ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਹੋਈ ਅਹਿਮ ਮੀਟਿੰਗ
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ (ਸੀਟੂ) ਦੀ ਇਕ ਅਹਿਮ ਮੀਟਿੰਗ ਨਿਰਮਲ ਕੌਰ ਸੁਨਾਮ ਦੀ ਪ੍ਰਧਾਨਗੀ ਹੇਠ ਸਥਾਨਕ ਮਾਤਾ ਮੋਦੀ ਪਾਰਕ ਵਿਖੇ ਹੋਈ। ਜਿਸ ਵਿਚ ਮਿੱਡ-ਡੇ-ਮੀਲ ਵਰਕਰ ਯੂਨੀਅਨ ਦੀ ਸੂਬਾਈ ਸਕੱਤਰ ਜਸਮੇਲ ਕੌਰ ਬੀਰ ਕਲ੍ਹਾਂ ਅਤੇ ਮੱਖਣ ਸਿੰਘ ਜਖੇਪਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ (ਸੀਟੂ) ਦੀ ਇਕ ਅਹਿਮ ਮੀਟਿੰਗ ਨਿਰਮਲ ਕੌਰ ਸੁਨਾਮ ਦੀ ਪ੍ਰਧਾਨਗੀ ਹੇਠ ਸਥਾਨਕ ਮਾਤਾ ਮੋਦੀ ਪਾਰਕ ਵਿਖੇ ਹੋਈ।ਜਿਸ ਵਿਚ ਮਿੱਡ-ਡੇ-ਮੀਲ ਵਰਕਰ ਯੂਨੀਅਨ ਦੀ ਸੂਬਾਈ ਸਕੱਤਰ ਜਸਮੇਲ ਕੌਰ ਬੀਰ ਕਲ੍ਹਾਂ ਅਤੇ ਮੱਖਣ ਸਿੰਘ ਜਖੇਪਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਮੀਟਿੰਗ ਵਿਚ ਸੀਟੂ ਵਲੋਂ 1 ਅਤੇ 2 ਦਸੰਬਰ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਪਾਰਲੀਮੈਂਟ ਘਿਰਾਓ ਨੂੰ ਲੈਕੇ ਮਿੱਡ-ਡੇ-ਮੀਲ ਵਰਕਰਾਂ ਦੀ ਵੱਡੀ ਗਿਣਤੀ ਵਿਚ ਸਮੂਲੀਅਤ ਨੂੰ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਗਿਆ। ਮਾਰਚ ਦੀ ਸਫਲਤਾ ਲਈ ਵੱਖ-ਵੱਖ ਥਾਂਵਾਂ ਤੋਂ ਚੱਲਣ ਵਾਲੇ ਜਥਿਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।ਜਥੇਬੰਦੀ ਦੀ ਸੂਬਾਈ ਸਕੱਤਰ ਜਸਮੇਲ ਕੌਰ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਮਿੱਡ-ਡੇ-ਮੀਲ ਵਰਕਰਾਂ ਦੇ ਹੱਕੀ ਮਸਲਿਆਂ ਨੂੰ ਅਣਗੌਲਿਆ ਕਰ ਰਹੀ ਹੈ। ਇਸੇ ਬੇਰੁਖ਼ੀ ਦੇ ਵਿਰੋਧ ਵਜੋਂ 1 ਅਤੇ 2 ਦਸੰਬਰ ਨੂੰ ਸੀਟੂ ਵਲੋਂ ਦਿੱਲੀ ਵੱਲ ਕੀਤੇ ਜਾਣ ਵਾਲੇ ਪਾਰਲੀਮੈਂਟ ਮਾਰਚ ਵਿਚ ਵਰਕਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੌਕੇ ਮਲਕੀਤ ਕੌਰ ਚੀਮਾ, ਜੱਸੀ ਕੌਰ ਸੁਨਾਮ, ਬੀਰੀ ਕੌਰ ਸੰਗਰੂਰ, ਗੁਰਮੀਤ ਕੌਰ ਲਹਿਰਾ, ਹਰਜੋਤ ਕੌਰ ਧੂਰੀ ਅਤੇ ਗੁਰਮੀਤ ਕੌਰ ਆਦਿ ਮੌਜੂਦ ਸਨ।