23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸਿਵਲ ਹਸਪਤਾਲ ਦੇ ਕੋਲਾ ਪਾਰਕ ਮਾਰਕੀਟ ਵਾਲੇ ਗੇਟ ਨੂੰ ਖੁਲ੍ਹਵਾਉਣ ਲਈ ਪੰਜਾਬੀ ਸੈਨਾ ਨੇ ਦਿੱਤਾ ਧਰਨਾ

ਸੰਗਰੂਰ, 23 ਨਵੰਬਰ (ਧੀਰਜ ਪਸੋਰੀਆ)-ਸਿਵਲ ਹਸਪਤਾਲ ਸੰਗਰੂਰ ਦੇ ਕੋਲਾ ਪਾਰਕ ਮਾਰਕਿਟ ਵਾਲੇ ਗੇਟ ਨੂੰ ਖੁਲ੍ਹਵਾਉਣ ਲਈ ਅੱਜ ਪੰਜਾਬੀ ਸੈਨਾ ਵੱਲੋਂ ਬੰਦ ਗੇਟ ਦੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਇਸ ਨੂੰ ਖੁਲ੍ਹਵਾਉਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਪੰਜਾਬੀ ਸੈਨਾ ਦੇ ਪ੍ਰਧਾਨ ਬਲਵੰਤ ਸਿੰਘ ਜੋਗਾ ਨੇ ਕਿਹਾ ਕਿ ਸਿਵਲ ਹਸਪਤਾਲ ਸੰਗਰੂਰ ਦੀ ਸਮੁੱਚੀ ਜਗ੍ਹਾ ਸੰਗਰੂਰ ਵਾਸੀਆਂ ਦੀ ਜਾਇਦਾਦ ਹੈ।

Ad Position 21
No active advertisement
ਸਿਵਲ ਹਸਪਤਾਲ ਦੇ ਕੋਲਾ ਪਾਰਕ ਮਾਰਕਿਟ ਵਾਲੇ ਗੇਟ ’ਤੇ ਲੱਗੇ ਤਾਲਿਆਂ ਨੂੰ ਖੁਲ੍ਹਵਾਉਣ ਲਈ ਨਾਅਰੇਬਾਜ਼ੀ ਕਰਦੇ ਸਮਾਜ ਚਿੰਤਕ। ਤਸਵੀਰ-ਮੁਕੇਸ਼ ਕੁਮਾਰ 24-11-2026
ਸੰਗਰੂਰ, 23 ਨਵੰਬਰ (ਧੀਰਜ ਪਸੋਰੀਆ)-ਸਿਵਲ ਹਸਪਤਾਲ ਸੰਗਰੂਰ ਦੇ ਕੋਲਾ ਪਾਰਕ ਮਾਰਕਿਟ ਵਾਲੇ ਗੇਟ ਨੂੰ ਖੁਲ੍ਹਵਾਉਣ ਲਈ ਅੱਜ ਪੰਜਾਬੀ ਸੈਨਾ ਵੱਲੋਂ ਬੰਦ ਗੇਟ ਦੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਇਸ ਨੂੰ ਖੁਲ੍ਹਵਾਉਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਪੰਜਾਬੀ ਸੈਨਾ ਦੇ ਪ੍ਰਧਾਨ ਬਲਵੰਤ ਸਿੰਘ ਜੋਗਾ ਨੇ ਕਿਹਾ ਕਿ ਸਿਵਲ ਹਸਪਤਾਲ ਸੰਗਰੂਰ ਦੀ ਸਮੁੱਚੀ ਜਗ੍ਹਾ ਸੰਗਰੂਰ ਵਾਸੀਆਂ ਦੀ ਜਾਇਦਾਦ ਹੈ। ਸਿਵਲ ਹਸਪਤਾਲ ਨੇ ਜੋ ਕੈਂਸ ਰ ਹਸਪਤਾਲ ਨੂੰ ਜਗ੍ਹਾ ਦਿੱਤੀ ਹੈ ਉਹ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਦਿੱਤੀ ਹੈ ਨਾ ਕਿ ਇਸ ਜਗ੍ਹਾ ਤੇ ਪੱਕੇ ਤੌਰ ਤੇ ਕਬਜ਼ਾ ਕਰਨ ਲਈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਕੰਪਲੈਕਸ ਦਾ ਜੋ ਗੇਟ ਕੋਲਾ ਪਾਰਕ ਮਾਰਕਿਟ ਵਲ ਹੈ ਇਹ ਬੱਸ ਸਟੈਂਡ ਤੋਂ ਆਉਣ ਵਾਲੇ ਮਰੀਜ਼ਾਂ ਲਈ ਸਿੱਧਾ ਰਸਤਾ ਹੈ ਤਾਂ ਫਿਰ ਕੈਂਸਰ ਹਸਪਤਾਲ ਦੇ ਪ੍ਰਬੰਧਕਾਂ ਕੋਲ ਕੀ ਅਖ਼ਤਿਆਰ ਹੈ ਕਿ ਉਹ ਆਪਣੀ ਧੱਕੇਸ਼ਾਹੀ ਨਾਲ ਇਸ ਗੇਟ ਨੂੰ ਬੰਦ ਕਰ ਦੇਣ। ਉਨ੍ਹਾਂ ਦੱਸਿਆ ਕਿ ਇਸ ਗੇਟ ਨੂੰ ਖੁਲ੍ਹਵਾਉਣ ਲਈ 25 ਦਿਨ ਪਹਿਲਾਂ ਵੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੇ ਭਰੋਸਾ ਦਿੱਤਾ ਸੀ ਕਿ ਇਸ ਗੇਟ ਨੂੰ ਜਲਦ ਹੀ ਖੁਲ੍ਹਵਾ ਦਿੱਤਾ ਜਾਵੇਗਾ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਗਾਉਣ ਲਈ ਇਹ ਧਰਨਾ ਦਿੱਤਾ ਗਿਆ ਹੈ ਤਾਂ ਜੋ ਲੱਖਾਂ ਰੁਪਏ ਖ਼ਰਚ ਕੇ ਬਣਾਏ ਇਸ ਗੇਟ ਨੂੰ ਮਰੀਜ਼ਾਂ ਦੀ ਸਹੂਲਤ ਲਈ ਵਰਤਿਆ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਸ ਗੇਟ ਨੂੰ ਨਹੀਂ ਖੋਲ੍ਹਿਆ ਜਾਂਦਾ ਤਾਂ ਇਸ ਗੇਟ ਮੂਹਰੇ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ। ਵਿਸ਼ੇਸ਼ ਤੌਰ ਉੱਤੇ ਪਹੁੰਚੇ ਜੁਝਾਰ ਨਗਰ ਕੌਂਸਲਰ ਸਤਿੰਦਰ ਸੈਣੀ ਨੇ ਕਿਹਾ ਕਿ ਕੈਂਸਰ ਹਸਪਤਾਲ ਦੇ ਪ੍ਰਬੰਧਕ ਕਿਸੇ ਦੀ ਵੀ ਗੱਲ ਸੁਣਨ ਲਈ ਤਿਆਰ ਨਹੀਂ ਹਨ ਪਰ ਹੁਣ ਸੰਘਰਸ਼ ਦੇ ਜ਼ਰੀਏ ਉਨ੍ਹਾਂ ਨੂੰ ਇਹ ਗੇਟ ਖੋਲ੍ਹਣ ਲਈ ਮਜਬੂਰ ਕਰ ਦਿੱਤਾ ਜਾਵੇਗਾ। ਧਰਨੇ ਵਿੱਚ ਗੁਰਨਾਮ ਸਿੰਘ ਭਿੰਡਰ, ਤਜਿੰਦਰ ਸਿੰਘ ਸੋਢੀ, ਮਹਿੰਦਰ ਸਿੰਘ ਬਾਬਾ, ਕਿਰਪਾਲ ਸਿੰਘ ਖ਼ਾਲਸਾ, ਉਪਿੰਦਰਜੀਤ ਸਿੰਘ ਟੋਕੀ, ਬਿਪਨ ਜਿੰਦਲ, ਗੁਰਿੰਦਰ ਪਾਲ ਸਿੰਘ, ਮਨੀ, ਲਖਬੀਰ ਲੱਖਾ, ਰਵੀ ਸਿੰਘ, ਰਵੀ ਕੁਮਾਰ, ਅਮਨ ਗੋਇਲ, ਸਾਹਿਲ ਕੁਮਾਰ, ਦੀਪ ਕੁਮਾਰ, ਮਾਸਟਰ ਜਰਨੈਲ ਸਿੰਘ, ਬੇਦੀ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਲਾਈਫ ਗਾਰਡ ਇੰਸਟੀਚਿਊਟ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬਲਜੀਤ ਸਿੰਘ ਨੇ ਨਵੇਂ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ
Ad Position 24