੁਰ, ਡਾ. ਪਰਮਜੀਤ ਸਿੰਘ ਗੁਆਰਾ, ਰਿਟਾਇਰਡ ਥਾਣੇਦਾਰ ਰਘਵੀਰ ਸਿੰਘ ਬੱਬਨਪੁਰ, ਪ੍ਰਧਾਨ ਦਲਵਾਰਾ ਸਿੰਘ ਚਹਿਲ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਚੇਅਰਮੈਨ ਡਾਕਟਰ ਪਰਮਜੀਤ ਸਿੰਘ ਗੁਆਰਾ, ਜਥੇਦਾਰ ਸੇਰ ਸਿੰਘ ਭੋਗੀਵਾਲ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮਹਿਲਾ ਕਾਂਗਰਸ ਵਿਧਾਨ ਸਭਾ ਚੋਣਾਂ ’ਚ ਨਿਭਾਏਗੀ ਅਸਰਦਾਰ ਰੋਲ – ਬੀਬੀ ਸੈਣੀ ਅਗਲੀ ਖ਼ਬਰ ਲਹਿਰਾਗਾਗਾ ਵਿਖੇ ਹੋ ਰਹੀ ਕੌਮੀ ਕਾਨਫਰੰਸ ਦੀ ਤਿਆਰੀ ਲਈ ਕੀਤੀ ਮੀਟਿੰਗ
Ad Position 24