ਲਾਈਫ ਗਾਰਡ ਇੰਸਟੀਚਿਊਟ ਦਾ ਨਤੀਜਾ ਰਿਹਾ ਸ਼ਾਨਦਾਰ
ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਲਾਈਫ ਗਾਰਡ ਇੰਸਟੀਚਿਉਟ ਆਫਮੈਡੀਕਲ ਸਾਇੰਸ ਡੀ-ਫਾਰਮੈਂਸੀ ਉਪਵੇਦ ਪਹਿਲੇ ਅਤੇ ਦੂਜੇ ਸਾਲ ਦਾ ਨਤੀਜਾ 100% ਰਿਹਾ। ਸੰਸਥਾ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਲਾਕੇ ਵਿੱਚ ਸੰਸਥਾ ਦਾ ਨਾਮ ਉੱਚਾ ਕੀਤਾ ਹੈ।
ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਲਾਈਫ ਗਾਰਡ ਇੰਸਟੀਚਿਉਟ ਆਫਮੈਡੀਕਲ ਸਾਇੰਸ ਡੀ-ਫਾਰਮੈਂਸੀ ਉਪਵੇਦ ਪਹਿਲੇ ਅਤੇ ਦੂਜੇ ਸਾਲ ਦਾ ਨਤੀਜਾ 100% ਰਿਹਾ। ਸੰਸਥਾ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਲਾਕੇ ਵਿੱਚ ਸੰਸਥਾ ਦਾ ਨਾਮ ਉੱਚਾ ਕੀਤਾ ਹੈ। ਜਿਸ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਮਨਪ੍ਰੀਤ ਕੌਰ ਪੁੱਤਰੀ ਸ੍ਰੀ ਗੁਰਦੀਪ ਸਿੰਘ ਨੇ 417/600 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਨਦੀਪ ਸ਼ਰਮਾ ਪੁੱਤਰ ਸ੍ਰੀ ਰੌਸ਼ਨ ਲਾਲ ਨੇ 403/600 ਅਤੇ ਚਿਰਾਗ ਸ਼ਰਮਾ ਪੁੱਤਰ ਸ਼੍ਰੀ ਕਪੀਲ ਦੇਵ ਨੇ 403/600 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਹਰੀਸ਼ ਕੁਮਾਰ ਪੱਤਰ ਸ਼੍ਰੀ ਰਾਜ ਕੁਮਾਰ ਨੇ 401 /600 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਸਾਲ ਦੇ ਵਿਦਿਆਰਥੀਆਂ ਵਿੱਚੋ ਸਕੰਧਵੀਰ ਪੁੱਤਰ ਸ਼੍ਰੀ ਰਘੁਬੀਰ ਜਿੰਦਲ ਨੇ 441/600 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪੂਜਾ ਪੱਤਰੀ ਸ਼੍ਰੀ ਦਲਬੀਰ ਸਿੰਘ ਨੇ 433/600 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਤਮਨਯਾ ਪੁੱਤਰੀ ਸ਼੍ਰੀ ਗੁਰੂਦੇਵ ਨੇ 428/6 00 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਕਾਨੂੰਨੀ ਸਲਾਹਕਾਰ ਡਾ. ਸੁਖਵਿਦੰਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਸਟਾਫ਼ ਦੀ ਮਿਹਨਤ ਤੇ ਕਾਲਜ ਦੇ ਚੰਗੇ ਪ੍ਰਸ਼ਾਸਨ ਦੀ ਨਿਸ਼ਾਨੀ ਹੈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਮੈਡਮ ਡਾ.ਪਰਵਿੰਦਰ ਕੌਰ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਕਾਲਜ ਪ੍ਰਿੰਸੀਪਲ ਡਾ. ਭਾਵਨਾਂ ਬਾਂਸਲ ਨੇ ਕਿਹਾ ਕਿ ਛੇਤੀ ਹੀ ਵਿਸ਼ੇਸ ਸਮਾਗਮ ਵਿਚ ਸ਼ਾਨਦਾਰ ਨੰਬਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਜਾਵੇਗਾ।